ਸਾਬਕਾ ਅਕਾਲੀ ਨੇਤਾ ਅਤੇ ਸ਼੍ਰੌਮਣੀ ਕਮੇਟੀ ਆਹੁਦੇਦਾਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਦੇ ਮੁੱਦੇ ਤੇ ਦੇਖੌ ਤਖਤ ਸ਼੍ਰੀ ਦਮਦਮਾ ਸਹਾਿਬ ਦੇ ਜਥੇਦਾਰ ਨੇ ਕੀ ਕਿਹਾ ..
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਲੋਕਾਂ ਦੀ ਨਜ਼ਰ ਵਿੱਚ ਤਾਂ ਸਾਬਕਾ ਬਣ ਗਿਆ ਸੀ ਪਰ ਆਪਣੇ ਆਪ ਨੂੰ ਅੱਜ ਵੀ ਓਨਾ ਹੀ ਬਲਵਾਨ ਸਮਝਦਾ ਸੀ, ਜਿੰਨਾ ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਵਿੱਚ ਰਹਿ ਕੇ ਆਪਣੇ ਆਪ ਨੂੰ ਸਮਝਦਾ ਸੀ। ਇਸ ਗੱਲ ਦਾ ਅੰਦਾਜ਼ਾ ਬਲਾਤਕਾਰ ਪੀੜਤਾ ਵੱਲੋਂ ਪੁਲਿਸ ਨੂੰ ਜਾਂਚ ਦੌਰਾਨ ਦੱਸੇ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪੀੜਤਾ ਮੁਤਾਬਕ ਉਸ ਨੇ ਕੇਸ ਦਰਜ ਕਰਵਾਉਣ ਤੋਂ ਸਿਰਫ਼ 12 ਦਿਨ ਪਹਿਲਾਂ ਲੰਗਾਹ ਨੂੰ ਉਸ ਦੀਆਂ ਵਧੀਕੀਆਂ ਤੋਂ ਵਰਜਿਆ ਸੀ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਥੋੋੜ੍ਹੇ ਸਮੇਂਂ ਤੋ ਲੰਗਾਹ ਦੀ ਧੱਕੇਸ਼ਾਹੀ ਕਾਫੀ ਵਧ ਗਈ ਸੀ, ਇਸ ਲਈ ਉਸ ਨੇ ਉਸ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਅਜਿਹਾ ਕਰਨ ਤੋਂ ਗੁਰੇਜ਼ ਕਰੇ। ਜਦ ਉਹ ਨਾ ਹਟਿਆ ਤਾਂ ਉਸ ਨੇ ਇੱਕ ਵੀਡੀਓ ਬਣਾਈ ਤੇ ਲੰਗਾਹ ਨੂੰ ਵੀ ਭੇਜ ਦਿੱਤੀ। ਲੰਗਾਹ ਨੇ ਇਸ ਦੀ ਵੀ ਕੋਈ ਪਰਵਾਹ ਨਾ ਕੀਤੀ ਤੇ ਉਸ ਨੂੰ ਕਿਹਾ ਕਿ ਜੋ ਕਰਨਾ ਹੈ ਕਰ ਲਵੇ। ਪੀੜਤਾ ਦੇ ਪੁਲਿਸ ਨੂੰ ਦੱਸੇ ਮੁਤਾਬਕ ਲੰਗਾਹ ਨੇ ਉਸ ਨੂੰ ਇਹ ਵੀ ਕਿਹਾ ਕਿ ਉਸ ਦੀ ਪਹੁੰਚ ਬਹੁਤ ਉੱਪਰ ਤਕ ਹੈ, ਉਹ ਸਭ ਸਾਂਭ ਲਵੇਗਾ।
ਅਖ਼ਬਾਰ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਕ ਲੰਗਾਹ ਦੇ ਇਸ ਵਤੀਰੇ ਤੋਂ ਦੁਖੀ ਹੋ ਕੇ ਪੀੜਤਾ ਨੇ ਕੇਸ ਦਰਜ ਕਰਵਾਇਆ ਦਿੱਤਾ ਤੇ ਪੁਲਿਸ ਨੂੰ ਉਸ ਨਾਲ ਵਾਪਰੀ ਘਟਨਾ ਦੀ ਸਬੂਤ ਵਜੋਂ ਵੀਡੀਓ ਵੀ ਸੌਂਪ ਦਿੱਤੀ। ਉਸ ਦਿਨ ਤੋਂ ਪੁਲਿਸ ਦੇ ਤੇ ਗ੍ਰਿਫਤਾਰੀ ਦੇ ਡਰ ਤੋਂ ਲੰਗਾਹ ਫਰਾਰ ਹੈ।
ਦੱਸ ਦੇਈਏ ਕਿ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਬੀਤੇ ਕੱਲ੍ਹ ਆਤਮ ਸਮਰਪਣ ਨਹੀਂ ਕੀਤਾ। ਸੂਤਰਾਂ ਵੱਲੋਂ ਜਾਣਕਾਰੀ ਮਿਲੀ ਸੀ ਕਿ ਗੁਰਦਾਸਪੁਰ ਪੁਲਿਸ ਨੇ ਬੀਤੀ ਰਾਤ ਲੰਗਾਹ ਦੇ ਘਰ ਛਾਪੇਮਾਰੀ ਕੀਤੀ ਸੀ, ਪਰ ਲੰਗਾਹ ਨੂੰ ਗ੍ਰਿਫ਼ਤਾਰ ਕਰਨ ਤੋਂ ਨਾਕਾਮ ਰਹੀ। ਬੀਤੀ ਦਿਨੀਂ ਲੰਗਾਹ ਨੇ ਐਸ.ਜੀ.ਪੀ.ਸੀ. ਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਸ ਨੇ ਆਪਣੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਸ਼ਨੀਵਾਰ ਨੂੰ ਅਦਾਲਤ ਵਿੱਚ ਸਮਰਪਣ ਕਰਨ ਦੀ ਗੱਲ ਵੀ ਕਹੀ ਸੀ।