ਸਹੁਰੇ ਪਰਿਵਾਰ ਨੇ ਕਾਇਮ ਕੀਤੀ ਮਿਸਾਲ.. ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਨੂੰ ਧੀ ਬਣਾ ਕੀਤਾ ਵਿਆਹ ..
ਲੋਕਾਂ ਵਿੱਚ ਸਹੁਰੇ ਪਰਿਵਾਰ ਦੀ ਭਲਾਈ ਦੀਆਂ ਚਰਚਾਵਾਂ .. ਪੌਣੇ 2 ਸਾਲ ਪਹਿਲੇ ਹੋਈ ਸੀ ਪੁੱਤਰ ਦੀ ਮੌਤ ..
ਰਾਜਪੁਰਾ — ਅਕਸਰ ਅਸੀਂ ਪਤੀ ਦੀ ਮੌਤ ਤੋਂ ਬਾਅਦ ਪਤਨੀਆਂ ਦੀ ਸੱਸ ਸਹੁਰੇ ਵਲੋਂ ਕੀਤੀ ਜਾ ਰਹੀ ਦੁਰਗਤੀ ਦੀਆਂ ਖਬਰਾਂ ਪੜ੍ਹਦੇ ਜਾਂ ਸੁਣਦੇ ਹਾਂ ਪਰ ਰਾਜਪੁਰਾ ਦੀ ਡਿਫੇਂਸ ਕਾਲੋਨੀ ‘ਚ ਰਹਿਣ ਵਾਲੇ ਗੁਰਦੀਪ ਸਿੰਘ ਤੇ ਉਸ ਦੀ ਪਤਨੀ ਨੇ ਸਮਾਜ ‘ਚ ਵਿਚਰਣ ਵਾਲੇ ਨੀਂਵੀ ਸੋਚ ਦੇ ਲੋਕਾਂ ਲਈ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਦੇ ਪੁੱਤਰ ਗਗਨਦੀਪ ਸਿੰਘ ਦਾ ਨਵੰਬਰ 2013 ‘ਚ ਅਮਨਦੀਪ ਕੌਰ ਨਾਲ ਹੋਇਆ ਸੀ।
ਜਨਵਰੀ 2015 ‘ਚ ਹੋਏ ਹਾਦਸੇ ‘ਚ ਗਗਨਦੀਪ ਦੀ ਮੌਤ ਹੋ ਗਈ। ਉਸ ਸਮੇਂ ਗਗਨ ਦੀ ਉਮਰ 23 ਸਾਲ ਤੇ ਅਮਨਦੀਪ ਦੀ ਉਮਰ 21 ਸਾਲ ਸੀ। ਇਸ ਦੇ ਬਾਵਜੂਦ ਗਗਨਦੀਪ ਨੇ ਪੇਕੇ ਘਰ ਜਾਣ ਦੀ ਬਜਾਇ ਸਹੁਰਾ ਪਰਿਵਾਰ ਨਾਲ ਰਹਿਣ ਦਾ ਫੈਸਲਾ ਕੀਤਾ। ਵਕਤ ਬੀਤਤਾ ਗਿਆ।
ਸਹੁਰਿਆ ਨੇ ਵੀ ਉਸ ਨੂੰ ਆਪਣੀ ਧੀ ਨਾਲੋਂ ਵੱਧ ਮਾਨ ਦਿੱਤਾ ਤੇ ਕੁਝ ਮਹੀਨੇ ਪਹਿਲਾਂ ਉਸ ਦਾ ਮੁੜ ਵਿਆਹ ਕਰਵਾਉਣ ਬਾਰੇ ਸੋਚਿਆ। ਆਖਰ ਰਾਜਪੁਰਾ ਦੇ ਮਨਿੰਦਰ ਸਿੰਘ ਦੇ ਨਾਲ ਐਤਵਾਰ ਨੂੰ ਅਮਨਦੀਪ ਦਾ ਆਨੰਦ ਕਾਰਜ ਕਰਵਾਇਆ ਗਿਆ।
Sikh Website Dedicated Website For Sikh In World