ਮੁੰਡਾ ਆਪਣੇ ਅਨਪੜ ਬਾਪੂ ਦੇ ਹਾੜੇ ਕੱਢੀ ਜਾ ਰਿਹਾ ਸੀ,, ਬਾਪੂ ਹਜ਼ਾਰ ਰੁਪੇ ਦੇ , ਚਾਹੀਦੇ ਨੇਂ ,,,
ਬਾਪੂ ਵੀ ਵਾਰ-ਵਾਰ ਇਹੀ ਪੁੱਛ ਰਿਹਾ ਸੀ , ਕਿ ਕਿਉਂ ਚਾਹੀਦੇ ਨੇ , ਕੀ ਕਰਨਾਂ ,,,?
ਵਾਰ-ਵਾਰ ਬਾਪੂ ਦੇ ਪੁੱਛਣ ਤੇ ਮੁੰਡੇਂ ਨੇ ਕਹਿਤਾ,, ਬਾਪੂ ਅੱਜ ਰੌਜ਼ ਡੇ ਐ,
ਬਾਪੂ ਨੇਂ ਮੱਥੇ ਤੇ ਤਿਊੜੀ ਪਾ ਸੋਚਦੇ ਨੇਂ ਕਿਹਾ,, ਰੋਜ ਡੇ,,, ਇਹ ਕੀ ਹੁੰਦਾ ਹੈ,,,,??
ਬਾਪੂ ਅੱਜ ਦੇ ਦਿਨ ਅਸੀ ਟੀਚਰਾਂ ਨੂੰ ਫੁੱਲ ਦਿਨੇਂ ਆਂ,, ਤੇ ਪਾਰਟੀ ਕਰਦੇ ਆਂ,, ਤਾਂ ਜੋ ਉਹ ਸਾਨੂੰ ਚੰਗੇ ਨੰਬਰਾਂ ਤੇ ਪਾਸ ਕਰਨ,,,
ਭੋਲੇ ਬਾਪੂ ਨੇ ਕਿਹਾ,, ਅੱਛਾ-ਅੱਛਾ, ਫਿਰ ਠੀਕ ਐ,, ਆਹ ਫੜ ਹਜ਼ਾਰ ਰੁਪੈ, ਤੇ ਉਹਨਾਂ ਨੂੰ ਕਹੀਂ, ਕਿ ਚੰਗੇ ਨੰਬਰ ਦੇਣ,,,
ਠੀਕ ਏ ਬਾਪੂ,,, ਮੁੰਡੇ ਨੇ ਪੈਸੇ ਫੜੇ ਤੇ ਤੁਰਦਾ ਬਣਿਆ,,,
ਆਪਣੀ ਗਰਲ਼ ਫਰੈਂਡ ਨਾਲ ਮੋਜ ਮਸਤੀ ਕਰਨ ਤੋਂ ਬਾਅਦ,,
ਜਦੋਂ ਉਹ ਸ਼ਾਮ ਨੂੰ ਘਰ ਵਾਪਿਸ ਆਇਆ,, ਤਾਂ ਉਸਦੀ ਜਵਾਨ ਭੈਣ, ਮਾਂ ਅਤੇ ਬਾਪੂ ਇਕੱਠੇ ਬੈਠੈ ਸਨ,, ਮੁੰਡੇਂ ਨੂੰ ਆਉਦਿਆਂ ਵੇਖ ਬਾਪੂ ਖੜਾ ਹੋ ਕੇ ਬੋਲਿਆ,, ਆ ਗਿਐਂ ਨਲਾਇਕਾ,, ਮੁੰਡੇ ਨੇ ਕਿਹਾ ਕੀ ਹੋ ਗਿਆ ਬਾਪੂ,,,??
ਬਾਪੂ ਬੜੇ ਫਖ਼ਰ ਨਾਲ ਕਹਿੰਦਾ,, ਤੂੰ ਘਰੋਂ ਹਜ਼ਾਰ ਰੁਪੈ ਲੈਕੇ ਟੀਚਰਾਂ ਨੂੰ ਫੁੱਲ ਦਿਦਾ ਫਿਰਦੈਂ,, ਤੇ ਆਹ ਵੇਖ,, ਤੇਰੀ ਭੈਣ ਨੂੰ ਟੀਚਰਾਂ ਨੇ ਆਪ ਫੁੱਲ ਦਿੱਤੇ ਨੇਂ,,
ਤੇ ਨਾਲ ਇਹ ਵੀ ਕਿਹੈ,, ਕਿ ਚੰਗੇ ਨੰਬਰਾਂ ਤੇ ਪਾਸ ਵੀ ਹੋਵੇਗੀ,,!
ਹੁਣ ਭੈਣ-ਭਰਾ ਇੱਕ ਦੂਸਰੇ ਵੱਲ ਵੇਖਕੇ, ਸ਼ਰਮਿੰਧਾ ਵੀ ਹੋ ਰਹੈ ਸੀ,, ਤੇ ਕਿਸੇ ਨੁੰ ਕੁੱਝ ਕਹਿ ਵੀ ਨਹੀ ਸਕਦੇ ਸੀ,,
ਫਿਰ ਭੌਲ੍ਹਾ ਬਾਪੂ ਕੁੜੀ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿੰਦਾ ,,,,, …. ਮੈਨੂੰ ਮਾਣ ਹੈ ਮੇਰੀ ਧੀ ਤੇ ,,,,! ਹੁਣ ਭੌਲ੍ਹੇ ਬਾਪੂ ਦੀਆਂ ਗੱਲਾਂ ਭੈਣ-ਭਰਾ ਤਾਂ ਸਮਝ ਗਏ ਸੀ,, ਪਰ ਬਾਪੂ ਨਹੀ ਸੀ ਸਮਝਿਆ,,,!
ਇਸਨੂੰ ਕਹਿੰਦੇ ਹਨ ਵਿਸ਼ਵਾਸ ਡੇ,, ਜੋ ਸਿਰਫ ਇੱਕ ਦਿਨ ਲਈ ਹੀ ਨਹੀ,, ਹਮੇਂਸ਼ਾਂ ਲਈ ਮਾਂ- ਬਾਪ ਤੁਹਾਡੇ ਤੇ ਅੰਨਾਂ ਵਿਸ਼ਵਾਸ ਕਰਦੇ ਹਨ,, ਉਨ੍ਹਾਂ ਦਾ ਵਿਸ਼ਵਾਸ ਕਦੇ ਨਾ ਤੋੜੋ,,!