ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਵਾਲੀ ਮਹਿਲਾ ਪ੍ਰੇਮੀ ਸਮੇਤ ਗਿਰਫ਼ਤਾਰ

ਬਰਨਾਲਾ ਪੁਲੀਸ ਵੱਲੋਂ ਇਕ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਕ ਔਰਤ ਸਮੇਤ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ ਦੀ ਰਹਿਣ ਵਾਲੀ ਇਕ ਵਿਹੁਤਾ ਮਹਿਲਾ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਸੀ ਅਤੇ ਉਸਦੀ ਲਾਸ਼ ਨੂੰ ਨੇੜਲੇ ਪਿੰਡ ਸੁੱਟ ਕੇ ਆਰੋਪੀ ਫਰਾਰ ਹੋ ਗਏ ਸਨ।
ਪਿੰਡ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਇਹ ਸਾਰੀ ਵਾਰਦਾਤ ਕੈਦ ਹੋਈ ਜਿਸ ਦੀ ਜਾਂਚ ਤੋਂ ਬਾਅਦ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਇਕ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ।
ਉਹਨਾਂ ਦੱਸਿਆ ਕਿ ਮੁਲਜਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਹਨਾਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਮੁਲਜ਼ਮ ਨੇ ਬਿਆਨ ਦਿੱਤਾ ਹੈ ਕੇ ਮੈਂ ਉਸਦੀ ਪਤਨੀ ਨਾਲ ਰਾਤ ਨੂੰ ਗਲਤ ਕੰਮ ਕਰ ਰਿਹਾ ਸੀ ਤਾ ਅਚਾਨਕ ਹੀ ਉਹ ਉੱਠ ਪਿਆ ਤਾਂ ਮੈਂ ਓਥੋਂ ਭੱਜ ਗਿਆ ਪਰ ਉਸਨੇ ਮੈਨੂੰ ਫਿਰ ਫੋਨ ਕਰ ਕੇ ਸਦ ਲਿਆ ਅਤੇ ਫਿਰ ਮੈਂ ਉਸਦਾ ਕਤਲ ਕਰ ਦਿੱਤਾ।
ਦੇਖੋ ਕੀ ਹੈ ਮਾਮਲਾ
Sikh Website Dedicated Website For Sikh In World


