ਦੋ ਦੋਸਤਾਂ ਤੋਂ ਪੈਸੇ ਲੈਕੇ ਖਰੀਦੀ ਲਾਟਰੀ ਟਿਕਟ, ਹੁਣ ਦੋਹਾਂ ਨੂੰ ਵੰਡੇਗਾ 17.5 ਕਰੋੜ ਰੁਪਏ…
ਦੁਬਈ- ਆਬੂ ਧਾਬੀ ‘ਚ ਇਕ ਪ੍ਰਵਾਸੀ ਭਾਰਤੀ 17.5 ਕਰੋੜ ਦੀ ਲਾਟਰੀ ਨਿਕਲਣ ਨਾਲ ਕਰੋੜਪਤੀ ਬਣ ਗਿਆ। ਜਾਣਕਾਰੀ ਮੁਤਾਬਿਕ ਸੁਨੀਲ ਮਪਾਟਾ ਕ੍ਰਿਸ਼ਣਨ ਕੁਟੀ ਨਾਇਰ ਨਾਂਅ ਦੇ ਇਕ ਪ੍ਰਵਾਸੀ ਭਾਰਤੀ ਨੇ ਦੂਸਰਾ ਇਨਾਮ 10 ਮਿਲੀਅਨ ਦਰਾਮ ਜਿੱਤਿਆ।

ਇਹ ਰਾਸ਼ੀ 17.5 ਕਰੋੜ ਦੇ ਕਰੀਬ ਬਣਦੀ ਹੈ। ਰਿਪੋਰਟ ‘ਚ ਕਿਹਾ ਗਿਆ ਕਿ 500 ਦਰਾਮ ਦੇ ਮੁੱਲ ਦੀਆਂ ਟਿਕਟਾਂ ਵੰਡੀਆਂ ਗਈਆਂ ਸਨ, ਜਿਸ ‘ਚ ਭਾਰਤੀ ਦਾ ਇਨਾਮ ਨਿਕਲਿਆ।

ਨਾਇਰ ਮੂਲ ਰੂਪ ‘ਚ ਕੇਰਲਾ ਦਾ ਰਹਿਣ ਵਾਲਾ ਹੈ | ਉਹ ਇਸ ਇਨਾਮ ਦੀ ਰਕਮ ਨੂੰ ਤਿੰਨ ਹਿੱਸਿਆਂ ‘ਚ ਵੰਡੇਗਾ ਕਿਉਂਕਿ ਉਸ ਦੁਆਰਾ ਟਿਕਟ ਤਿੰਨ ਹੋਰ ਦੋਸਤਾਂ ਦੀ ਮਦਦ ਨਾਲ ਖਰੀਦੀ ਗਈ ਸੀ।

Sikh Website Dedicated Website For Sikh In World
				