ਟਰੱਕ ਤੇ ਆਟੋ ਰਿਕਸ਼ਾ ਦੀ ਟੱਕਰ, 11 ਲੋਕਾਂ ਦੀ ਮੌਤ, ਕਈ ਜਖ਼ਮੀ ਅਤੇ ….
ਗੁਮਲਾ: ਝਾਰਖੰਡ ਵਿੱਚ ਗੁਮਲਾ ਜਿਲ੍ਹੇ ਦੇ ਭਰਨਾਂ ਪੁਲਿਸ ਥਾਣਾ ਇਲਾਕੇ ਵਿੱਚ ਪਲਮਾਦੀਪਾ ਪਿੰਡ ਦੇ ਕੋਲ ਰਾਸ਼ਟਰੀ ਰਾਜ ਮਾਰਗ ਨੰਬਰ 43 ਉੱਤੇ ਸੜਕ ਹਾਦਸਾ ਹੋਇਆ। ਇੱਕ ਤੇਜ ਰਫਤਾਰ ਟਰੱਕ ਦੀ ਇੱਕ ਆਟੋ ਰਿਕਸ਼ਾ ਨਾਲ ਟੱਕਰ ਹੋਈ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਜਖ਼ਮੀ ਹੋਏ ਹਨ। ਘਟਨਾ ਐਤਵਾਰ ਰਾਤ ਕਰੀਬ ਸਾਢੇ ਅੱਠ ਵਜੇ ਵਾਪਰੀ।
ਆਟੋ ਰਿਕਸ਼ਾ ਵਿੱਚ ਸਵਾਰ ਲੋਕ ਜਿਲ੍ਹੇ ਦੇ ਬੇਰਾਂ ਇਲਾਕੇ ਵਿੱਚ ਮਕਰ ਸੰਕਰਾਂਤੀ ਦੇ ਮੌਕੇ ਉੱਤੇ ਇੱਕ ਮੇਲੇ ਤੋਂ ਭਰਨਾਂ ਸਥਿਤ ਆਪਣੇ ਘਰ ਵਾਪਿਸ ਜਾ ਰਹੇ ਸਨ। ਪੁਲਿਸ ਇੰਸਪੈਕਟਰ ਅੰਸ਼ੁਮਨ ਕੁਮਾਰ ਨੇ ਦੱਸਿਆ ਕਿ 11 ਲੋਕਾਂ ਦੀ ਘਟਨਾ ਸਥਾਨ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਗੰਭੀਰ ਰੂਪ ਨਾਲ ਜਖ਼ਮੀ ਹੋਏ ਹਨ।
ਜਖ਼ਮੀ ਲੋਕਾਂ ਨੂੰ ਕੋਲ ਦੇ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਰਾਂਚੀ ਦੇ ਰਾਜੇਂਦਰ ਆਯੁਰਵਿਗਿਆਨ ਸੰਸਥਾ ‘ਚ ਰੈਫਰ ਕੀਤਾ ਗਿਆ ਹੈ।
ONGC ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, 5 ਲਾਸ਼ਾਂ ਬਰਾਮਦ
ਓ. ਐੱਨ. ਜੀ. ਸੀ. ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਿਹਾ ਪਵਨ ਹੰਸ ਦਾ ਇਕ ਹੈਲੀਕਾਪਟਰ ਜਿਸ ਵਿਚ 7 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚ 5 ਕਰਮਚਾਰੀ ਅਤੇ 2 ਪਾਇਲਟ ਸਨ ਹਾਦਸਾਗ੍ਰਸਤ ਹੋ ਗਿਆ । ਹਾਦਸਾਗ੍ਰਸਤ ਹੈਲੀਕਾਪਟਰ ਦਾ ਕੁਝ ਮਲਬਾ ਬਰਾਮਦ ਕੀਤਾ ਗਿਆ ਅਤੇ ਸਮੁੰਦਰ ਵਿਚੋਂ 5 ਲਾਸ਼ਾਂ ਵੀ ਕੱਢੀਆਂ ਗਈਆਂ ਹਨ। ਉੱਥੇ ਹੀ ਦੋ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ।
ਇਸ ਹੈਲੀਕਾਪਟਰ ਨੇ ਜੁਹੂ ਤੋਂ ਸ਼ਨੀਵਾਰ ਸਵੇਰੇ 10.20 ਵਜੇ ਉਡਾਣ ਭਰੀ ਸੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕਰਕੇ ਦੱਸਿਆ ਕਿ ਬਚਾਅ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਸਬੰਧ ਵਿਚ ਉਨ੍ਹਾਂ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨਾਲ ਗੱਲਬਾਤ ਕੀਤੀ ਹੈ।
ਇੰਡੀਅਨ ਕੋਸਟ ਗਾਰਡ ਨੇ ਦੱਸਿਆ ਕਿ ਹੈਲੀਕਾਪਟਰ ਦਾ ਬੀਤੀ ਰਾਤ 10.25 ਵਜੇ ਏਅਰ ਟ੍ਰੈਫਿਕ ਕੰਟਰੋਲਰ ਅਤੇ ਓ.ਐੱਨ.ਜੀ. ਨਾਲ ਆਖਰੀ ਵਾਰ ਸੰਪਰਕ ਹੋਇਆ ਸੀ। ਉਸ ਸਮੇਂ ਉਹ ਮੁੰਬਈ ਤੋਂ 30 ਸਮੁੰਦਰੀ ਮੀਲ ਦੂਰ ਉਡਾਨ ਭਰ ਰਿਹਾ ਸੀ। ਓ.ਐੱਨ.ਜੀ.ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਪਵਨ ਹੰਸ ਦਾ ਹੈਲੀਕਾਪਟਰ ਸੀ ਜਿਸ ‘ਚ ਪੰਜ ਕਰਮਚਾਰੀ ਸਵਾਰ ਸਨ। ਇਸ ਹੈਲੀਕਾਪਟਰ ਨੇ ਓ.ਐੱਨ.ਜੀ.ਸੀ. ਦੇ ਨਾਰਥ ਫੀਲਡ ‘ਚ 10:58 ਮਿੰਟ ‘ਤੇ ਉਤਰਨਾ ਸੀ।
ਕੋਸਟ ਗਾਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਹੋ ਗਈ ਹੈ। ਹਾਦਸੇ ਵਾਲੇ ਸਥਾਨ ਤੋਂ ਤਿੰਨ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹੈਲੀਕਾਪਟਰ ਦਾ ਰਜਿਸਟਰੇਸ਼ਨ ਨੰਬਰ VT-PWA ਸੀ।
ਨੇਵੀ ਨੇ ਕਿਹਾ ਹੈ ਕਿ ਉਸਨੇ ਖੋਜ ਮੁਹਿੰਮ ਲਈ ‘ਸਟੀਲਥ ਫ੍ਰਿਗੇਟ ਆਈ.ਐਨ.ਐੱਸ. ਤੇਗ’ ਨੂੰ ਤਾਇਨਾਤ ਕੀਤਾ ਹੈ ਅਤੇ ਨਿਰੀਖਣ ਜਹਾਜ ‘ਪੀ-8 ਆਈ’ ਨੂੰ ਖੋਜ ਮੁਹਿੰਮ ਲਈ ਲਗਾਇਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਪਵਨ ਹੰਸ ਹੈਲੀਕਾਪਟਰ ਹਦਸਾਗ੍ਰਸਤ ਮਾਮਲੇ ਦੀ ਜਾਂਚ ਜਾਂਚ ਇਕਾਈ ਏ.ਏ.ਆਈ.ਬੀ. ਕਰੇਗੀ।
ਅਧਿਕਾਰੀ ਨੇ ਕਿਹਾ ਹੈ ਕਿ, ‘ ਕਿਉਂਕਿ ਇਹ ਸਪੱਸ਼ਟ ਹੈ ਕਿ ਇਹ ਇਕ ਹਾਦਸਾ ਹੈ ਇਸ ਲਈ ਹੈਲੀਕਾਪਟਰ ਹਾਦਸੇ ਦੀ ਜਾਂਚ ਏ.ਏ.ਆਈ.ਬੀ. ਕਰੇਗੀ। ਉਨ੍ਹਾਂ ਨੇ ਕਿਹਾ ਕਿ ਡੀ.ਜੀ.ਸੀ.ਏ. ਜਾਂਚ ਕਰਨ ‘ਚ ਏ.ਏ.ਆਈ.ਬੀ. ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਏ.ਏ.ਆਈ.ਬੀ. ਇਕ ਉੱਚ ਸਿਖਰ ਦੀ ਇਕਾਈ ਹੈ ਜੋ ਭਾਰਤ ਵਿਚ ਰਜਿਸਟਰਡ ਪਲੇਨਾਂ ਨਾਲ ਸੰਬੰਧਿਤ ਗੰਭੀਰ ਘਟਨਾਵਾਂ ਅਤੇ ਹਾਦਸਿਆਂ ਦੀ ਜਾਂਚ ਕਰਦੀ ਹੈ। ਇਹ ਨਾਗਰਿਕ ਹਵਾਬਾਜ਼ੀ ਮੰਤਰਾਲੇ ਨਾਲ ਸੰਬੰਧਿਤ ਹੈ।