ਲੁਧਿਆਣਾ: ਦੋਰਾਹਾ ਵਿੱਚ ਅੱਜ ਦੁਪਹਿਰ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਨੂੰ ਵੇਖ ਕੇ ਹਰ ਕੋਈ ਕਾਰ ਤੇਜ਼ ਭਜਾਉਣ ਤੋਂ ਸਹਿਮ ਜਾਵੇਗਾ। ਮ੍ਰਿਤਕ ਮੁੱਲਾਂਪੁਰ ਦੇ ਦੱਸੇ ਜਾਂਦੇ ਹਨ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਨਵੀਰ ਸਿੰਘ ਨਾਂ ਦਾ ਨੌਜਵਾਨ ਆਪਣੇ ਦੋਸਤ ਨਾਲ ਆਪਣੀ ਕੈਨੇਡਾ ਤੋਂ ਆਈ ਮਾਂ ਭਗਵੰਤ ਕੌਰ ਨੂੰ ਏਅਰਪੋਰਟ ਤੋਂ ਲੈਣ ਗਿਆ ਸੀ

ਜਦ ਉਹ ਮੁੱਲਾਂਪੁਰ ਜਾ ਰਹੇ ਸੀ ਤਾਂ ਵਾਪਸੀ ਸਮੇਂ ਉਨ੍ਹਾਂ ਦੀ ਕਾਰ ਸੜਕ ‘ਤੇ ਖੜ੍ਹੇ ਟਰੱਕ ਪਿੱਛੇ ਜਾ ਵੱਜੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਵਿੱਚ ਦੋਵੇਂ ਮਾਂ-ਪੁੱਤ ਦੀ ਥਾਏਂ ਮੌਤ ਹੋ ਗਈ

ਜਦਕਿ ਮਨਵੀਰ ਦਾ ਦੋਸਤ ਹਸਪਤਾਲ ਵਿੱਚ ਭਰਤੀ ਹੈ, ਜਿਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਟਰੱਕ ਸਮੇਤ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Sikh Website Dedicated Website For Sikh In World