ਹੁਣੇ ਹੁਣੇ 78 ਯਾਤਰੀਆਂ ਨੂੰ ਲੈ ਜਾ ਰਿਹਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

ਹੁਣੇ ਹੁਣੇ 78 ਯਾਤਰੀਆਂ ਨੂੰ ਲੈ ਜਾ ਰਿਹਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

 

ਨੇਪਾਲ ‘ਚ ਕਾਠਮੰਡੂ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ‘ਚ 78 ਯਾਤਰੀ ਸਵਾਰ ਸਨ। ਜਹਾਜ਼ ਢਾਕਾ ਤੋਂ ਕਾਠਮੰਡੂ ਆ ਰਿਹਾ ਸੀ। ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼ ਬੰਗਲਾਦੇਸ਼ ਦੀ ਯੂ. ਐੱਸ-ਬੰਗਲਾ ਏਅਰਲਾਈਨਜ਼ ਦਾ ਸੀ।


ਕਾਠਮੰਡੂ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਜਹਾਜ਼ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਦੇ ਪੂਰਬੀ ਹਿੱਸੇ ‘ਚ ਜਾ ਡਿੱਗਿਆ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।
ਸੋਸ਼ਲ ਮੀਡੀਆ ‘ਚ ਹਾਦਸੇ ਦੇ ਸ਼ਿਕਾਰ ਹੋਏ

ਜਹਾਜ਼ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਰਨਵੇਅ ‘ਤੇ ਧੂੰਆਂ ਉਠਦਾ ਹੋਇਆ ਨਜ਼ਰ ਆ ਰਿਹਾ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਜਹਾਜ਼ ਵਿਚ ਤਕਨੀਕੀ ਖਰਾਬੀ ਹਾਦਸੇ ਦੀ ਵਜ੍ਹਾ ਤੋਂ ਇਹ ਹਾਦਸਾ ਹੋਇਆ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭੇਜਿਆ ਗਿਆ ਹੈ। ਬਚਾਅ ਕੰਮਾਂ ਵਿਚ ਨੇਪਾਲ ਦੀ ਫੌਜ ਜੁਟੀ ਹੋਈ ਹੈ।

error: Content is protected !!