ਪੰਜਾਬ ‘ਚ ਪ੍ਰਦੂਸ਼ਣ ਨੇ ਹਵਾ ‘ਚ ਸਾਹ ਲੈਣਾ ਔਖਾ ਕਰ ਕੇ ਰੱਖ ਦਿੱਤਾ ਹੈ ਅਤੇ ਸਮੋਗ ਦੇ ਚੱਲਦਿਆਂ ਸਰਕਾਰ ਵੱਲੋਂ ਬਠਿੰਡਾ ਦੇ ਸਾਰੇ ਸਕੂਲ 15 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਇਸ ਬਾਬਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮਿਲਟਰੀ ਇੰਜੀਨੀਅਰ ਸਰਵਿਸ ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਦਾ ਪ੍ਰੋਗਰਾਮ ਆਮ ਤਰ੍ਹਾਂ ਹੀ ਰਹੇਗਾ। ਇਸ ਪ੍ਰਦੂਸ਼ਣ ਕਰਕੇ ਸਮੋਗ ਵਿੱਚ ਕੁੱਛ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਹਾਦਸੇ ਵੀ ਬਹੁਤ ਹੋਣ ਦਾ ਡਰ ਹੈ । ਪਹਿਲਾਂ ਵੀ ਸਮੋਗ ਕਰਕੇ ਬਹੁਤ ਹਾਦਸੇ ਹੋਏ ਹਨ ।

ਦੱਸਣਯੋਗ ਹੈ ਕਿ ਸੂਬੇ ‘ਚ ਪ੍ਰਦੂਸ਼ਣ ਦਾ ਪੱਧਰ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ । ਜੋ ਕਿ ਵਾਤਾਵਰਨ ਮਾਹਿਰਾਂ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਵਾ ‘ਚ ਜੰਮਿਆ ਧੂੰਆਂ ਸਿਹਤ ਪਰੇਸ਼ਾਨੀਆਂ ‘ਚ ਵਾਧਾ ਕਰ ਸਕਦਾ ਹੈ ਜਿਸ ਕਾਰਨ ਮਾਹਰਾਂ ਨੇ ਵੀ ਅਪੀਲ ਕੀਤੀ ਹੈ ਕਿ ਸਫਰ ਕਰਨ ਤੋਂ ਜਿੰਨ੍ਹਾ ਗੁਰੇਜ਼ ਹੋ ਸਕਦਾ ਹੈ ਉਹਾਂ ਕੀਤਾ ਜਾਣਾ ਚਾਹੀਦਾ ਹੈ।
Sikh Website Dedicated Website For Sikh In World