ਨਵੀਂ ਦਿੱਲੀ: ਬ੍ਰੈਲਰ ਮੁਰਗ਼ੇ ਦਾ ਮਾਸ ਤੇ ਮੁਰਗ਼ੀਆਂ ਦੇ ਅੰਡੇ ਸਿਹਤ ਲਈ ਖ਼ਤਰਾ ਹਨ। ਨੈਸ਼ਨਲ ਐਨਵਾਇਰਮੈਂਟਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਦੇ ਡਾਇਰੈਕਟਰ ਰਾਕੇਸ਼ ਕੁਮਾਰ ਨੇ ਦੇਸ਼ ਦੇ ਸੱਤ ਵੱਡੇ ਮੁਰਗ਼ੀ ਫਾਰਮਾਂ ਵਿੱਚ ਵਾਤਾਵਰਨ ਸਬੰਧੀ ਹਾਲਾਤ ਦਾ ਅਧਿਐਨ ਕਰਨ ਮਗਰੋਂ ਇਹ ਖੁਲਾਸਾ ਕੀਤਾ ਹੈ।
ਕੀ ਕਹਿੰਦੀ ਰਿਸਰਚ: ਅਧਿਐਨ ਰਿਪੋਰਟ ਮੁਤਾਬਕ ਛੋਟੇ ਆਕਾਰ ਦੇ ਪਿੰਜਰਿਆਂ ਵਿੱਚ ਰੱਖੇ ਮੁਰਗੇ-ਮੁਰਗੀਆਂ ਭਿਆਨਕ ਗੰਦਗੀ ਤੋਂ ਫੈਲਣ ਵਾਲੇ ਇਨਫੈਕਸ਼ਨ ਦੇ ਸ਼ਿਕਾਰ ਹੁੰਦੇ ਹਨ। ਇਸ ਦਾ ਅਸਰ ਇਨ੍ਹਾਂ ਦੇ ਅੰਡਿਆਂ ਤੇ ਮਾਸ ਉੱਤੇ ਵੀ ਦੇਖਿਆ ਗਿਆ। ਉੱਥੇ ਹੀ ਵੱਡੇ ਆਕਾਰ ਵਾਲੇ ਮੁਰਗ਼ਾ ਫਾਰਮ ਵਿੱਚ ਖੁੱਲ੍ਹੇ ਵਿੱਚ ਰੱਖੇ ਨਵੇਂ ਮੁਰਗੇ-ਮੁਰਗੀਆਂ ਇਸ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚ ਜਾਂਦੇ ਹਨ। ਰਿਪੋਰਟ ਨੇ ਛੋਟੇ ਪਿੰਜਰਿਆਂ ਦੀ ਗੰਦਗੀ ਤੋਂ ਇਲਾਵਾ ਅੰਡੇ ਤੇ ਮੁਰਗ਼ਿਆਂ ਨੂੰ ਬਾਜ਼ਾਰ ਤੱਕ ਲੈ ਜਾਣ ਦੇ ਅਣਮਨੁੱਖੀ ਤਰੀਕਿਆਂ ਨੂੰ ਵੀ ਇਸ ਸਮੱਸਿਆ ਦਾ ਦੂਸਰਾ ਪ੍ਰਮੁੱਖ ਕਾਰਨ ਦੱਸਿਆ ਹੈ।
ਕੀ ਕਹਿੰਦੇ ਮਾਹਿਰ: ਮੁਰਗ਼ੀ ਪਾਲਨ ਨਾਲ ਜੁੜੇ ਮਾਹਿਰ ਡਾ. ਸੰਤੋਸ਼ ਮਿੱਤਰ ਨੇ ਨੀਰੀ ਦੀ ਰਿਪੋਰਟ ਵਿੱਚ ਉਜਾਗਰ ਹੋਏ ਤੱਥਾਂ ਨੂੰ ਮੁਰਗ਼ੀ ਕੇਂਦਰਾਂ ਦੀ ਜ਼ਮੀਨੀ ਹਕੀਕਤ ਦੱਸਿਆ। ਡਾ. ਮਿੱਤਲ ਨੇ ਦੱਸਿਆ ਕਿ ਮੁਰਗ਼ੀ ਪਾਲਨ ਵਿੱਚ ਪਿੰਜਰਿਆਂ ਦੇ ਇਸਤੇਮਾਲ ਦੀ ਧਾਰਨਾ ਯੂਰਪ ਤੋਂ ਲਈ ਗਈ ਹੈ ਜਿੱਥੇ ਛੋਟੇ ਮੁਰਗ਼ੀ ਪਾਲਨ ਕੇਂਦਰ ਹੁੰਦੇ ਹਨ। ਜਦੋਂਕਿ ਭਾਰਤ ਵਿੱਚ ਹੁਣ ਕਾਫ਼ੀ ਵੱਡੇ ਪੈਮਾਨੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਛੀ ਰੱਖੇ ਜਾਣ ਵਾਲੇ ਮੁਰਗ਼ੀ ਪਾਲਨ ਕੇਂਦਰ ਮੌਜੂਦ ਹਨ। ਇਸ ਲਈ ਭਾਰਤ ਵਿੱਚ ਘੱਟੋ-ਘੱਟ ਸੌ ਤੋਂ ਜ਼ਿਆਦਾ ਮੁਰਗ਼ੀ ਫਾਰਮ ਵਿੱਚ ਪਿੰਜਰੇ ਦਾ ਇਸਤੇਮਾਲ ਨਾ ਤਾਂ ਸੁਰੱਖਿਅਤ ਹੈ ਨਾ ਹੀ ਵਿਵਹਾਰਕ ਹੈ।
ਕਿੰਝ ਕੀਤੀ ਗਈ ਨਵੀਂ ਰਿਸਰਚ- ਨੀਰੀ ਦੇ ਵਿਗਿਆਨੀਆਂ ਨੇ ਇਸ ਸਾਲ ਫਰਵਰੀ ਤੋਂ ਮਈ ਤੱਕ ਕਰਨਾਲ ਤੇ ਸੋਨੀਪਤ ਦੇ ਤਿੰਨ-ਤਿੰਨ ਤੇ ਗੁਰੂਗ੍ਰਾਮ ਦੇ ਇੱਕ ਮੁਰਗ਼ੀ ਫਾਰਮ ਦਾ ਜਾਇਜ਼ਾ ਲਿਆ। ਇਸ ਵਿੱਚ ਸਿਰਫ਼ ਗੁਰੂਗ੍ਰਾਮ ਸਥਿਤ 24 ਏਕੜ ਖੇਤਰਫਲ ਵਿੱਚ ਬਣੇ ਮੁਰਗ਼ੀ ਫਾਰਮ ਵਿੱਚ ਪੰਛੀਆਂ ਨੂੰ ਬਰਡ ਨੈੱਟ ਤੇ ਵੱਡੇ ਪਿੰਜਰਿਆਂ ਵਿੱਚ ਰੱਖਿਆ ਗਿਆ ਹੈ। ਬਾਕੀ ਛੇ ਫਾਰਮ ਵਿੱਚ ਬੇਹੱਦ ਛੋਟੇ ਪਿੰਜਰਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਕਿਵੇਂ ਫੈਲਦਾ ਇਨਫੈਕਸ਼ਨ- ਭਾਰਤੀ ਮਾਪਦੰਡਾਂ ਮੁਤਾਬਕ ਮੁਰਗ਼ੀ ਫਾਰਮ ਵਿੱਚ ਹਰ ਮੁਰਗ਼ੀ ਲਈ ਘੱਟ ਤੋਂ ਘੱਟ 450 ਵਰਗ ਸੈ.ਮੀ. ਜਗ੍ਹਾ ਹੋਣੀ ਚਾਹੀਦੀ ਜਦੋਂਕਿ ਇਨ੍ਹਾਂ ਫਾਰਮਾਂ ਦੇ ਪਿੰਜਰਿਆਂ ਵਿੱਚ ਬੰਦ ਮੁਰਗੇ-ਮਰਗੀਆਂ ਨੂੰ ਮਾਪਦੰਡਾਂ ਤੋਂ ਪੰਜ ਗੁਣਾ ਘੱਟ ਜਗ੍ਹਾ ਮਿਲ ਪਾ ਰਹੀ ਹੈ। ਨਤੀਜਨ ਤੂੜੀ ਵਾਲੇ ਕੋਠੇ ਦੀ ਤਰ੍ਹਾਂ ਬੰਦ ਪੰਛੀ ਠੀਕ ਨਾਲ ਗਰਦਨ ਵੀ ਨਹੀਂ ਚੁੱਕ ਸਕਦੇ। ਇਸ ਨਾਲ ਨਾ ਸਿਰਫ਼ ਇਨ੍ਹਾਂ ਦੀ ਗਰਦਨ ਦੀ ਹੱਡੀ ਟੁੱਟੀ ਦੇਖੀ ਗਈ ਬਲਕਿ ਆਪਸ ਵਿੱਚ ਰਗੜ ਨਾਲ ਪੰਖ ਟੁੱਟਣ ਤੇ ਸਰੀਰ ਉੱਤੇ ਹੋ ਰਹੇ ਜ਼ਖਮ ਪੰਛੀਆਂ ਵਿੱਚ ਇਨਫੈਕਸ਼ਨ ਦਾ ਕਾਰਨ ਬਣ ਰਹੇ ਹਨ।
ਇਸ ਤੋਂ ਇਲਾਵਾ ਪਿੰਜਰਿਆਂ ਵਿੱਚ ਬੰਦ ਪੰਛੀਆਂ ਦੇ ਭੋਜਨ ਪਾਣੀ ਵਿੱਚ ਮਲ-ਮੂਤਰ ਦਾ ਮਿਲਣਾ ਤੇ ਇਸ ਨਾਲ ਪੈਦਾ ਹੋਈ ਭਿਆਨਕ ਬਦਬੂ, ਇਨਫੈਕਸ਼ਨ ਦੀ ਦੂਸਰੀ ਵਜ੍ਹਾ ਬਣ ਰਹੀ ਹੈ। ਇਹੀ ਸਥਿਤੀ ਚੂਚਿਆਂ ਦੇ ਪਾਲਨ ਪੋਸ਼ਣ ਵਿੱਚ ਵੀ ਦੇਖੀ ਗਈ ਹੈ। ਰਿਪੋਰਟ ਮੁਤਾਬਕ ਚੂਚਿਆਂ ਨੂੰ ਦਿੱਤੀ ਜਾ ਰਹੀ ਜ਼ਰੂਰੀ ਐਂਟੀਬਾਓਟਿਕ ਦਵਾਵਾਂ ਵਿੱਚ ਕਮੀ ਤੇ ਟੀਕਾਕਰਨ ਦੀ ਘਾਟ ਇਸ ਦੀ ਮੌਤ ਦਰ ਵਿੱਚ 0.5 ਫੀਸਦੀ ਦਾ ਵਾਧਾ ਹੋਇਆ ਹੈ।
ਛੋਟੇ ਪਿੰਜਰਿਆਂ ਵਿੱਚ ਤੁੰਨ੍ਹ ਕੇ ਲੈ ਕੇ ਜਾਣ ਨਾਲ ਪੰਛੀਆਂ ਦੀ ਪੀੜਾ ਤੇ ਇਨਫੈਕਸ਼ਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਸਬੂਤ ਪੰਛੀਆਂ ਦੇ ਜ਼ਖਮੀ ਹਾਲਤ ਵਿੱਚ ਹੋਣਾ ਤੇ ਅੰਡਿਆਂ ਦੇ ਖ਼ੋਲ ਵਿੱਚ ਲੱਗੇ ਖ਼ੂਨ ਦੇ ਧੱਬਿਆਂ ਤੋਂ ਮਿਲਦਾ ਹੈ। ਇਨਫੈਕਸ਼ਨ ਤੇ ਸੱਟ ਦੀ ਵਜ੍ਹਾ ਨਾਲ ਮਰਨ ਵਾਲੇ ਪੰਛੀਆਂ ਨੂੰ ਨਸ਼ਟ ਕਰਨ ਵਿੱਚ ਵੀ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ।
ਰਿਪੋਰਟ ਮੁਤਾਬਕ ਸੰਕਰਮਣ ਤੇ ਬਿਮਾਰੀ ਨਾਲ ਪੰਛੀਆਂ ਨੂੰ ਦਿੱਤੀ ਜਾ ਰਹੀ ਐਂਟੀਬਾਓਟਿਕ ਦਵਾਵਾਂ ਦੀ ਜ਼ਿਆਦਾ ਮਾਤਰਾ ਦੇ ਨਾਕਰਾਤਕਮ ਅਸਰ ਨਾਲ ਖ਼ਤਰੇ ਦੀ ਜਦ ਨਾਲ ਮੁਰਗ਼ੀ ਉਤਪਾਦਾਂ ਦਾ ਉਪਭੋਗ ਕਰਨ ਵਾਲ ਵੀ ਹਨ।
ਖ਼ਾਸਕਰ ਕੇ ਤੰਗ ਪਿੰਜਰਿਆਂ ਵਿੱਚ ਮੌਜੂਦ ਗੰਦਗੀ ਨਾਲ ਇਨਫੈਕਸ਼ਨ ਦੇ ਸ਼ਿਕਾਰੀ ਬ੍ਰੈਲਰ ਚਿਕਨ ਤੇ ਫਾਰਮ ਦੇ ਅੰਡੇ ਖਾਣ ਵਾਲਿਆਂ ਵਿੱਚ ਐਂਟੀਬਾਓਟਿਕ ਦਵਾਵਾਂ ਦਾ ਅਸਰ ਘੱਟ ਹੋਣ ਤੇ ਇਨਫੈਕਸ਼ਨ ਨਾਲ ਹੋਣ ਵਾਲੀ ਬਿਮਾਰੀਆਂ ਦਾ ਖ਼ਤਰਾ ਦੱਸਿਆ ਗਿਆ ਹੈ।