ਫੜੀ ਗਈ ਇਸ ਔਰਤ ਕੋਲੋਂ ਦੇਖੋ
ਨਵੀਂ ਦਿੱਲੀ: ਜੀ.ਟੀ.ਬੀ. ਨਗਰ ਮੈਟਰੋ ਸਟੇਸ਼ਨ ‘ਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ ਦੇਸੀ ਕੱਟਾ, 8 ਕਾਰਤੂਸ ਸਮੇਤ ਵੱਡੀ ਮਾਤਰਾ ਵਿੱਚ ਨਕਦੀ ਤੇ ਗਹਿਣੇ ਬਰਾਮਦ ਕੀਤੇ ਗਏ ਹਨ। ਔਰਤਾ ਦਾ ਕਹਿਣਾ ਹੈ ਕਿ ਇਹ ਦੇਸੀ ਰਿਵਾਲਵਰ ਉਸ ਦੇ ਪਤੀ ਦਾ ਹੈ ਤੇ ਉਹ ਉਸ ਨੂੰ ਆਪਣੇ ਪੇਕੇ ਲੈ ਕੇ ਚੱਲੀ ਸੀ।

ਇੰਦਰਪਾਲ ਕੌਰ ਨਾਂ ਦੀ ਇਹ ਔਰਤ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਰਹਿੰਦੀ ਹੈ। ਮੈਟਰੋ ਸਟੇਸ਼ਨ ‘ਤੇ ਐਕਸ-ਰੇਅ ਮਸ਼ੀਨ ਵਿੱਚ ਜਦ ਆਪਣਾ ਬੈਗ ਰੱਖਿਆ ਤਾਂ ਸੀ.ਆਈ.ਐਸ.ਐਫ. ਅਧਿਕਾਰੀ ਨੂੰ ਹੈਰਾਨੀ ਹੋਈ, ਕਿਉਂਕਿ ਐਕਸ-ਰੇਅ ਮਸ਼ੀਨ ਵਿੱਚ ਇੱਕ ਦੇਸੀ ਪਿਸਤੌਲ ਦਿੱਸ ਰਹੀ ਸੀ।

ਉਸ ਔਰਤ ਨੂੰ ਤੁਰਤ ਰੋਕਿਆ ਗਿਆ ਤੇ ਇਸ ਬਾਰੇ ਪੁੱਛ-ਗਿੱਛ ਕੀਤੀ ਗਈ। ਬੈਗ਼ ਦੀ ਤਲਾਸ਼ੀ ਲੈਣ ‘ਤੇ ਪਿਸਤੌਲ, ਅੱਠ ਕਾਰਤੂਸ, ਲੱਖਾਂ ਦੇ ਸੋਨੇ ਦੇ ਗਹਿਣੇ, 91 ਹਜ਼ਾਰ 230 ਰੁਪਏ ਦੀ ਭਾਰਤੀ ਕਰੰਸੀ ਤੇ 100 ਅਮਰੀਕੀ ਡਾਲਰ ਬਰਾਮਦ ਹੋਏ। ਔਰਤ ਨੇ ਦੱਸਿਆ ਕਿ ਉਹ ਤਿਲਕ ਨਗਰ ਜਾ ਰਹੀ ਸੀ।

ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਬਾਹਰ ਗਿਆ ਹੋਇਆ ਹੈ ਤੇ ਜੋ ਸਾਮਾਨ ਉਸ ਕੋਲੋਂ ਮਿਲਿਆ ਹੈ, ਉਸੇ ਦਾ ਹੈ। ਉਹ ਇਸ ਸਾਰੇ ਸਾਮਾਨ ਨੂੰ ਆਪਣੇ ਪੇਕੇ ਲਿਜਾ ਰਹੀ ਸੀ। ਮੈਟਰੋ ਵਿੱਚ ਹਥਿਆਰ ਲਿਜਾਣ ‘ਤੇ ਔਰਤ ‘ਤੇ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।
Sikh Website Dedicated Website For Sikh In World