ਸਕੂਲੀ ਅਧਿਅਾਪਕਾਂ ਨੇ ਬੱਚੀ ਕੀਤੀ ਗਰਭਵਤੀ.. ਸਕੂਲ ਨਿਰਦੇਸ਼ਕ ਅਤੇ ਅਧਿਆਪਕ ਦੀ ਹਵਸ ਦਾ ਨੰਗਾ ਨਾਚ
ਗਰਭਵਤੀ ਹੋਣ ‘ਤੇ ਲੜਕੀ ਦਾ ਕਰਵਾਇਆ ਜ਼ਬਰੀ ਗਰਭਪਾਤ ..ਗਰਭਪਾਤ ਦੌਰਾਨ ਪਹੁੰਚਿਆ ਦਿਮਾਗ ਨੂੰ ਨੁਕਸਾਨ,ਲੜਕੀ ਦੀ ਹਾਲਤ ਗੰਭੀਰ
ਘਟਨਾ ਰਾਜਸਥਾਨ ..
ਮਨੁੱਖੀ ਸਮਾਜ ਮਰਦ ਅਤੇ ਔਰਤ ਦੇ ਬਰਾਬਰ ਸਹਿਯੋਗ ‘ਤੇ ਅਧਾਰਿਤ ਹੈ। ਪਰੰਤੂ ਪਿਤਰੀ ਸਮਾਜਕ ਵਿਵਸਥਾ ਇਕ ਅਜਿਹਾ ਵਰਤਾਰਾ ਹੈ, ਜਿਸ ਵਿਚ ਔਰਤ ਮਰਦ ਸਾਹਮਣੇ ਇਕ ਨਿਗੂਣੀ ਵਸਤੂ ਬਣ ਕੇ ਰਹਿ ਗਈ ਹੈ। ਪਿਤਰੀ ਸਮਾਜ ਵਿਚ ਔਰਤ ਨੂੰ ਜਾਗੀਰ ਵਾਂਗ ਸਮਝਣ ਦੀ ਪਿਰਤ ਰਹੀ ਹੈ । ਇਸ ਲਈ ਉਸ ਨਾਲ ਕੀਤਾ ਗਿਆ ਕੋਈ ਵੀ ਦੁਰ ਵਿਓਹਾਰ, ਉਸ ਉੱਤੇ ਕੀਤਾ ਗਿਆ ਕੋਈ ਵੀ ਅੱਤਿਆਚਰ ਜਾਇਜ਼ ਠਹਿਰਾਇਆ ਜਾਂਦਾ ਰਿਹਾ ਹੈ।ਬੇਸ਼ਕ ਵਰਮਾਨ ਸਮੇਂ ਤੱਕ ਪੁੱਜਦਿਆਂ ਪੱਜਦਿਆਂ ਔਰਤ ਦੇ ਹੱਕਾਂ ਵਿਚ ਕਈ ਲੜਾਇਆਂ ਲੜੀਆਂ ਵੀ ਗਈਆਂ ਹਨ ਤੇ ਜਿੱਤੀਆਂ ਵੀ ਤੇ ਸਮਾਜ ਵਿਚ ਔਰਤ ਦੀ ਸਥਿਤੀ ਹੁਣ ਪਹਿਲਾਂ ਵਾਂਗ ਨਹੀਂ ਰਹੀ, ਪਰ ਫ਼ਿਰ ਵੀ ਔਰਤ ਦੀ ਹੋਂਦ, ਉਸਦੀ ਆਜ਼ਾਦੀ ਪ੍ਰਤੀ ਸਮਾਜ ਦੀ ਸੋਚ (ਇਸ ਸੋਚ ਨਾਲ ਖ਼ੁਦ ਔਰਤ ਵੀ ਆਪਣੇ ਖ਼ਿਲਾਫ਼ ਖ਼ੜੀ ਹੈ। ) ਹੁਣ ਵੀ ਕੋਈ ਬਹੁਤੀ ਸਾਰਥਕ ਨਹੀਂ ਹੈ ਅਤੇ ਜੇਕਰ ਕੋਈ ਫਰਕ ਪਿਆ ਵੀ ਹੈ ਤਾਂ ਉਹ ਵੀ ਬਹੁ ਗਿਣਤੀ ‘ਤੇ ਨਹੀਂ ਪਿਆ ।
ਔਰਤਾਂ ਖ਼ਿਲਾਫ਼ ਹੋਣ ਵਾਲੇ ਗੁਨਾਹ ਹੁਣ ਸਗੋਂ ਹੋਰ ਵੀ ਜ਼ਿਆਦਾ ਭਿਆਨਕ ਰੂਪ ਧਾਰਦੇ ਜਾ ਰਹੇ ਹਨ। ਔਰਤਾਂ ਨੂੰ ਹੁਣ ਵਧੇਰੇ ਬਰਬਰ ਤਰੀਕੇ ਨਾਲ ਤਸੀਹੇ ਦਿੱਤੇ ਜਾਂਦੇ ਹਨ, ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਵਿਚ ਬੇਇੱਜ਼ਤ ਕੀਤਾ ਜਾਂਦਾ ਹੈ। ਕੁੱਟ-ਮਾਰ, ਕਤਲ, ਬਲਾਤਕਾਰ ਅਜਿਹੇ ਕਈ ਤਸੀਹੇ ਹਨ, ਜੋ ਅੱਜ ਵੀ ਔਰਤ ਨੂੰ ਸਿਰਫ਼ ਇਸ ਲਈ ਝੱਲਣੇ ਪੈਂਦੇ ਹਨ ਕਿਉਂਕਿ ਉਹ ਇਕ ਔਰਤ ਹੈ। ਇਹ ਦੁਰਾਚਾਰ ਹੁਣ ਸਿਰਫ ਔਰਤਾਂ ਜਾਂ ਕੜੀਆਂ ਨਾਲ ਹੀ ਨਹੀਂ ਹੁੰਦਾ, ਸਗੋਂ ਨਿੱਕੀਆਂ ਨਿੱਕੀਆਂ ਬੱਚੀਆਂ ਵੀ ਹੁਣ ਆਏ ਦਿਨ ਇਹਨਾਂ ਦਾ ਸ਼ਿਕਾਰ ਬਣਦੀਆਂ ਹਨ। ਰੋਜ਼ਾਨਾ ਇਹਨਾਂ ਘਟਨਾਵਾਂ ਦੀ ਵੱਧਦੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਔਰਤਾਂ ਇਸ ਸਮਾਜ ਵਿਚ ਸੁਰੱਖਿਅਤ ਨਹੀਂ ਹਨ। ਇਸ ਤੋਂ ਵੀ ਅੱਗੇ ਦਲਿਤ, ਆਰਥਿਕ ਪੱਖੋਂ ਕਮਜ਼ੋਰ, ਸਰੀਰਕ ਅਤੇ ਮਾਨਸਿਕ ਰੂਪ ਵਿਚ ਅਸਵਸਥ ਔਰਤਾਂ ਇਹਨਾਂ ਦਰਿੰਦਗੀਆਂ ਦਾ ਸ਼ਿਕਾਰ ਵਧੇਰੇ ਬਣਦੀਆਂ ਹਨ। ਦਲਿਤ ਕਿਹ ਕੇ ਦੁਤਕਾਰ ਦਿੱਤੀਆਂ ਜਾਣ ਵਾਲੀਆਂ ਔਰਤਾਂ ਨਾਲ ਸੱਭ ਤੋਂ ਵਧੇਰੇ ਬਲਾਤਕਾਰ ਆਪਣੇ ਆਪ ਨੂੰ ਉੱਚੀਆਂ ਜਾਤਾਂ ਦੇ ਮਾਲਕ ਕਹਾਉਣ ਵਾਲੇ ਹੀ ਕਰਦੇ ਹਨ। ਬਲਾਤਕਰਾ ਦੁਰਾਨ ਵਿਹਸ਼ੀ ਢੰਗ ਨਾਲ ਕੁੱਟ-ਮਾਰ ਕੀਤੀ ਜਾਂਦੀ ਹੈ। ਆਪਣੀ ਇੱਜ਼ਤ ਦੀ ਰਾਖ਼ੀ ਲਈ ਹੱਥ ਪੈਰ ਮਾਰ ਰਹੀ ਔਰਤ ਉੱਤੇ ਗੁੱਸਾ ਕੱਢਿਆ ਜਾਂਦਾ ਹੈ। ਇਥੋਂ ਤੱਕ ਕਿ ਕਈਆਂ ਨੂੰ ਕੁੱਟ ਕੁੱਟ ਕੇ ਜਾਨੋਂ ਹੀ ਮਾਰ ਦਿੱਤਾ ਜਾਂਦਾ ਹੈ। ਕੁੱਟਣ ਮਾਰਨ ਦੇ ਇਹ ਤਰੀਕੇ ਅਤੇ ਤਸੀਹੇ ਦੇਣ ਦੀ ਤਾਸੀਰ ਦਿਨੋ ਦਿਨ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਸਿਰਫ਼ ਔਰਤਾਂ ਹੀ ਨਹੀਂ, ਨਿੱਕੇ ਨਿੱਕੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ, ਉਹਨਾਂ ਦੇ ਮਾਸੂਮ ਬਚਪਨ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਅਤੇ ਅਜਿਹੇ ਤਜ਼ੁਰਬੇ ਹੀ ਮਗਰੋਂ ਉਹਨਾਂ ਦੀ ਹਿੰਸਕ ਪ੍ਰਵਿਰਤੀ ਲਈ ਜ਼ਿੰਮੇਵਾਰ ਹੁੰਦੇ ਹਨ । ਉਮਰ ਭਰ ਲਈ ਉਹ ਇਸ ਹਿੰਸਾ ਦਾ ਸ਼ਿਕਾਰ ਹੋ ਜਾਂਦੇ ਹਨ। ਬਲਾਤਕਾਰ ਦੀਆਂ ਸ਼ਿਕਾਰ ਕਈ ਔਰਤਾਂ ਉਮਰ ਭਰ ਲਈ ਰੋਗੀ ਹੋ ਜਾਂਦੀਆਂ ਹਨ ਅਤੇ ਕਈ ਇਹਨਾਂ ਰੋਗਾਂ ਕਾਰਨ ਮੌਤ ਦੇ ਮੂੰਹ ਜਾ ਪੈਂਦੀਆਂ ਹਨ। ਇਸ ਅਣਮਨੁੱਖੀ ਵਿਓਹਾਰ ਨੂੰ ਅਨਜਾਮ ਦੇਣ ਵਾਲੇ ਦਰਿੰਦੇ ਕਿਸੇ ਵੀ ਸ਼ਕਲ ਦੇ ਹੋ ਸਕਦੇ ਹਨ । ਦੇਸ਼ ਦੇ ਕੁੱਝ ਬਹੁਤ ਵੱਡੇ ਸਕੈਂਡਲ ਅਜਿਹੇ ਹੋਏ ਹਨ, ਜਿਹਨਾਂ ਵਿਚ ਕੁੱਝ ਪੁਲਸ ਵਾਲਿਆਂ, ਉਦਯੋਗਪਤੀਆਂ ਅਤੇ ਨੇਤਾਵਾਂ ਦਾ ਵੀ ਹੱਥ ਸੀ ।