ਪਾਲੀ ਦਾ ਵਿਹੜਾ ਪਿੰਡ ਜਮਾਲਪੁਰ ਚੰਡੀਗੜ ਰੋੜ ਦੇ ਬਿਲਕੁਲ ਲਾਗ ਹੈ ਜਿਸ ਵਿੱਚ ਲੱਗਭੱਗ ਪੈਂਤੀ ਕਵਾਟਰ ਹਨ । ਉਹਨਾਂ ਕਵਾਟਰਾਂ ਵਿੱਚ ਗਰੀਬ ਕੰਮ ਕਾਜੀ ਲੋਕ ਰਹਿੰਦੇ ਹਨ । ਇਹਨਾਂ ਪੈਂਤੀ ਕਵਾਟਰਾਂ ਵਿੱਚੋਂ ਸਿਰਫ ਇੱਕ ਕਵਾਟਰ ਵਿੱਚ ਸਿੱਖ ਜੀਵਨ ਸਿੰਘ ਦਾ ਪਰਿਵਾਰ ਰਹਿੰਦਾ ਹੈ, ਬਾਕੀ ਸਾਰੇ ਕਵਾਟਰਾਂ ਵਿੱਚ ਹਿੰਦੂ ਸਮਾਜ ਨਾਲ਼ ਸਬੰਧਿਤ ਲੋਕ ਹਨ । ਇਹਨਾਂ ਕਵਾਟਰਾਂ ਵਿੱਚ ਹੀ ਹਿੰਦੂ ਪਰਿਵਾਰ ਨਾਲ਼ ਸਬੰਧਿਤ ਰਮਨ ਕੁਮਾਰ ਆਪਣੀ ਪਤਨੀ ਪੂਜਾ ਅਤੇ ਇੱਕ ਛੋਟੀ ਬੱਚੀ ਨਾਲ਼ ਰਹਿੰਦਾ ਹੈ । ਰਮਨ ਕੁਮਾਰ ਪੇਸ਼ੇ ਵਜੋ ਡਰਾਇਵਰ ਹੈ ਅਤੇ ਉਹ ਅਕਸਰ ਘਰ ਲੇਟ ਪਰਤਦਾ ਹੈ । ਉਸ ਦੌਰਾਨ ਉਸ ਦੀ ਨੌਜੁਆਨ ਪਤਨੀ ਘਰ ਇਕੱਲੀ ਹੁੰਦੀ ਹੈ ।
2 ਅਗਸਤ 2011 ਸਾਮੀਂ ਲੱਗਭੱਗ ਸੱਤ ਵਜੇ ਮਨਚਲੇ ਹਿੰਦੂ ਨੌਜੁਆਨ ‘ਪ੍ਰਿਸ’ ਅਤੇ ‘ਜਤਿਨ’ ਰਮਨ ਕੁਮਾਰ ਦੀ ਪਤਨੀ ਪੂਜਾ ਨੂੰ ਇਕੱਲਾ ਘਰ ਵਿੱਚ ਦੇਖ ਛੇੜਨ ਦੇ ਬਹਾਨੇ ਗਾਣਾ ਗਾਉਣ ਲੱਗਦੇ ਹਨ ‘ਪੂਜਾ ਕਿਵੇਂ ਆ, ਕੀ ਕਰਦੀ ਸੀ ?’ ਰਮਨ ਦੀ ਪਤਨੀ ਉਹਨਾਂ ਤੋਂ ਡਰਦੀ ਆਪਣੇ ਕਵਾਟਰ ਵਿੱਚ ਵੜ ਜਾਂਦੀ ਹੈ । ਏਨੇ ਨੂੰ ਲਾਈਟ ਚਲੇ ਜਾਂਦੀ ਹੈ । ਜਤਿਨ , ਪ੍ਰਿੰਸ ਨੂੰ ਕਹਿੰਦਾ ਹੈ ਕਿ ਅੰਦਰ ਜਾ ਕੇ ਹੀ ਪੁੱਛ ਲੈਂਦੇ ਹਾਂ ਕਿ ਪੂਜਾ ਕਿਵੇਂ ਆ ? ਉਹ ਪੂਜਾ ਦੇ ਕਵਾਟਰ ਵਿੱਚ ਵੜ ਜਾਂਦੇ ਹਨ । ਪੂਜਾ ਸ਼ੋਰ ਮਚਾਉਣ ਲੱਗ ਜਾਂਦੀ ਹੈ । ਲਾਗਲੇ ਕਵਾਟਰਾਂ ਦੇ ਹਿੰਦੂ ਪੂਜਾ ਦੀ ਦੀਆਂ ਚੀਕਾਂ ਨੂੰ ਅਣਸੁਣਿਆ ਕਰ ਦਿੰਦੇ ਹਨ । ਕੀਰਤਨੀਏ ਸਿੰਘ ਜੀਵਨ ਸਿੰਘ ਦੀ ਭੈਣ ਤਰਨਪ੍ਰੀਤ ਕੌਰ ਇਕੱਲੀ ਘਰ ਵਿੱਚ ਹੁੰਦੀ ਹੈ । ਤਰਨਪ੍ਰੀਤ ਕੌਰ ਪੂਜਾ ਦਾ ਰੌਲਾ ਸੁਣ ਤੁਰੰਤ ਆਪਣੇ ਭਰਾ ਨੂੰ ਫੋਨ ਤੇ ਸੂਚਿਤ ਕਰਦੀ ਹੋਈ, ਪੂਜਾ ਨੂੰ ਬਚਾਉਣ ਉਸ ਦੇ ਕਵਾਟਰ ਵੱਲ੍ਹ ਨੂੰ ਵਾਹੋਦਾਹੀ ਦੌੜਦੀ ਹੈ । ਪ੍ਰਿਸ ਤੇ ਜਤਿਨ ਤਰਨਪ੍ਰੀਤ ਕੌਰ ਨੂੰ ਵੀ ਜਖਮੀ ਕਰਦੇ ਹਨ ਪਰ ਤਰਨਪ੍ਰੀਤ ਕੌਰ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੀ ਹੈ । ਏਨੇ ਨੂੰ ਤਰਨਪ੍ਰੀਤ ਕੌਰ ਦਾ ਭਰਾ ਜੀਵਨ ਸਿੰਘ ਆਪਣੇ ਸਾਥੀ ਸਿੰਘਾਂ ਮਨਮੀਤ ਸਿੰਘ, ਹਰਵਿੰਦਰ ਸਿੰਘ, ਹਰਕੀਰਤ ਸਿੰਘ ਖਾਲਸਾ, ਸੰਦੀਪ ਸਿੰਘ ਖੰਡਾ, ਪ੍ਰਭਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਸਮੇਤ ਪਹੁੰਚ ਪਿੰ੍ਰਸ ਅਤੇ ਜਤਿਨ ਦੀ ਚੰਗੀ ਖੁੰਭ ਠੱਪਦੇ ਹਨ ।
ਕੇਸ ਜਮਾਲਪੁਰ ਚੌਂਕੀ ਪਹੁੰਚ ਜਾਂਦਾ ਹੈ । ਪ੍ਰਿਸ ਅਤੇ ਜਤਿਨ ਦੀ ਪਿੱਠ ਤੇ ਸਿਵ ਸੈਨਾ ਅਤੇ ਭਾਜਪਾ ਦੇ ਲੋਕਲ ਲੀਡਰ ਆ ਜਾਂਦੇ ਹਨ । ਇਹਨਾਂ ਲੀਡਰਾਂ ਨੇ ਏਦਾਂ ਦੇ ਗੁੰਡੇ ਪਾਲੇ ਹੋਏ ਹਨ । ਏਦਾਂ ਦੇ ਗੁੰਡੇ ਲੀਡਰਾਂ ਦਾ ਜਾਇਜ ਤੇ ਨਜਾਇਜ ਕੰਮ ਕਰਦੇ ਹਨ, ਅਤੇ ਉਹਨਾਂ ਲੀਡਰਾਂ ਦੀ ਆੜ ਵਿੱਚ ਹੀ ਇਹ ਧੀਆਂ ਭੈਣਾ ਦੀਆਂ ਇੱਜਤਾਂ ਨੂੰ ਹੱਥ ਪਾਉਣੋ ਨਹੀਂ ਝਿਜਕਦੇ । ਪੂਜਾ ਦੀ ਹਮਾਇਤ ਤੇ 50-60 ਸਿੰਘ ਪਹੁੰਚ ਜਾਂਦੇ ਹਨ । ਸਿਵ ਸੈਨੀਏ ਚੌਂਕੀ ਵਿੱਚ ਹੁਲੜਬਾਜੀ ਕਰਨ ਦੀ ਕੋਸ਼ਿਸ ਕਰਦੇ ਹਨ । ਨੌਜੁਆਨ ਸਿੰਘ ਉਹਨਾਂ ਨੂੰ ਠਾਣੇ ਵਿੱਚ ਹੀ ਫਿਰ ਚਾਹਟਾ ਛਕਾ ਦਿੰਦੇ ਹਨ । ਚੰਗੀ ਭੁਗਤ ਸਵਾਰਨ ਅਤੇ ਪ੍ਰਿੰਸ ਅਤੇ ਜਤਿਨ ਦੇ ਮੁਆਫੀ ਮੰਗਣ ਤੋਂ ਬਾਅਦ ਕੋਰਟ ਕਚਿਹਿਰੀ ਤੋਂ ਬਚਣ ਲਈ ਪੁਲਿਸ ਰਾਜੀਨਾਮਾ ਕਰਵਾ ਦਿੰਦੀ ਹੈ ।
ਰਾਜੀਨਾਮਾ ਹੋਣ ਤੋਂ ਤੁਰੰਤ ਬਾਅਦ ਸਾਰੇ ਸਿੰਘ ਲਾਗਲੇ ਗੁਰੂ ਘਰ ਅਰਦਾਸ ਕਰਨ ਲਈ ਇੱਕੱਠੇ ਹੁੰਦੇ ਹਨ । ਉਸ ਅਰਦਾਸ ਵਿੱਚ ਇੱਕ ਚਮਤਕਾਰ ਹੁੰਦਾ ਹੈ । ‘ਰਮਨ ਕੁਮਾਰ’ ਅਤੇ ਉਸ ਦੀ ਪਤਨੀ ‘ਪੂਜਾ’ ਪਰਿਵਾਰ ਸਮੇਤ ਅੰਮ੍ਰਿਤ ਛਕ ਸਿੰਘ ਸਜਣ ਦਾ ਪ੍ਰਣ ਲੈਂਦੇ ਹਨ । ਉਹ ਆਪਣਾ ਪ੍ਰਣ 19 ਅਗਸਤ 2012 ਨੂੰ ਅੰਮ੍ਰਿਤ ਛਕ ਪੂਰਾ ਕਰਦੇ ਹਨ । ਰਮਨ ਅੰਮ੍ਰਿਤ ਛਕ ਸਤਵਿੰਦਰ ਸਿੰਘ ਬਣ ਜਾਂਦਾ ਹੈ ਅਤੇ ਉਸ ਦੀ ਪਤਨੀ ਪੂਜਾ ਤੋਂ ਸਰਬਜੀਤ ਕੌਰ । ਉਹ ਆਪਣੀ ਛੋਟੀ ਬੱਚੀ ਨੂੰ ਵੀ ਅੰਮ੍ਰਿਤ ਛਕਾ ਸਿਮਰਜੀਤ ਕੌਰ ਬਣਾ ਲੈਦੇ ਹਨ । ਉਹਨਾਂ ਨੂੰ ਅੰਮ੍ਰਿਤ ਛਕਣ ਦੀਆਂ ਵਧਾਈਆਂ ਦੇਣ ਮੈਂ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਗਿਆ ਅਤੇ ਉਹਨਾਂ ਦੇ ਮਨ ਬਦਲੀ ਹੋਣ ਸਬੰਧੀ ਪੁਛਿਆ । ਪੁਛਣ ਤੇ ਜਤਿਨ ਤੋਂ ਬਣੇ ਸਤਵਿੰਦਰ ਸਿੰਘ ਨੇ ਬੜੀ ਦ੍ਰਿੜਤਾ ਨਾਲ਼ ਕਿਹਾ ਕਿ ਗਰੀਬ ਦਾ ਹਿੰਦੂ ਹੋਣਾ ਸ਼ਰਾਪ ਹੈ , ਕਿਉਂਕਿ ਗਰੀਬੀ ਵਿੱਚ ਉਹਨਾਂ ਦੀਆਂ ਧੀਆਂ ਭੈਣਾ ਦੀਆਂ ਇੱਜਤਾਂ ਮਹਿਫੂਜ ਨਹੀਂ ਹਨ । ਅਸੀਂ ਅੰਮ੍ਰਿਤ ਛਕਣ ਤੋਂ ਬਾਅਦ ਚੰਗਾ ਮਹਿਸੂਸ ਕਰਦੇ ਹਾਂ । ਉਪਰੋਕਤ ਘਟਨਾ ਕ੍ਰਮ ਵਾਪਰਨ ਤੋਂ ਬਾਅਦ ਸਾਨੂੰ ਸਾਡੇ ਦਿਲ ਨੇ ਅਵਾਜ ਦਿੱਤੀ ਕਿ ਸਾਨੂੰ ਅੰਮ੍ਰਿਤ ਛਕ ਸਿੰਘ ਸਜਣਾ ਚਾਹੀਦਾ ਹੈ । ਅਸੀਂ ਕਿਸੇ ਦੇ ਦਬਾਅ ਹੇਠ ਆ ਕੇ ਅੰਮ੍ਰਿਤ ਨਹੀਂ ਛਕਿਆ, ਸਗੋਂ ਅਸੀਂ ਆਪਣੇ ਵੱਡੇ ਭਾਗ ਸਮਝਦੇ ਹਾਂ ਜੋ ਸਾਨੂੰ ਇਸੇ ਜਨਮ ਵਿੱਚ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਨਹੀਂ ਤਾਂ ਪਤਾ ਨਹੀਂ ਹੋਰ ਕਿੰਨੇ ਜਨਮ ਭਟਕਦੇ ਰਹਿੰਦੇ । ਸਤਵਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹ ਕਿੰਨੇ ਅਭਾਗੇ ਹਨ ਜੋ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਗੁਰੂ ਤੋਂ ਬੇਮੁੱਖ ਹਨ ।
ਭੈਣ ਸਰਬਜੀਤ ਕੌਰ ਨੇ ਤਾਂ ਅੱਖਾਂ ਹੀ ਭਰ ਲਈਆਂ, ਕਹਿਣ ਲੱਗੀ, ‘ ਜੇ ਮੇਰੇ ਸਿੱਖ ਭਰਾ ਨਾਂ ਹੁੰਦੇ ਅੱਜ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਾਂ ਰਹਿਦੀ’ । ਅਸੀਂ ਅਜਿਹੇ ਹਿੰਦੂਆਂ ਤੋਂ ਕੀ ਲੈਣਾ ਜਿਹੜੇ ਇੱਜਤਾਂ ਨੂੰ ਹੱਥ ਪਾਉਂਦੇ ਹਨ ਅਤੇ ਬਚਾਉਣ ਵੀ ਕੋਈ ਨਹੀਂ ਆਉਂਦਾ । ਚੀਕਾਂ ਨੂੰ ਵੀ ਅਣਸੁਣਿਆ ਕਰਦੇ ਹਨ । ਵੀਰ ਜੀ ਤੁਸੀਂ ਆਪ ਦੇਖੋ ਏਸ ਵੇਹੜੇ ਵਿੱਚ ਪੈਂਤੀ ਪਰਿਵਾਰ ਹਿੰਦੂਆਂ ਦੇ ਰਹਿੰਦੇ ਹਨ । ਉਸ ਦਿਨ ਮੈਂ ਚੀਕ ਰਹੀ ਸੀ, ਚਿਲਾ ਰਹੀ ਸੀ ਕੋਈ ਵੀ ਹਿੰਦੂ ਮੇਰੀ ਮੱਦਦ ਲਈ ਨਹੀਂ ਆਇਆ । ਅਜਿਹੇ ਬੇ-ਗੈਰਤ ਲੋਕਾਂ ਤੋਂ ਅਸੀਂ ਕੀ ਲੈਣਾ ? ਸਾਡੇ ਕਵਾਟਰਾਂ ਵਿੱਚ ਸਿਰਫ ਇੱਕ ਸਿੱਖਾਂ ਦਾ ਪਰਿਵਾਰ ਰਹਿੰਦਾ ਹੈ ਉਸੇ ਨੇ ਮੈਂਨੂੰ ਬਚਾਇਆ । ਕਲ਼ਗੀਆਂ ਵਾਲ਼ੇ ਦਾ ਲੱਖ-2 ਸ਼ੁਕਰ ਹੈ ਕਿ ਬੇਸੱਕ ਅਸੀਂ ਹਿੰਦੂ ਵਜੋਂ ਜਨਮ ਲਿਆ ਪਰ ਹਿੰਦੂ ਰਹਿ ਕੇ ਮਰਾਂਗੇ ਨਹੀਂ । ਹੁਣ ਸਾਨੂੰ ਗਰਵ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਵੀ ਸ਼ੇਰ ਬਣ ਗਏ ਹਾਂ ।
ਹੁਣ ਜਦੋਂ ਇਹ ਪਰਿਵਾਰ ਅੰੀਮ੍ਰਤ ਛਕ ਸਿੰਘ ਸਜ ਗਿਆ ਹੈ ਤਾਂ ਕਈ ਹਿੰਦੂ ਕੱਟੜ ਪੰਥੀਆਂ ਦੇ ਢਿੱਡੀ ਪੀੜਾਂ ਸੁਰੂ ਹੋ ਰਹੀਆਂ ਹਨ । ਭੈਣ ਸਰਬਜੀਤ ਕੌਰ ਨੂੰ ਤਾਂ ਇਥੋਂ ਤੱਕ ਧਮਕੀਆਂ ਮਿਲ਼ ਰਹੀਆਂ ਹਨ ਕਿ ਉਸ ਦਾ ਚਿਹਰਾ ਤੇਜਾਬ ਪਾ ਕੇ ਸਾੜ ਦਿਤਾ ਜਾਵੇਗਾ । ਸਤਵਿੰਦਰ ਸਿੰਘ ਪੇਸ਼ੇ ਵਜੋਂ ਡਰਾਇਵਰ ਹੋਣ ਕਾਰਨ ਅਕਸਰ ਡਿਊਟੀ ਤੋਂ ਲੇਟ ਹੋ ਜਾਂਦਾ ਹੈ, ਹੁਣ ਇਹ ਪਰਿਵਾਰ ਨੂੰ ਸੰਭਾਲਣ ਦੀ ਡਿਊਟੀ ਖਾਲਸਾ ਪੰਥ ਦੀ ਹੈ । ਮੈਂ ਚਾਹੁੰਦਾ ਹਾਂ ਕਿ ਇਹਨਾਂ ਨੂੰ ਉਸ ਵੇਹੜੇ ਵਿੱਚੋਂ ਸ਼ਿਫਟ ਕਰ ਹੋਰ ਕਿਸੇ ਜਗਾ ਕਿਰਾਏ ਤੇ ਮਕਾਨ ਦਿਲਵਾਇਆ ਜਾਵੇ । ਇਸ ਸਬੰਧੀ ਜਦ ਸਤਵਿੰਦਰ ਸਿੰਘ ਨਾਲ਼ ਗੱਲ ਕੀਤੀ ਤਾਂ ਕਹਿਣ ਲੱਗਾ, ‘ਵੀਰ ਜੀ ਆਪ ਜੀ ਨੂੰ ਸਾਡੇ ਪੇਸ਼ੇ ਵਿੱਚ ਤਨਖਾਹ ਦਾ ਤਾਂ ਪਤਾ ਹੀ ਹੈ । ਪਿਛਲੇ ਸਾਲ ਮੇਰੀ ਪਤਨੀ ਨੂੰ ਡੇਂਗੂ ਹੋ ਗਿਆ ਸੀ , ਪੈਸੇ ਉਧਾਰ ਫੜ ਇਸ ਦਾ ਇਲਾਜ ਕਰਵਾਇਆ । ਹੁਣ ਅਗਰ ਇਹ ਜਗਾ ਛੱਡਦੇ ਹਾਂ ਤਾਂ ਜਿਸ ਦੇ ਪੈਸੇ ਦੇਣੇ ਹਨ ਉਹ ਕਹੇਗਾ ਕਿ ਭੱਜ ਗਏ । ਮੈਂ ਉਸ ਦੇ 22 ਹਜਾਰ ਦੇਣੇ ਹਨ ਜੋ ਰੋਜਾਨਾ ਥੋੜੇ-ਥੋੜੇ ਕਰ ਦੇ ਰਿਹਾ ਹਾਂ’। ਦੂਸਰਾ ਅਸੀਂ ਏਥੇ ਕਮਰੇ ਦਾ ਕਿਰਾਇਆ ਸਿਰਫ 1800 ਦੇ ਰਹੇ ਹਾਂ , ਏਨੇ ਵਿੱਚ ਹੋਰ ਕਿਧਰੇ ਮਿਲਣਾ ਮੁਸਕਿਲ ਹੈ । ਬਾਕੀ ਤੁਸੀਂ ਜਿਵੇਂ ਹੁਕਮ ਕਰੋਂਗੇ ਸਿਰ ਮੱਥੇ । ਹੁਣ ਸਿੱਖ ਸੰਸਥਾਵਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ ਅਤੇ ਨਾਲ਼ ਹੀ ਜੀਵਨ ਸਿੰਘ ਦੀ ਭੈਣ ਤਰਨਪ੍ਰੀਤ ਕੌਰ ਨੂੰ ਵੀ ਜਗਾ – ਜਗਾ ਸਨਮਾਨਿਆ ਜਾਵੇ ।
Sikh Website Dedicated Website For Sikh In World