ਦੀਵਾਲੀ ਵਾਲੇ ਦਿਨ ਜਦੋਂ ਪੁਲਸ ਨੇ ਰਾਮ ਰਹੀਮ ਨੂੰ….

ਜੇਲ ‘ਚ ਇਸ ਤਰ੍ਹਾਂ ਮਨਾਈ ਰਾਮ ਰਹੀਮ ਨੇ ਦੀਵਾਲੀ

ਚੰਡੀਗੜ੍ਹ — ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਇਸ ਵਾਰ ਦੀਵਾਲੀ ਜੇਲ ‘ਚ ਮਨਾਈ। ਕਿਸੇ ਸਮੇਂ ਲੱਖਾਂ ਦੀਵੇ ਜਗਾਉਣ ਵਾਲੇ ਰਾਮ ਰਹੀਮ ਨੇ ਇਸ ਵਾਰ ਦੀਵਾ ਨਹੀਂ ਜਗਾਇਆ।

ਬਲਾਤਕਾਰ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ ਸੁਨਾਰੀਆ ਜੇਲ ‘ਚ ਬੰਦ ਹੈ। ਰਾਮ ਰਹੀਮ ਦੀਵਾਲੀ ‘ਤੇ ਪਰੇਸ਼ਾਨ ਨਜ਼ਰ ਆਇਆ। ਰਾਮ ਰਹੀਮ ਨਾ ਤਾਂ ਜੇਲ ਦੇ ਸੈਲੀਬਰੇਸ਼ਨ ‘ਚ ਸ਼ਾਮਲ ਹੋਇਆ ਅਤੇ ਨਾ ਹੀ ਉਸਨੇ ਜੇਲ ਪ੍ਰਸ਼ਾਸਨ ਵਲੋਂ ਮਿਲੀ ਮਠਿਆਈ ਖਾਧੀ। ਦੀਵਾਲੀ ਵਾਲੇ ਦਿਨ ਜਦੋਂ ਪੁਲਸ ਨੇ ਰਾਮ ਰਹੀਮ ਨੂੰ ਮਿਠਿਆਈ ਦਿਤੀ ਤਾਂ ਪੁਲਸ ਨੂੰ ਕਹਿੰਦਾ ਮੈਂ ਇਹ ਮਠਿਆਈ ਨਹੀ ਖਾ ਸਕਦਾ ਮੇਰਾ ਮੂਡ ਨਹੀਂ ਹੈ। ਰਾਮ ਰਹੀਮ ਰਾਤ ਨੂੰ ਵੀ ਪਰੇਸ਼ਾਨ ਹੀ ਰਿਹਾ ਜਿਸ ਕਾਰਨ ਉਸਨੂੰ ਨੀਂਦ ਵੀ ਨਹੀਂ ਆਈ।

 

ਦੀਵਾਲੀ ਦੇ ਮੌਕੇ ਜੇਲ ਪ੍ਰਸ਼ਾਸਨ ਸਾਰੇ ਕੈਦੀਆਂ ਨੂੰ ਮਠਿਆਈ ਵੰਡਦਾ ਹੈ ਪਰ ਰਾਮ ਰਹੀਮ ਨੇ ਨਹੀਂ ਖਾਧੀ। ਹਾਲਾਂਕਿ ਦੀਵਾਲੀ ਤੋਂ ਪਹਿਲਾ ਉਸਦੇ ਪਰਿਵਾਰ ਵਾਲੇ ਜਿਹੜੀ ਮਠਿਆਈ ਦੇ ਕੇ ਗਏ ਸਨ ਉਹ ਮਠਿਆਈ ਰਾਮ ਰਹੀਮ ਨੇ ਜ਼ਰੂਰ ਖਾਧੀ ਸੀ।

ਰਾਮ ਰਹੀਮ ਨੇ 23 ਸਤੰਬਰ 2016 ਨੂੰ ਦੀਵਾਲੀ ‘ਤੇ ਆਪਣੇ 1531 ਸਮਰਥਕਾਂ ਨਾਲ ਮਿਲ ਕੇ 1.5 ਲੱਖ ਦੀਵੇ ਜਗਾ ਕੇ ਗਿਨੀਜ਼ ਵਰਲਡ ਰਿਕਾਰਡ ਵੀ ਬਣਾਇਆ ਸੀ, ਪਰ ਇਸ ਵਾਰ ਉਸਦਾ ਇਹ ਰਿਕਾਰਡ ਉੱਤਰ-ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਸਰਯੂ ਨਦੀ ਦੇ ਕੰਢੇ ‘ਤੇ 1.7 ਲੱਖ ਦੀਵੇ ਜਗਾ ਕੇ ਤੋੜ ਦਿੱਤਾ ਹੈ।

ਦੀਵਾਲੀ ‘ਤੇ ਰਾਮ ਰਹੀਮ ਦੇ ਵਖਰੇ ਹੀ ਅੰਦਾਜ਼ ਹੁੰਦੇ ਸਨ। ਇਸ ਦਿਨ ਰਾਮ ਰਹੀਮ ਖਾਸ ਪੌਸ਼ਾਕ ਪਾਉਂਦਾ ਸੀ ਅਤੇ ਜਦੋਂ ਤਿਆਰ ਹੋ ਕੇ ਬਾਹਰ ਆਉਂਦਾ ਸੀ ਤਾਂ ਦਰਜਨ ਭਰ ਲੜਕੀਆਂ ਹੱਥਾਂ ‘ਚ ਦੀਵੇ ਅਤੇ ਫੁੱਲਾਂ ਦੇ ਥਾਲ ਲੈ ਕੇ ਉਸਦਾ ਸਵਾਗਤ ਕਰਦੀਆਂ ਸਨ। ਪਰ ਇਸ ਵਾਰ ਰਾਮ ਰਹੀਮ ਨੇ ਪਰੇਸ਼ਾਨੀ ‘ਚ ਕਾਲੀ ਦੀਵਾਲੀ ਮਨਾਈ।

error: Content is protected !!