ਸਰਕਾਰੀ ਅਸਪਤਾਲਾ ਦਾ ਕੀ ਹਾਲ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੈ । ਛੋਟੇ ਸਰਕਾਰੀ ਅਸਪਤਾਲਾ ਵਿੱਚ ਸੁਵਿਧਾ ਨਾਮ ਦੀ ਕੋਈ ਚੀਜ ਹੀ ਨਹੀਂ ਦਿਖਦੀ । ਜੇ ਅਸਪਤਾਲਾ ਵਿੱਚ ਕੁਛ ਮਿਲਦਾ ਹੈ ਤਾਂ ਸਿਰਫ ਡਾਕਟਰ ਅਤੇ ਸਟਾਫ । ਪਰ ਤਹਿਸੀਲ ਬਾਬਾ ਬਕਾਲਾ ਵਿੱਚ ਪੈਂਦੇ ਸਰਕਾਰੀ ਅਸਪਤਾਲ ਵਿੱਚ ਅਜੀਬ ਘਟਨਾ ਵਾਪਰੀ । ਇਥੇ ਜਦੋਂ ਇੱਕ ਪਰਿਵਾਰ ਆਪਣੇ ਮਰੀਜ ਨੂੰ ਲੈਕੇ ਅਸਪਤਾਲ ਪਹੁੰਚਿਆ ਤਾਂ ਉਹਨਾਂ ਨੂੰ ਓਥੇ ਡਾਕਰ ਨਾ ਮਿਲਿਆ । ਜਿਸ ਤੋਂ ਬਾਅਦ ਗੁੱਸੇ ਹੋਏ ਪਰਿਵਾਰ ਵਾਲਿਆਂ ਨੇ ਉਥੇ ਮੌਜੂਦ ਨਰਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ।
ਦੇਖੋ ਕੀ ਹੋਇਆ ਸੀ ਅਸਪਤਾਲ ਵਿੱਚ
ਵੀਡੀਓ ਵਿੱਚ ਇਹ ਲੋਕ ਜਿਸ ਤਰ੍ਹਾਂ ਨਾਲ ਸਟਾਫ ਨਰਸ ਨਾਲ ਬਹਿਸਬਾਜੀ ਕਰ ਰਹੇ ਹਨ ਕੀ ਤੁਹਾਨੂੰ ਇਹ ਸਹੀ ਲੱਗਦਾ ਹੈ ?
ਡਾਕਟਰ ਸੁਮੀਤ ਪਾਲ ਮੌਕੇ ਤੇ ਆਪਣੀ ਡਿਊਟੀ ਤੋਂ ਗੈਰਹਾਜਰ ਸੀ । ਪਰ ਸਟਾਫ ਨਰਸ ਤਾਂ ਆਪਣੀ ਡਿਊਟੀ ਤੇ ਹਾਜਿਰ ਸੀ । ਵੀਡੀਓ ਬਣਾਉਣ ਵਾਲਾ ਵਾਰ ਵਾਰ ਸਟਾਫ ਨਰਸ ਨੂੰ ਕਹਿ ਰਿਹਾ ਹੈ ਕਿ ਡਾਕਟਰ ਕਿੱਥੇ ਹੈ ? ਜੇ ਬਹਿਸਬਾਜੀ ਛੱਡ ਕੇ ਇਹ ਲੋਕ ਮਰੀਜ ਦਾ ਇਸੀ ਸਟਾਫ ਨਰਸ ਤੋਂ ਟੈਮਪਰੇਰੀ ਇਲਾਜ ਕਰਵਾ ਕੇ ਕਿਸੀ ਵੱਡੇ ਅਸਪਤਾਲ ਲੈ ਜਾਂਦੇ ਤਾਂ ਮਰੀਜ ਦੀ ਜਾਨ ਬਚ ਜਾਂਦੀ । ਕਿਹਾ ਜਾ ਰਿਹਾ ਹੈ ਕਿ ਮਰੀਜ ਜਿਸਦਾ ਨਾਮ ਕੁਲਵਿੰਦਰ ਸਿੰਘ ਸੀ ਉਸਦੀ ਇਲਾਜ ਨਾ ਹੋਣ ਕਰਕੇ ਮੌਤ ਹੋ ਗਈ ।
ਵੀਡੀਓ ਵਿੱਚ ਸਟਾਫ ਨਰਸ ਕਹਿ ਵੀ ਰਹੀ ਹੈ ਕਿ ਤੁਸੀਂ ਮਰੀਜ ਅੰਦਰ ਲੈ ਆਵੋ ਮੈਂ ਇਲਾਜ ਕਰਕੇ ਉਸਨੂੰ ਵੱਡੇ ਅਸਪਤਾਲ ਰੈਫਰ ਕਰ ਦਿੰਨੀ ਹਾਂ । ਪਰ ਸ਼ਾਇਦ ਇਹਨਾਂ ਨੂੰ ਮਰੀਜ ਦੀ ਜਾਨ ਬਚਾਉਣ ਨਾਲੋਂ ਵੀਡੀਓ ਬਣਾਉਣੀ ਜਿਆਦਾ ਜਰੂਰੀ ਸੀ । ਇੰਨੇ ਬੰਦੇ ਇੱਕ ਮਰੀਜ ਨੂੰ ਚੁੱਕ ਕੇ ਅੰਦਰ ਨਹੀਂ ਲਿਆ ਰਹੇ ਪਰ ਸਾਰੇ ਰਲਕੇ ਇੱਕ ਸਟਾਫ ਨਰਸ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਜਰੂਰ ਕਰ ਰਹੇ ਹਨ ।
ਹੁਣ ਕਿ ਮਿਲਿਆ ? ਮਰੀਜ ਦੀ ਜਾਨ ਵੀ ਗਈ ਤੇ ਵੀਡੀਓ ਪਾਕੇ ਬਦਨਾਮੀ ਵੀ ਖੱਟ ਲਈ । ਸੋਸ਼ਲ-ਮੀਡੀਆ ਬਹੁਤ ਵਧੀਆ ਚੀਜ ਹੈ ਪਰ ਇਸਨੂੰ ਵਰਤਣਾ ਸਿੱਖੋ । ਇਸ ਦੀ ਗਲਤ ਵਰਤੋਂ ਤੁਹਾਨੂੰ ਮਹਿੰਗੀ ਵੀ ਪੈ ਸਕਦੀ ਹੈ । ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਹੋਰ ਇਹੋ ਜਿਹਾ ਕੰਮ ਨਾ ਕਰੇ ।