ਸਰਸੇ ਵਾਲੇ ਦੀ ਕਰਤੂਤ ਦਾ ਭਾਂਡਾ ਫੁਟਿਆ – ਹੁਣ ਦੇਖੋ ਕੀ ਹੁੰਦਾ
ਮੌੜ ਬੰਬ ਕਾਂਡ ‘ਚ ਵਰਤੀ ਗਈ ਬੰਬ ਵਾਲੀ ਕਾਰ ਸਿਰਸਾ ਡੇਰੇ ਦੀ ਵਰਕਸ਼ਾਪ ‘ਚ ਹੋਈ ਸੀ ਤਿਆਰ
ਪੰਜਾਬ ਦਾ ਬਹੁ ਚਰਚਿਤ ਮੌੜ ਮੰਡੀ ਬੰਬ ਕਾਂਡ ‘ਚ ਨਵੀਆਂ ਪਰਤਾਂ ਖੁਲ੍ਹ ਰਹੀਆਂ ਹਨ। ਹੁਣ ਦੋਸ਼ੀ ਜਿਆਦਾ ਦੇਰ ਤਕ ਖੁਲ੍ਹੇ ਨਹੀਂ ਘੁੰਮ ਸਕਣਗੇ। ਪਿਛਲੇ ਸਾਲ ਫਰਵਰੀ ਮਹੀਨੇ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਉਮੀਦਵਾਰ ਦੀ ਚੋਣ ਰੈਲੀ ਨੇੜੇ ਕਸਬਾ ਮੌੜ ਵਿਖੇ ਹੋਏ ਬੰਬ ਧਮਾਕੇ ਦੀ ਪੈੜ-ਪੜਤਾਲੀਆ ਟੀਮ ਦੀ ਤਫ਼ਤੀਸ਼ ਮੁਤਾਬਿਕ ਡੇਰਾ ਵਿਖੇ ਜਾ ਨਿਕਲੀ ਹੈ। ਮੌੜ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਸਨ ਜੋ ਡੇਰਾ ਸਿਰਸਾ ਦੇ ਮੁਖੀ ‘ਤੇ ਜਬਰ-ਜਨਾਹ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਕੁੜਮ ਹਨ। 31 ਜਨਵਰੀ 2017 ਦੀ ਸ਼ਾਮ ਨੂੰ ਬਠਿੰਡਾ ਜ਼ਿਲ੍ਹੇ ‘ਚ ਪੈਂਦੇ ਮੌੜ ਕਸਬੇ ‘ਚ ਜਦ ਹਰਮਿੰਦਰ ਸਿੰਘ ਜੱਸੀ ਰੈਲੀ ਕਰ ਰਹੇ ਸਨ।
moud mandi bomb blast case
ਉਸ ਸਮੇਂ ਸਟੇਜ ਦੇ ਨਜ਼ਦੀਕ ਕਾਰ ਬੰਬ ਫਟਿਆ ਸੀ ਜਿਸ ਵਿਚ 7 ਜਣਿਆਂ ਦੀ ਮੌਤ ਹੋ ਗਈ ਸੀ ਅਤੇ 12 ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੰਜਾਬ ਪੁਲਿਸ ਲਈ ਇਸ ਕੇਸ ਦਾ ਸੁਰਾਗ ਲਗਾਉਣਾ ਵੀ ਵੱਡਾ ਵੱਕਾਰ ਦਾ ਸੁਆਲ ਬਣਿਆ ਹੋਇਆ ਸੀ। ਸਰਕਾਰ ਨੇ ਇਸ ਮਾਮਲੇ ਦੀ ਤਫ਼ਤੀਸ਼ ਲਈ ਬਠਿੰਡਾ ਦੇ ਸਾਬਕਾ ਡੀ.ਆਈ.ਜੀ. ‘ਤੇ ਅੱਜ-ਕਲ ਕਾਊਂਟਰ ਇੰਟੈਲੀਜੈਂਸ ਪਟਿਆਲਾ ਵਿਖੇ ਡੀ.ਆਈ.ਜੀ. ਵਜੋਂ ਤਾਇਨਾਤ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੀ ਹੋਈ ਸੀ। ਬਹੁਤ ਹੀ ਭਰੋਸੇਮੰਦ ਸੂਤਰਾਂ ਮੁਤਾਬਿਕ ਜਾਂਚ ਟੀਮ ਨੇ ਸਾਲ ਭਰ ਦੀ ਸਖ਼ਤ ਮਿਹਨਤ ਨਾਲ ਕੜੀ ਨਾਲ ਕੜੀ ਜੋੜਦਿਆਂ ਆਖਰ ਸਾਰੇ ਮਾਮਲੇ ਉਪਰੋਂ ਪਰਦਾ ਚੁੱਕ ਲਿਆ ਹੈ।
moud mandi bomb blast case
ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਵਲੋਂ ਸਿਰਸਾ ਦੇ ਆਸ-ਪਾਸ ਦੇ ਖੇਤਰਾਂ ਵਿਚ ਛਾਪੇਮਾਰੀ ਕਰਕੇ ਡੇਰਾ ਸਿਰਸਾ ਨਾਲ ਸਬੰਧਿਤ ਕਈ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਸੀ। ਪਤਾ ਲੱਗਾ ਹੈ ਕਿ ਫੜੇ ਗਏ ਅਜਿਹੇ ਵਿਅਕਤੀਆਂ ਨੇ ਹੀ ਅੱਗੋਂ ਕੜੀਆਂ ਜੋੜਨ ਲਈ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਹੈ। ਸੂਤਰਾਂ ਮੁਤਾਬਿਕ ਪੁਲਿਸ ਨੇ ਇਸ ਵਾਰ ਤਫ਼ਤੀਸ਼ ਅਤੇ ਕਾਰਵਾਈ ਕਰਨ ਦਾ ਵੱਖਰਾ ਹੀ ਰਸਤਾ ਅਖ਼ਤਿਆਰ ਕੀਤਾ ਹੈ। ਪਤਾ ਲੱਗਾ ਹੈ ਕਿ ਪੁਲਿਸ ਜਾਂਚ ਟੀਮ ਨੇ ਛੋਟੇ-ਮੋਟੇ ਢੰਗ ਨਾਲ ਬੰਬ ਧਮਾਕੇ ‘ਚ ਸ਼ਾਮਿਲ ਹੋਣ ਵਾਲਿਆਂ ਨੂੰ ਮੁਕੱਦਮੇ ਵਿਚ ਸ਼ਾਮਿਲ ਕਰਨ ਦੀ ਬਜਾਏ, ਉਨ੍ਹਾਂ ਨੂੰ ਗਵਾਹ ਵਜੋਂ ਭੁਗਤਾਉਣ ਦਾ ਰਸਤਾ ਅਖ਼ਤਿਆਰ ਕੀਤਾ ਹੈ।
moud mandi bomb blast case
ਪੰਜਾਬ ਅੰਦਰ ਇਹ ਸ਼ਾਇਦ ਪਹਿਲਾ ਮੌਕਾ ਹੈ ਕਿ ਕਿਸੇ ਵੱਡੇ ਮਾਮਲੇ ‘ਚ ਜੁੜੇ ਛੋਟੇ ਮੁਲਜ਼ਮਾਂ ਨੂੰ ਮੁਲਜ਼ਮ ਦੀ ਥਾਂ ਗਵਾਹ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਡੀ.ਆਈ.ਜੀ. ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿਚ ਅਜਿਹੇ ਚਾਰ ਵਿਅਕਤੀਆਂ ਦੀ ਤਲਵੰਡੀ ਸਾਬੋ ਦੀ ਅਦਾਲਤ ਵਿਚ ਦਫ਼ਾ 164 ਅਧੀਨ ਗਵਾਹੀ ਦਰਜ ਕਰਵਾਈ ਗਈ ਹੈ। ਇਸ ਮੌਕੇ ਖਟੜਾ ਤੋਂ ਇਲਾਵਾ ਜਾਂਚ ਟੀਮ ‘ਚ ਸ਼ਾਮਿਲ ਐਸ.ਪੀ. ਰਾਜਿੰਦਰ ਸਿੰਘ ਸੋਹਲ ਤੇ ਇੰਸਪੈਕਟਰ ਦਲਵੀਰ ਸਿੰਘ ਵੀ ਹਾਜ਼ਰ ਸਨ। ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੰਬ ਧਮਾਕੇ ਦੀ ਸਾਰੀ ਯੋਜਨਾ ਅਤੇ ਤਿਆਰੀ ਡੇਰਾ ਸਿਰਸਾ ਵਿਖੇ ਹੋਈ ਸੀ।
moud mandi bomb blast case
ਜਾਂਚ ਟੀਮ ਦੇ ਮੁਖੀ ਖਟੜਾ ਨੇ ਵਿਸਥਾਰ ਦੇਣ ਦੀ ਬਜਾਏ ਇਹ ਗੱਲ ਪ੍ਰਵਾਨ ਕੀਤੀ ਕਿ ਬੰਬ ਧਮਾਕੇ ਦੀ ਪੈੜ ਡੇਰਾ ਸਿਰਸਾ ‘ਚੋਂ ਹੀ ਨਿਕਲੀ ਹੈ। ਪਤਾ ਲੱਗਾ ਹੈ ਕਿ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਸਿਰਸਾ ਦੇ ਅੰਦਰ ਕਾਰਾਂ ਲਈ ਦੋ ਵਰਕਸ਼ਾਪਾਂ ਹਨ। ਇਕ ਵਰਕਸ਼ਾਪ ਡੇਰੇ ਦੀ ਅੰਦਰਲੀ ਹੈ ਜਿਥੇ ਸਿਰਫ਼ ਡੇਰਾ ਮੁਖੀ ਦੀਆਂ ਗੱਡੀਆਂ ਜਾਂ ਉਨ੍ਹਾਂ ਦੇ ਕਹਿਣ ‘ਤੇ ਆਉਣ ਵਾਲੀਆਂ ਗੱਡੀਆਂ ਦੀ ਹੀ ਮੁਰੰਮਤ ਹੁੰਦੀ ਸੀ। ਦੂਜੀ ਵਰਕਸ਼ਾਪ ਆਮ ਲੋਕਾਂ ਵਾਲੀ ਸੀ। ਪਤਾ ਲੱਗਾ ਹੈ ਧਮਾਕੇ ਲਈ ਵਰਤੀ ਗਈ ਮਾਰੂਤੀ ਕਾਰ ਡੇਰੇ ਅੰਦਰਲੀ ਵਰਕਸ਼ਾਪ ਵਿਚ ਹੀ ਤਿਆਰ ਕੀਤੀ ਗਈ ਸੀ ਅਤੇ ਇਸ ‘ਚ ਰੱਖੀ ਗਈ ਧਮਾਕਾ ਕਰਨ ਵਾਲੀ ਬੈਟਰੀ ਸਿਰਸਾ ਦੀ ਅਪੋਲੋ ਬੈਟਰੀਆਂ ਵਾਲੀ ਇਕ ਦੁਕਾਨ ਤੋਂ ਖਰੀਦੀ ਗਈ ਸੀ।ਇਹ ਵੀ ਪਤਾ ਲੱਗਾ ਹੈ ਕਿ ਅਪੋਲੋ ਬੈਟਰੀਆਂ ਦੀ ਦੁਕਾਨ ਦੇ ਮਾਲਕ ਨੇ ਜਾਂਚ ਟੀਮ ਨੂੰ ਦੱਸਿਆ ਕਿ ਡੇਰਾ ਮੁਖੀ ਦਾ ਇਕ ਖਾਸ ਚੇਲਾ ਜੋ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਹੈ, ਬੈਟਰੀ ਖਰੀਦ ਕੇ ਲੈ ਗਿਆ ਸੀ। ਪਤਾ ਲੱਗਾ ਹੈ ਕਿ ਜਾਂਚ ਟੀਮ ਨੇ ਮੁੱਖ ਮੁਲਜ਼ਮਾਂ ਵਜੋਂ ਤਿੰਨ ਜਣਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਤਿੰਨਾਂ ਵਿਚ ਡੇਰਾ ਮੁਖੀ ਦੇ ਮਾਨਸਾ ਜ਼ਿਲ੍ਹੇ ਦੇ ਖਾਸ ਬੰਦੇ ਤੋਂ ਇਲਾਵਾ ਇਕ ਡੱਬਵਾਲੀ ਅਤੇ ਤੀਜਾ ਗੂਹਲਾ ਚੀਕਾ ਖੇਤਰ ਦਾ ਰਹਿਣਾ ਵਾਲਾ ਹੈ ਅਤੇ ਇਹ ਤਿੰਨੋਂ ਜਾਣੇ ਫਰਾਰ ਦੱਸੇ ਜਾਂਦੇ ਹਨ। ਸੂਤਰਾਂ ਮੁਤਾਬਿਕ ਤਲਵੰਡੀ ਸਾਬੋ ਅਦਾਲਤ ‘ਚ ਗਵਾਹ ਦੇ ਤੌਰ ‘ਤੇ ਬਿਆਨ ਰਿਕਾਰਡ ਕਰਵਾਉਣ ਵਾਲੇ ਚਾਰੇ ਜਾਣੇ ਹਰਿਆਣਾ ਦੇ ਵਾਸੀ ਹਨ।ਬੀਤੇ ਦਿਨ ਥਾਣਾ ਮੌੜ ਵਿਖੇ ਉਨ੍ਹਾਂ ਨੇ ਬੰਬ ਧਮਾਕੇ ‘ਚ ਵਰਤੀ ਕਾਰ ਦੀ ਸ਼ਨਾਖਤ ਵੀ ਕੀਤੀ ਹੈ। ਐਸ.ਐਸ.ਪੀ. ਬਠਿੰਡਾ ਨਵੀਨ ਸਿੰਗਲਾ ਨੇ ਸੰਪਰਕ ਕਰਨ ‘ਤੇ ਪੁਸ਼ਟੀ ਕੀਤੀ ਕਿ ਵਿਸ਼ੇਸ਼ ਜਾਂਚ ਟੀਮ ਮੌੜ ਥਾਣੇ ਆਈ ਸੀ ਅਤੇ ਤਫਤੀਸ਼ ਵੀ ਕਰ ਕੇ ਗਈ ਹੈ। ਪਤਾ ਲੱਗਾ ਹੈ ਕਿ ਗਵਾਹ ਵਜੋਂ ਬਿਆਨ ਰਿਕਾਰਡ ਕਰਵਾਉਣ ‘ਚ ਵਰਕਸ਼ਾਪ ਦਾ ਪੇਂਟਰ, ਮਕੈਨਿਕ ਅਤੇ ਆਟੋ ਪਾਰਟਸ ਸਪਲਾਈ ਕਰਨ ਵਾਲਾ ਵਿਅਕਤੀ ਵੀ ਸ਼ਾਮਿਲ ਹੈ। ਪੇਂਟਰ ਨੇ ਹੀ ਦੱਸਿਆ ਕਿ ਲਾਲ ਰੰਗ ਦੀ ਮਾਰੂਤੀ ਨੂੰ ਉਨ੍ਹਾਂ ਚਿੱਟਾ ਰੰਗ ਪੇਂਟ ਕੀਤਾ ਸੀ। ਮੌੜ ਥਾਣੇ ਵਿਚ ਉਪਨ ਖੜ੍ਹੀ ਕਾਰ ਦੀ ਸ਼ਨਾਖਤ ਵੀ ਕੀਤੀ। ਪਤਾ ਲੱਗਾ ਹੈ ਕਿ ਡੱਬਵਾਲੀ ਨੇੜਲੇ ਪਿੰਡ ਅਲੀਕੇ ਦੇ ਕਾਲਾ ਨਾਂਅ ਦੇ ਵਿਅਕਤੀ ਦਾ ਨਾਂਅ ਸਾਹਮਣੇ ਆ ਰਿਹਾ ਹੈ।ਜੋ ਕਾਰ ਵਰਕਸ਼ਾਪ ‘ਚ ਲੈ ਕੇ ਆਇਆ ਅਤੇ ਫਿਰ ਰੰਗ ਬਦਲ ਕੇ ਬੈਟਰੀ ਰੱਖੀ ਗਈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕਾਲੇ ਦੀ ਗ੍ਰਿਫ਼ਤਾਰੀ ਨਾਲ ਹੀ ਪਤਾ ਲੱਗੇਗਾ ਕਿ ਇਹ ਕਾਰ ਕਿਸ ਦੇ ਕਹਿਣ ਉੱਪਰ ਡੇਰੇ ‘ਚ ਆਈ ਅਤੇ ਕਿਸ ਦੇ ਹੁਕਮ ਨਾਲ ਅੱਗੋਂ ਸਾਰੀ ਤਿਆਰ ਹੋਈ। ਗੁਰਮੀਤ ਰਾਮ ਰਹੀਮ ਅਤੇ ਪੰਚਕੂਲਾ ‘ਚ ਹਿੰਸਾ ਭੜਕਾਉਣ ਦੇ ਦੋਸ਼ ਜੇਲ੍ਹ ‘ਚ ਬੰਦ ਹਨੀਪ੍ਰੀਤ ਦੀਆਂ ਵੀ ਮੁਸ਼ਕਿਲਾਂ ਵਧ ਸਕਦੀਆਂ ਹਨ ਤੇ ਉਨ੍ਹਾਂ ਦੋਵਾਂ ਨੂੰ ਵੀ ਬੰਬ ਧਮਾਕੇ ਦੀ ਸਾਜਿਸ਼ ਹੇਠ ਜਾਂਚ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ। ਜਾਂਚ ਟੀਮ ਦੇ ਹਵਾਲੇ ਮੁਤਾਬਿਕ ਬੰਬ ਧਮਾਕੇ ਦੀ ਤਿਆਰੀ ਡੇਰਾ ਸਿਰਸਾ ਵਿਖੇ ਹੋਣ ਕਾਰਨ ਇਹ ਬੜਾ ਸੰਗੀਨ ਮਾਮਲਾ ਹੈ ਅਤੇ ਦੋਵਾਂ ਦੀ ਪੁੱਛ-ਪੜਤਾਲ ਹੋਣੀ ਕੁਦਰਤੀ ਹੈ।ਜੱਸੀ ਨੂੰ ਮਾਰਨ ਦੀ ਸੀ ਸਾਜਿਸ਼?
ਮੌੜ ਬੰਬ ਧਮਾਕੇ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੇ ਹੋਣ ਦੇ ਸੰਕੇਤ ਮਿਲਣ ਬਾਅਦ ਇਸ ਗੱਲ ਬਾਰੇ ਵੀ ਅਟਕਲਾਂ ਲੱਗ ਰਹੀਆਂ ਹਨ ਕਿ ਕੀ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਉੱਪਰ ਹਮਲੇ ਪਿੱਛੇ ਡੇਰੇ ਦੀ ਸਾਜਿਸ਼ ਸੀ। ਜੱਸੀ ਦੀ ਧੀ ਡੇਰਾ ਮੁਖੀ ਦੇ ਪੁੱਤਰ ਨੂੰ ਵਿਆਹੀ ਹੋਈ ਹੈ ਅਤੇ ਡੇਰਾ ਮੁਖੀ ਦੇ ਜੇਲ੍ਹ ‘ਚ ਚਲੇ ਜਾਣ ਤੋਂ ਬਾਅਦ ਇਹ ਖ਼ਬਰਾਂ ਛਪਦੀਆਂ ਰਹੀਆਂ ਹਨ ਕਿ ਕਾਂਗਰਸ ਨੇਤਾ ਜੱਸੀ ਡੇਰੇ ਦੀ ਗੱਦੀ ਆਪਣੇ ਜਵਾਈ ਦੇ ਹੱਥ ਦਿਵਾਉਣ ਲਈ ਯਤਨਸ਼ੀਲ ਹਨ। ਇਹ ਵੀ ਅਫ਼ਵਾਹਾਂ ਸਨ ਕਿ ਹਨੀਪ੍ਰੀਤ ਨੂੰ ਬਠਿੰਡਾ ਨੇੜੇ ਪਨਾਹ ਦੇਣ ਸਮੇਂ ਵੀ ਜੱਸੀ ਮਦਦਗਾਰ ਰਹੇ ਸਨ ਅਤੇ ਜੱਸੀ ਤੋਂ ਪੰਚਕੂਲਾ ਬੁਲਾ ਕੇ ਪੁੱਛ-ਪੜਤਾਲ ਵੀ ਕੀਤੀ ਗਈ ਸੀ।