ਭਾਰਤ ‘ਚ ਕਰਵਾਏ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕਾਂ ‘ਤੇ ਸਮਾਰਟ ਫੋਨ ਨਾਲ ਸੈਲਫੀ ਲੈਣ ਦਾ ਜਨੂੰਨ ਸਵਾਰ ਹੁੰਦਾ ਹੈ, ਉਹ ਉਨ੍ਹਾਂ ਦੀ ਇੱਕ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ। ਇਸ ਬਿਮਾਰੀ ਦਾ ਇਲਾਜ ਜ਼ਰੂਰੀ ਹੈ।ਬ੍ਰਿਟੇਨ ਦੀ ਨੌਟਿੰਘਮ ਟਰੈਂਟ ਯੂਨੀਵਰਸਿਟੀ ਅਤੇ ਤਾਮਿਲ ਨਾਡੂ ਦੇ ਤਿਆਗਰਾਜ ਸਕੂਲ ਆਫ ਮੈਨੇਜਮੈਂਟ ਦੀ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਲੋੜ ਤੋਂ ਜ਼ਿਆਦਾ ਸੈਲਫੀ ਖਿੱਚਣਾ ਇੱਕ ‘ਡਿਸਆਰਡਰ’ ਹੈ ਅਤੇ ਇਸ ਦੇ ਇਲਾਜ ਦੀ ਲੋੜ ਹੈ। ਇਸ ਡਿਸਆਰਡਰ ਨੂੰ ‘ਸੈਲਫਾਈਟ ਦਾ ਨਾਂਅ ਦਿੱਤਾ ਗਿਆ ਹੈ।
ਇਨ੍ਹਾ ਖੋਜੀਆਂ ਨੇ ਸੈਲਫਾਈਟਿਸ ਬਿਹੇਵੀਅਰ ਸਕੇਲ ਵੀ ਬਣਾਇਆ ਹੈ, ਜਿਸ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਸੈਲਫੀ ਦੀ ਬਿਮਾਰੀ ਕਿੰਨੀ ਡੰੂਘਾਈ ਵਿੱਚ ਹੈ। ਖੋਜ ਮੁਤਾਬਕ ਸੈਲਫਾਈਟਿਸ ਦੇ ਤਿੰਨ ਪੜਾਅ ਹੁੰਦੇ ਹਨ।
ਸ਼ੁਰੂ ਦੇ ਪੜਾਅ ਮਤਲਬ ਸ਼ੁਰੂ ਦੇ ਲੱਛਣ ਦਿਨ ਵਿੱਚ ਤਿੰਨ ਸੈਲਫੀ ਲੈਣ ਦੇ ਹੁੰਦੇ ਹਨ, ਪਰ ਅਕਸਰ ਇਹ ਸੈਲਫੀ ਸੋਸ਼ਲ ਮੀਡੀਆ ‘ਤੇ ਪੋਸਟ ਨਹੀਂ ਕੀਤੀ ਜਾਂਦੀ। ਗੰਭੀਰ ਪੜਾਅ ਵਿੱਚ ਇਹ ਲੱਛਣ ਵਧ ਜਾਂਦੇ ਹਨ। ਫਿਰ ਪੀੜਤ ਆਪਣੀ ਸੈਲਫੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨੀ ਸ਼ੁਰੂ ਕਰ ਦਿੰਦਾ ਹੈ।
ਕਰੋਨਿਕ ਸੈਲਫਾਈਟਿਸ ਵਿੱਚ ਉਹ 24 ਘੰਟੇ ਆਪਣੀ ਸੈਲਫੀ ਸੋਸ਼ਲ ਮੀਡੀਆ ਉਤੇ ਲਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਅਜਿਹੇ ਲੋਕ ਘੱਟ ਤੋਂ ਘੱਟ ਛੇ ਸੈਲਫੀਆ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਪਾਉਂਦੇ ਹਨ। ਇਨ੍ਹਾਂ ਖੋਜੀਆਂ ਨੇ ਸੈਲਫੀ ਦੀ ਪ੍ਰੇਰਨਾ ਬਾਰੇ ਵੀ ਦੱਸਿਆ ਹੈ। ਸੈਲਫਾਈਟਿਸ ਨਾਲ ਪੀੜਤ ਲੋਕ ਜ਼ਿਆਦਾਤਰ ਆਪਣਾ ਆਤਮ ਵਿਸ਼ਵਾਸ, ਮੂਡ ਠੀਕ ਕਰਨ, ਆਪਣੀਆਂ ਯਾਦਾਂ ਸੁਰੱਖਿਅਤ ਰੱਖਣ ਅਤੇ ਦੂਜਿਆਂ ਤੋਂ ਅੱਗੇ ਰਹਿਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਇਸ ਬਿਮਾਰੀ ਤੋਂ ਬਚਾਅ ਇਸ ਦੀ ਗੰਭੀਰਤਾ ‘ਤੇ ਨਿਰਭਰ ਕਰਦਾ ਹੈ।
Sikh Website Dedicated Website For Sikh In World