ਬ੍ਰਾਜ਼ੀਲ ‘ਚ ਅਮੇਜਨ ਦੇ ਵਰਸ਼ਾ ਵਨ ‘ਚ ਗ੍ਰੀਨਪੀਸ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ,
ਜਿਸ ‘ਚ ਇਕ ਔਰਤ ਦੀ ਮੌਤ ਹੋ ਗਈ | ਜਹਾਜ਼ ‘ਚ ਪੰਜ ਲੋਕ ਸਵਾਰ ਸਨ | ਵਾਤਾਵਰਨ ਸਮੂਹ ਗ੍ਰੀਨਪੀਸ ਨੇ ਦੱਸਿਆ ਕਿ ਟਰਬੋਪ੍ਰਾਪ ਜਹਾਜ਼ ਸੇਸਨਾ 208 ਕਾਰਵਾਨ ਉੱਤਰੀ ਸੂਬੇ ਅਮੇਜਨ ਦੀ ਰਾਜਧਾਨੀ ਮਾਨਉਸ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਿਆ |
ਸਮੂਹ ਨੇ ਇਕ ਬਿਆਨ ‘ਚ ਦੱਸਿਆ ਕਿ ਹਾਦਸੇ ‘ਚ ਪਾਇਲਟ ਅਤੇ ਗ੍ਰੀਨਪੀਸ ਦੇ ਤਿੰਨ ਕਰਮਚਾਰੀ ਬਚ ਗਏ ਅਤੇ ਉਨ੍ਹਾਂ ਦੀ ਹਾਲਤ ਦਰੁਸਤ ਦੱਸੀ ਜਾ ਰਹੀ ਹੈ | ਇਸ ‘ਚ ਦੱਸਿਆ ਗਿਆ ਹੈ ਕਿ ਮਿ੍ਤਕ ਔਰਤ ਦੀ ਪਹਿਚਾਣ ਉਸ ਦੇ ਪਰਿਵਾਰ ਨੇ ਕਰ ਲਈ ਹੈ |
ਪੁਲਿਸ ਅਧਿਕਾਰੀ ਮਿਗੁਏਲ ਰਿਬੇਰੋ ਦਾ ਹਾਵਾਲਾ ਦਿੰਦਿਆਂ ਸੂਤਰਾਂ ਨੇ ਦੱਸਿਆ ਕਿ ਮਾਰੀ ਗਈ ਔਰਤ (29) ਸਵੀਡਨ ਦੀ ਰਹਿਣ ਵਾਲੀ ਸੀ |