ਮੈਰਿਜ ਪੈਲੇਸ ਨੂੰ ਘੇਰ ਕੇ ਪੰਜਾਬ ਪੁਲਿਸ ਨੇ ਹਥਿਆਰਾਂ ਸਮੇਤ 7 ਗੈਂਗਸਟਰ ਕੀਤੇ ਕਾਬੂ:ਹਲਵਾਰਾ-ਥਾਣਾ ਸੁਧਾਰ ਦੇ ਤਹਿਤ ਪਿੰਡ ਰਾਜੋਆਣਾ ਕਲਾਂ ਵਿਚ ਵਿਆਹ ਸਮਾਰੋਹ ਦੌਰਾਨ ਬੁਧਵਾਰ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਸੱਤ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।ਲਗਭਗ ਡੇਢ ਸੌ ਪੁਲਿਸ ਮੁਲਾਜ਼ਮਾਂ ਨੇ ਤਿੰਨ ਘੰਟੇ ਤੱਕ ਸੁਖਮਨ ਮੈਰਿਜ ਪੈਲੇਸ ਨੂੰ ਘੇਰ ਕੇ ਰੱਖਿਆ।ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਦੇ ਖ਼ਿਲਾਫ਼ ਲੁੱਟਪੋਹ ਅਤੇ ਨਾਜਾਇਜ਼ ਹਥਿਆਰ ਰੱਖਣ ਦਾ ਮਾਮਲਾ ਦਰਜ ਕਰ ਲਿਆ ਹੈ।
ਸੂਤਰਾਂ ਮੁਤਾਬਕ ਬੁਧਵਾਰ ਨੂੰ ਸੁਖਮਨ ਪੈਲੇਸ ਵਿਚ ਤਲਵੰਡੀ ਰਾਏ ਦੀ ਲੜਕੀ ਦਾ ਵਿਆਹ ਜਟਪੁਰਾ ਦੇ ਕੋਲ ਪੈਂਦੇ ਪਿੰਡ ਸਤੋਵਾਲ ਦੇ ਨੌਜਵਾਨ ਨਾਲ ਹੋ ਰਿਹਾ ਸੀ।ਗੈਂਗਸਟਰਾਂ ਨੂੰ ਫੜਨ ਦੇ ਲਈ ਬਣਾਈ ਗਈ ਸਪੈਸ਼ਲ ਟੀਮ ਨੂੰ ਸੂਚਨਾ ਮਿਲੀ ਸੀ ਕਿ ਵਿਆਹ ਸਮਾਰੋਹ ਵਿਚ ਲੜਕੀ ਵਾਲਿਆਂ ਦੇ ਬੁਲਾਵੇ ‘ਤੇ ਕੁਝ ਨਾਮੀ ਗੈਂਗਸਟਰ ਸ਼ਾਮਲ ਹੋਏ ਹਨ।ਸੂਚਨਾ ਮਿਲਦੇ ਹੀ ਮੋਗਾ,ਬਰਨਾਲਾ, ਲੁਧਿਆਣਾ ਦਿਹਾਤੀ ਅਤੇ ਲੁਧਿਆਣਾ ਕਮਿਸ਼ਨਰੇਟ ਦੀ ਪੁਲਿਸ ਨੇ ਮਿਲ ਕੇ ਮੈਰਿਜ ਪੈਲੇਸ ਨੂੰ ਘੇਰ ਲਿਆ ਅਤੇ ਸਰਚ ਅਭਿਆਨ ਚਲਾਇਆ।
ਇਸ ਦੌਰਾਨ ਕਿਸੇ ਨੂੰ ਵੀ ਪੈਲੇਸ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਵਿਚ ਬਿੱਟੂ ਮਹਿਲ ਕਲਾਂ,ਗੁਰਪ੍ਰੀਤ ਸਿੰਘ,ਬੇਅੰਤ ਸਿੰਘ ਸ਼ਾਮਲ ਹਨ।ਬਿੱਟੂ ਦੇ ਖ਼ਿਲਾਫ਼ 28 ਮਾਮਲੇ ਦਰਜ ਹਨ।ਮੈਰਿਜ ਪੈਲੇਸ ਵਿਚ ਮੌਜੂਦ ਲੋਕਾਂ ਮੁਤਾਬਕ ਪੰਜ ਗੈਂਗਸਟਰਾਂ ਵਿਚੋਂ ਇੱਕ ਨੇ ਪੁਲਿਸ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ।ਲੇਕਿਨ ਗੋਲੀ ਪਿਸਤੌਲ ‘ਚ ਫਸ ਗਈ।
ਇਸ ਦੌਰਾਨ ਉਹ ਖੇਤਾਂ ਵੱਲ ਭੱਜਣ ਲੱਗਾ।ਪੁਲਿਸ ਨੇ ਉਸ ਨੂੰ ਦਬੋਚ ਲਿਆ।ਹਾਲਾਂਕਿ ਪੁਲਿਸ ਨੇ ਇਸ ਆਪਰੇਸ਼ਨ ਦੇ ਬਾਰੇ ਵਿਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।ਪੁਲਿਸ ਵੀਰਵਾਰ ਨੂੰ ਇਸ ਸਬੰਧ ਵਿਚ ਪ੍ਰੈਸ ਕਾਨਫ਼ਰੰਸ ਕਰ ਸਕਦੀ ਹੈ।ਪੈਲੇਸ ਦੇ ਮਾਲਕ ਜਗਦੀਪ ਸਿੰਘ ਮੁਤਾਬਕ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਵੀ ਪੈਲੇਸ ਦਾ ਚੱਪਾ ਚੱਪਾ ਛਾਣਿਆ ਗਿਆ।ਸ਼ਾਮ ਕਰੀਬ ਸਾਢੇ ਤਿੰਨ ਵਜੇ ਪੁਲਿਸ ਨੇ ਪੈਲੇਸ ਨੂੰ ਘੇਰ ਲਿਆ ਸੀ।
Sikh Website Dedicated Website For Sikh In World