ਨਵੇਂ ਸਾਲ ਚ ਫਿਰ ਵਾਪਰਿਆ ਕਹਿਰ ਭਿਆਨਕ ਦਿਲ ਕੰਬਾਊ ਹਾਦਸਾ ਹੋਈਆਂ ਮੌਤਾਂ

ਨਵੇਂ ਸਾਲ ਵਾਲੀ ਰਾਤ ਅੰਮ੍ਰਿਤਸਰ ਦੇ ਦੋ ਭਰਾਵਾਂ ਲਈ ਕਹਿਰ ਬਣ ਕੇ ਆਈ। ਸਵਾਗਤੀ ਗੇਟ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਅਤੇ ਜੈਮਲ ਸਿੰਘ ਜੋ ਪਖਤੂਪੁਰਾ ਪਿੰਡ ਦੇ ਰਹਿਣ ਵਾਲੇ ਸਨ ਕੰਮ ਖਤਮ ਹੋਣ ਤੋਂ ਬਾਅਦ ਵਾਪਸ ਘਰ ਪਤ ਰਹੇ ਸਨ।
ਜਿਵੇਂ ਹੀ ਉਹ ਸਵਾਗਤੀ ਗੇਟ ਕੋਲ ਪਹੁੰਚੇ ਤਾਂ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਦੋਵੇਂ ਭਰਾ ਹੇਠਾਂ ਡਿੱਗ ਗਏ। ਇਸ ਦੌਰਾਨ ਹਾਦਸੇ ਵਿਚ ਇਕ ਭਰਾ ਦੀ ਗਰਦਨ ਸਰੀਰ ਤੋਂ ਵੱਖ ਹੋ ਗਈ ਅਤੇ ਦੂਸਰਾ ਭਰਾ ਟੱਰਕ ਦੇ ਹੇਠਾਂ ਦਰੜਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਕ ਭਰਾ ਦੇ ਪੰਜ ਬੱਚੇ ਸਨ ਜਦਕਿ ਦੂਸਰੇ ਭਰਾ ਦਾ ਅਗਲੇ ਹਫਤੇ ਵਿਆਹ ਹੋਣ ਵਾਲਾ ਸੀ। ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਸੜਕ ‘ਤੇ ਜਾਮ ਲਗਾ ਦਿੱਤਾ ਅਤੇ ਟ੍ਰੈਫਿਕ ਪੁਲਸ ਦਾ ਘਿਰਾਓ। ਲੋਕਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਵਲੋਂ ਨਸ਼ਾ ਕੀਤਾ ਹੋਇਆ ਸੀ।
ਪੁਲਸ ਮੁਤਾਬਕ ਦੋਸ਼ੀ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Sikh Website Dedicated Website For Sikh In World