ਬੁਢਲਾਡਾ, ਮਾਨਸਾ (ਮਨਜੀਤ, ਅਮਰਜੀਤ ਚਾਹਲ) : ਮਾਨਸਾ ਦੇ ਕਸਬਾ ਬੁਢਲਾਡਾ ‘ਚ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਟਰੇਨ ਹੇਠਾਂ ਆਉਣ ਨਾਲ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

ਮ੍ਰਿਤਕਾਂ ‘ਚ 3 ਇਕੋ ਪਰਿਵਾਰ ਦੇ ਮੈਂਬਰ ਸਨ, ਜੋ ਰੇਲਵੇ ਸਟੇਸ਼ਨ ਦੇ ਦੂਜੇ ਪਾਸੇ ਝੁੱਗੀ-ਝੌਪੜੀਆਂ ‘ਚ ਰਹਿੰਦੇ ਸਨ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਉਹ ਬਾਜ਼ਾਰ ‘ਚੋਂ ਸਾਮਾਨ ਲੈ ਕੇ ਆ ਰਹੇ ਸਨ ਕਿ ਕੁਝ ਲੋਕ ਚੋਰੀ ਦੇ ਸ਼ੱਕ ‘ਚ ਉਨ੍ਹਾਂ ਦੇ ਪਿੱਛੇ ਪੈ ਗਏ। ਬਚਣ ਲਈ ਜਦੋਂ ਉਹ ਘਰ ਵੱਲ ਭੱਜੇ ਤਾਂ ਲਾਈਨਾਂ ਪਾਰ ਕਰਦਿਆਂ ਟਰੇਨ ਦੀ ਲਪੇਟ ‘ਚ ਆ ਗਏ।

ਉਧਰ ਮੌਕੇ ‘ਤੇ ਪੁੱਜੀ ਪੁਲਸ ਪਾਰਟੀ ਦਾ ਕਹਿਣਾ ਹੈ ਕਿ ਰੇਲਵੇ ਪੁਲਸ ਇਸ ਮਾਮਲੇ ‘ਚ ਕਾਰਵਾਈ ਕਰ ਰਹੀ ਹੈ ਜਦਕਿ ਉਹ ਸਿਰਫ ਜੀ. ਆਰ. ਪੀ. ਦੀ ਮਦਦ ਲਈ ਆਏ ਹਨ। ਬਹਿਰਹਾਲ, ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Sikh Website Dedicated Website For Sikh In World