ਜੇਕਰ ਤੂੰ ਸੀ ਕੈਨੇਡਾ ‘ਚ ਰਹਿੰਦੇ ਹੋ ਤਾਂ ਤੁਹਾਨੂੰ ਇਹ ਖ਼ਬਰ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ | ਕੈਨੇਡਾ ‘ਚ ਰਹਿੰਦੇ ਹੋਏ ਲੱਖਾਂ ਭਾਰਤੀਆਂ ਲਈ ਬਹੁਤ ਵੱਡੀ ਖੁਸ਼ਖ਼ਬਰੀ ਹੈ ਕਿ ਓੱਥੇ ਰਹਿ ਰਹੇ ਭਾਰਤੀ ਹੁਣ ਆਪਣੇ ਮਾਪਿਆਂ ਨੂੰ ਵੀ ਸੱਦਾ ਦੇ ਸਕਦੇ ਹਨ | ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ‘ਚ ਰਹਿੰਦੇ ਨਾਗਰਿਕ ਆਪਣੇ ਮਾਤਾ-ਪਿਤਾ ਅਤੇ ਬਜ਼ੁਰਗਾਂ ਨੂੰ ਆਪਣੇ ਕੋਲ ਸੱਦ ਸਕਦੇ ਹਨ।ਇਸ ਦੇ ਲਈ ਉਨ੍ਹਾਂ ਨੂੰ ਆਨਲਾਈਨ ਫਾਰਮ ਭਰਨਾ ਹੇਵੇਗਾ।
ਇਸ ਨਵੇਂ ਸਿਸਟਮ ਤਹਿਤ ਸਪੌਂਸਰਕਰਤਾ ਆਨਲਾਈਨ ਫਾਰਮ 2 ਜਨਵਰੀ ਤੋਂ 1 ਫਰਵਰੀ, 2018 ਤੱਕ ਭਰ ਸਕਦੇ ਹਨ।ਜਿਸ ਤੋਂ ਬਾਅਦ ਇਮੀਗ੍ਰੇਸ਼ਨ ਮਹਿਕਮਾ ਯੋਗ ਅਰਜ਼ੀਆਂ ਨੂੰ ਚੁਣ ਕੇ ਬਿਨੈਕਾਰਾਂ ਨੂੰ ਅਗਲੀ ਕਾਰਵਾਈ ਲਈ ਹਰੀ ਝੰਡੀ ਦੇਵੇਗਾ।ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਬਿਆਨ ਮੁਤਾਬਕ ਪਰਿਵਾਰਕ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਸਾਫ਼- ਸੁਥਰਾ ਅਤੇ ਪਾਰਦਰਸ਼ੀ ਸਿਸਟਮ ਅਪਣਾਇਆ ਜਾਵੇਗਾ।ਇਨਟਰੱਸਟ ਟੂ ਸਪੌਂਸਰ’ ਫਾਰਮ ਇਮੀਗਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਦੀ ਵੈੱਬਸਾਈਟ ‘ਤੇ 2 ਜਨਵਰੀ ਨੂੰ ਉਪਲੱਬਧ ਹੋਵੇਗਾ।
ਦੱਸ ਦੇਈਏ ਕਿ ਹਾਲ ਹੀ ‘ਚ ਖ਼ਬਰ ਆਈ ਸੀ ਕਿ ਅਗਲੇ ਤਿੰਨ ਸਾਲਾਂ ਵਿੱਚ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ 10 ਲੱਖ ਕਰ ਦੇਵੇਗਾ ਇਸ ਗੱਲ ਦਾ ਐਲਾਨ ਕਨੇਡਾ ਦੇ ਆਵਾਸ ਮੰਤਰੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਯੋਜਨਾ ਤਹਿਤ ਭਾਰਤ ਸਮੇਤ ਕਿਸੇ ਵੀ ਦੇਸ਼ ਤੋਂ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ 10 ਲੱਖ ਕਰ ਦਿੱਤੀ ਜਾਏਗੀ। ਉਨ੍ਹਾਂ ਆਵਾਸ ਵਿੱਚ ਵਾਧੇ ਨੂੰ ਮੁਲਕ ਦੀ ਭਵਿੱਖੀ ਖੁਸ਼ਹਾਲੀ ਦੀ ‘ਜ਼ਾਮਨੀ’ ਕਰਾਰ ਦਿੱਤਾ ਹੈ।
ਆਪਣੀ ਸਰਕਾਰ ਦੀ ਆਵਾਸ ਨੀਤੀ ਨੂੰ ਵਿਸਥਾਰ ਨਾਲ ਦਸਦਿਆਂ ਆਵਾਸ ਮੰਤਰੀ ਅਹਿਮਦ ਹੁਸੈਨ ਨੇ ਸੰਸਦ ਨੂੰ ਦੱਸਿਆ ਕਿ 2036 ਤੱਕ ਮੁਲਕ ਵਿੱਚ ਬਜ਼ੁਰਗਾਂ/ਆਸ਼ਰਿਤਾਂ ਦੀ ਗਿਣਤੀ ਏਨੀ ਵੱਧ ਜਾਏਗੀ ਕਿ ਹਰੇਕ ਆਸ਼ਰਿਤ ਦੋ ਕਮਾਊਆਂ ਉੱਤੇ ਬੋਝ ਬਣ ਜਾਏਗਾ ਜਦਕਿ ਇਹ ਅਨੁਪਾਤ 1971 ’ਚ 7-1 ਸੀ ਤੇ ਹੁਣ 4.5-1 ਦਾ ਹੈ। ਉਨ੍ਹਾਂ ਦੱਸਿਆ ਕਿ ਉਕਤ 60 ਫੀਸਦੀ ਕਮਾਊਆਂ ਨੂੰ ਸੱਦਣ ਦੀ ਦਰ ’ਚ 26 ਫੀਸਦੀ ਮਾਪੇ ਤੇ ਪਤੀ/ਪਤਨੀ ਅਤੇ 14 ਫੀਸਦੀ ਪਨਾਹਗੀਰ ਜਾਂ ਹੋਰ ਦੇਸ਼ਾਂ ਦੇ ਨਕਾਰੇ ਲੋਕ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਹੀ ਪਰਵਾਸੀਆਂ ਦੀ ਗਿਣਤੀ ਵਧਾਉਂਦਿਆਂ ਇਸ ਨੂੰ ਘੱਟ ਤੋਂ ਘੱਟ 3.10 ਲੱਖ ਕੀਤਾ ਜਾਵੇਗਾ। ਸਾਲ 2019 ਤੇ 2020 ਤੱਕ ਇਸ ਅੰਕੜੇ ਨੂੰ ਕ੍ਰਮਵਾਰ 3.30 ਲੱਖ ਤੇ 3.40 ਲੱਖ ਤਕ ਲਿਜਾਇਆ ਜਾਵੇਗਾ। ਆਵਾਸ ਮੰਤਰੀ ਅਹਿਮਦ ਹੁਸੈਨ ਨੇ ਇਸ ਸਾਲ ਜਨਵਰੀ ’ਚ ਆਵਾਸ ਮੰਤਰੀ ਦਾ ਅਹੁਦਾ ਸਾਂਭਿਆ ਸੀ ਤੇ ਉਹ ਖੁ਼ਦ ਵੀ ਪਰਵਾਸੀ ਹਨ।
ਹੁਸੈਨ ਨੇ ਕਿਹਾ,‘ਇਸ ਯੋਜਨਾ ਨਾਲ ਮੁਲਕ ਦੇ ਇਤਿਹਾਸ ਵਿੱਚ ਪਰਵਾਸ ਨਾਲ ਜੁੜੇ ਬਹੁਤ ਉਤਸ਼ਾਹੀ ਨਤੀਜੇ ਮਿਲਣਗੇ ਤੇ ਇਹ ਮੁਲਕ ਦੀ ਮੌਜੂਦਾ ਤੇ ਭਵਿੱਖੀ ਖ਼ੁਸ਼ਹਾਲੀ ਦੀ ਜ਼ਾਮਨੀ ਭਰਨਗੇ।’ ਕੈਨੇਡਾ ਵਿੱਚ ਹਰ ਸਾਲ ਆਰਥਿਕ ਤੇ ਪਰਿਵਾਰ ਸ਼੍ਰੇਣੀਆਂ ਸਮੇਤ ਵੱਡੀ ਗਿਣਤੀ ਸ਼ਰਨਾਰਥੀ ਪਰਵਾਸ ਕਰਦੇ ਹਨ, ਜੋ ਕਿ 0.9 ਫੀਸਦ ਦੇ ਕਰੀਬ ਹਨ ਤੇ ਹਾਲੀਆ ਸਾਲਾਂ ’ਚ ਇਹ ਅੰਕੜਾ 0.1 ਫੀਸਦ ਵਧਿਆ ਹੈ।