ਐਚ 1 ਬੀ ਰੁਜ਼ਗਾਰ ਵੀਜ਼ੇ ਦੀ ਅਨਿਸ਼ਚਿਤ ਪ੍ਰਕ੍ਰਿਤੀ ਅਤੇ 10 ਸਾਲ ਦੀ ਲੰਮੀ ਉਡੀਕ ਦੇ ਮੁਕਾਬਲੇ ਵਿੱਚ, ਈਬੀ 5 ਵੀਜ਼ਾ ਯੂਐਸ ਗ੍ਰੀਨ ਕਾਰਡਸ ਦੇ ਇੱਛੁਕ ਭਾਰਤੀ ਪਰਿਵਾਰਾਂ ਦੇ ਲਈ ਬਿਹਤਰੀਨ ਵਿਕਲਪ ਹੈ। ਅਮਰੀਕੀ ਵਕੀਲ ਵਾਘਾਨ ਡੀ ਕਿਰਬੀ ਨੇ ਕਿਹਾ ਕਿ ਈਬੀ 5 ਵੀਜ਼ਾ ਉਦਮਸ਼ੀਲ ਭਾਰਤੀਆਂ ਲਈ ਬੜਾ ਉੱਤਮ ਹੈ। ਯੂ. ਐੱਸ. ਇਮੀਗ੍ਰੇਸ਼ਨ ਫੰਡ (ਯੂ. ਐੱਸ. ਆਈ. ਐੱਫ.) ਨੇ ਸੁਝਾਅ ਦਿੱਤਾ ਹੈ ਕਿ ਅਮਰੀਕਾ ‘ਚ ਐੱਚ 1ਬੀ. ਵੀਜ਼ਾ ਵਰਗੀਆਂ ਪ੍ਰੇਸ਼ਾਨੀਆਂ ਨੂੰ ਖਤਮ ਕਰਨ ਲਈ ਭਾਰਤੀ ਪਰਿਵਾਰ ਈਬੀ-5 ਵੀਜ਼ਾ ਪ੍ਰੋਗਰਾਮ ਨੂੰ ਅਪਣਾਉਣ, ਜਿਵੇਂ ਚੀਨ ਦੇ ਲੋਕ ਕਰ ਰਹੇ ਹਨ।

ਈਬੀ-5 ਵੀਜ਼ਾ ਪ੍ਰੋਗਰਾਮ ਤਹਿਤ ਅਮਰੀਕੀ ਵੀਜ਼ਾ ਅਤੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ 5 ਲੱਖ ਡਾਲਰ ਦਾ ਨਿਵੇਸ਼ ਕਰਨਾ ਹੋਵੇਗਾ। ਯੂ. ਐੱਸ. ਇਮੀਗ੍ਰੇਸ਼ਨ ਫੰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਕੋਲਸ ਮੈਸਤ੍ਰੋਈਯਾਨੀ ਦਿਵੀਤਯ ਨੇ ਕਿਹਾ ਕਿ ਅਮਰੀਕਾ ‘ਚ ਭਾਰਤ ਦੀ ਵੱਡੀ ਗਿਣਤੀ ‘ਚ ਆਈ. ਟੀ. ਅਤੇ ਹੋਰ ਖੇਤਰਾਂ ਦੇ ਉੱਦਮੀ ਕੰਮ ਕਰਦੇ ਹਨ। ਅਮਰੀਕਾ ‘ਚ ਹੁਣ ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀ ‘ਚ ਬਦਲਾਅ ਦੀ ਪ੍ਰਕਿਰਿਆ ਜਾਰੀ ਹੈ। ਅਜਿਹੇ ‘ਚ ਭਾਰਤੀਆਂ ਲਈ ਈਬੀ-5 ਵੀਜ਼ਾ ਪ੍ਰੋਗਰਾਮ ਲਾਹੇਵੰਦ ਸਾਬਿਤ ਹੋ ਸਕਦਾ ਹੈ।
ਅਮਰੀਕਾ ‘ਚ ਹੁਣ ਐੱਚ 1ਬੀ. ਵੀਜ਼ਾ ‘ਚ ਕਟੌਤੀ ‘ਤੇ ਜ਼ੋਰ : ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਹੁਣ ਐੱਚ 1ਬੀ. ਵੀਜ਼ਾ ‘ਚ ਕਟੌਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਦਾ ਕਰੀਬ 60-70 ਫੀਸਦੀ ਹਿੱਸਾ ਭਾਰਤ ਦੇ ਟੈਕਨਾਲੋਜੀ ਖੇਤਰ ਨਾਲ ਜੁੜੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਾਪਤ ਹੁੰਦਾ ਰਿਹਾ ਹੈ। ਅਜਿਹੇ ‘ਚ ਈਬੀ-5 ਵੀਜ਼ਾ ਅਮਰੀਕਾ ਇਮੀਗ੍ਰੇਸ਼ਨ ਲਈ ਸੁਰੱਖਿਆ ਵਿਕਲਪ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਚੀਨ ਤੋਂ ਸਿੱਖਿਆ ਅਤੇ ਉੱਦਮਤਾ ਦੇ ਖੇਤਰ ਵਿਚ ਹੁਣ 70 ਫੀਸਦੀ ਲੋਕ ਈਬੀ-5 ਵੀਜ਼ਾ ਦਾ ਉੁਪਯੋਗ ਕਰ ਰਹੇ ਹਨ, ਅਜਿਹੇ ਵਿਚ ਭਾਰਤੀਆਂ ਨੂੰ ਵੀ ਈਬੀ-5 ਵੀਜ਼ਾ ਦਾ ਉਪਯੋਗ ਕਰਨਾ ਚਾਹੀਦਾ ਹੈ। ਇਸ ਨਿਵੇਸ਼ ਰਾਹੀਂ ਬਿਨੈਕਾਰ ਅਤੇ ਉਨ੍ਹਾਂ ਦੀਆਂ ਪਤਨੀਆਂ ਸਮੇਤ 21 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਗ੍ਰੀਨ ਕਾਰਡ ਹਾਸਲ ਹੋ ਸਕਦਾ ਹੈ।
ਹੁਣ ਤੀਕ ਉਨ੍ਹਾਂ ਦੀ ਫਰਮ ਨੇ 1,300 ਈਬੀ 5 ਬਿਨੈਕਾਰਾਂ ਦੀ ਸਫਲਤਾਪੂਰਵਕ ਅਗਵਾਈ ਵੀ ਕੀਤੀ ਹੈ| ਸੰਯੁਕਤ ਰਾਜ ਅਮਰੀਕਾ ਦਾ ਈਬੀ 5 ਨਿਵੇਸ਼ ਵੀਜ਼ਾ ਪ੍ਰੋਗਰਾਮ 30 ਸਤੰਬਰ, 2017 ਨੂੰ ਖਤਮ ਹੋ ਗਿਆ, ਅਜਿਹੇ ਵਿੱਚ ਬਿਨੈਕਾਰਾਂ ਨੂੰ ਬੜੀ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਧੋਖਾਧੜੀ ਤੋਂ ਬਚਣਾ ਚਾਹੀਦਾ ਹੈ| ਉਨ੍ਹਾਂ ਦੱਸਿਆ ਕਿ ਈਬੀ-5 ਨਿਵੇਸ਼ ਵੀਜ਼ਾ ਪ੍ਰੋਗਰਾਮ ਦੇ ਤਹਿਤ, ਇੱਕ ਬਿਨੈਕਾਰ, ਯੂਐਸ ਵਿੱਚ 5,00,000 ਡਾਲਰ ਦਾ ਨਿਊਨਤਮ ਨਿਵੇਸ਼ ਕਰਨ ’ਤੇ ਪੱਕੇ ਤੌਰ ’ਤੇ ਸਾਰੇ ਪਰਿਵਾਰ ਲਈ ਗ੍ਰੀਨ ਕਾਰਡ ਪ੍ਰਾਪਤ ਕਰ ਸਕਦਾ ਹੈ ਜਿਸ ਦਾ ਪ੍ਰੋਸੈਸਿੰਗ ਟਾਈਮ ਸਿਰਫ 18 ਮਹੀਨੇ ਹੈ।
Sikh Website Dedicated Website For Sikh In World