ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਨੇ ਹਰਿਆਣਾ ਪੁਲਸ ਦੇ ਸਾਹਮਣੇ ਰਿਮਾਂਡ ਦੇ ਦੌਰਾਨ ਕਈ ਰਾਜ਼ ਖੋਲ੍ਹੇ ਹਨ। ਖਬਰ ਹੈ ਕਿ 25 ਅਗਸਤ ਨੂੰ ਹੋਣ ਵਾਲੀ ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਨੀਪ੍ਰੀਤ ਰਾਮ ਰਹੀਮ ਨੂੰ ਵਿਦੇਸ਼ ਭੇਜਣ ਦੀ ਤਿਆਰੀ ‘ਚ ਸੀ।
ਹਨੀਪ੍ਰੀਤ ਵਿਦੇਸ਼ੀ ਸ਼ਰਧਾਲੂਆਂ ਦੇ ਸੰਪਰਕ ‘ਚ ਸੀ, ਜਿਥੇ ਰਾਮ ਰਹੀਮ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਹਨੀਪ੍ਰੀਤ ‘ਤੇ ਤਿੰਨ ਵਿਦੇਸ਼ੀ ਸਿਮ ਕਾਰਡ ਦੀ ਵਰਤੋਂ ਕਰਨ ਦਾ ਦੋਸ਼ ਵੀ ਹੈ।ਮੀਡੀਆ ਦੇ ਮੁਤਾਬਕ, ਡੇਰਾ ਮੁਖੀ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਕਰੀਬ 4 ਦਿਨਾਂ ਤੱਕ ਹਨੀਪ੍ਰੀਤ ਸਿਰਸਾ ‘ਚ ਰਹੀ ਸੀ।

ਕਥਿਤ ਤੌਰ ‘ਤੇ ਬਾਬਾ ਦੀ ਗੁਫਾ ਦੇ ਦਰਵਾਜ਼ੇ ਰਾਮ ਰਹੀਮ ਦੇ ਫਿੰਗਰ ਪ੍ਰਿੰਟਸ ਨਾਲ ਹੀ ਖੁੱਲਦੇ ਸਨ ਜਾਂ ਫਿਰ ਹਨੀਪ੍ਰੀਤ ਦੇ ਫਿੰਗਰ ਪਿੰਟਸ ਨਾਲ ਹੀ ਖੁੱਲ੍ਹਦੇ ਸਨ। ਸੀ.ਆਈ.ਡੀ. ਰਿਪੋਰਟ ਦੇ ਅਨੁਸਾਰ 28 ਅਗਸਤ ਦੀ ਰਾਤ ਨੂੰ ਹਨੀਪ੍ਰੀਤ ਦੋ ਵੱਡੇ ਸੂਟਕੇਸ ਲੈ ਕੇ ਉਥੋਂ ਨਿਕਲੀ ਸੀ।

ਜਾਂਚ ਦੌਰਾਨ ਪਤਾ ਲੱਗਾ ਕਿ ਹੈ ਕਿ ਪੰਚਕੂਲਾ ਹਿੰਸਾ ਫੈਲਾਉਣ ਲਈ ਕਾਲੇ ਧਨ ਦਾ ਇਸਤੇਮਾਲ ਹੋਇਆ ਸੀ।
ਪੁਲਸ ਜਾਂਚ ‘ਚ ਖੁਲਾਸਾ ਹੋਇਆ ਕਿ ਹਨੀਪ੍ਰੀਤ ਇੰਸਾ 25 ਅਗਸਤ ਦੀ ਰਾਤ ਲਗਭਗ 2 ਵਜੇ ਸਿਰਸਾ ਪੁੱਜੀ ਸੀ ਅਤੇ 28 ਅਗਸਤ ਦੀ ਰਾਤ ਕਾਂਗਰਸੀ ਨੇਤਾ ਦੀ ਜੈੱਡ ਪਲੱਸ ਸਿਕਿਓਰਟੀ ਦੀ ਆੜ ‘ਚ ਦੋ ਵੱਡੇ ਸੂਟਕੇਸ ਲੈ ਕੇ 
ਡੇਰਾ ਸੱਚਾ ਸੌਦਾ ਤੋਂ ਰਾਜਸਥਾਨ ਵੱਲ ਚਲੀ ਗਈ ਸੀ।
ਉਸਦੇ ਨਾਲ ਰਾਮ ਰਹੀਮ ਦਾ ਪਰਿਵਾਰ ਵੀ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ‘ਚ ਸਵਾਰ ਹੋ ਕੇ ਨਿਕਲੇ ਸਨ।

Sikh Website Dedicated Website For Sikh In World