ਟਰੱਕ-ਜੀਪ ਦੀ ਆਹਮੋ-ਸਾਹਮਣੇ ਟੱਕਰ, 8 ਵਿਦਿਆਰਥੀਆਂ ਦੀ ਮੌਤ

ਟਰੱਕ-ਜੀਪ ਦੀ ਆਹਮੋ-ਸਾਹਮਣੇ ਟੱਕਰ, 8 ਵਿਦਿਆਰਥੀਆਂ ਦੀ ਮੌਤ

ਝਾਰਖੰਡ ਦੇ ਦੁਮਕਾ ‘ਚ ਐਤਵਾਰ ਨੂੰ ਇਕ ਸੜਕ ਹਾਦਸੇ ‘ਚ 8 ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ ‘ਚ ਟਰੱਕ ਤੇ ਜੀਪ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ। ਜੀਪ ‘ਚ ਸਵਾਰ 9 ਚੋਂ 7 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦ ਕੇ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੋਤ ਹੋ ਗਈ। ਮ੍ਰਿਤਕਾਂ ‘ਚ ਇਕ ਮਹਿਲਾ ਵੀ ਸ਼ਾਮਿਲ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਲਾਸ਼ਾਂ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਣਾ ਪਿਆ।

india

 

ਸਾਰੇ ਮ੍ਰਿਤਕ ਦੁਮਕਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਐਤਵਾਰ ਨੂੰ ਦੇਵਘਰ ‘ਚ ਪੰਚਾਇਤ ਮੁਖੀ ਦੀ ਪ੍ਰੀਖਿਆ ‘ਚ ਸ਼ਾਮਿਲ ਹੋਣ ਦੇ ਲਈ ਘਰ ਤੋਂ ਸਵੇਰੇ ਨਿਕਲੇ ਸਨ। ਜੀਪ ‘ਚ ਡਰਾਈਵਰ ਸਮੇਤ ਨੌਂ ਲੋਕ ਸਨ। ਗੱਡੀ ਜਿਵੇਂ ਹੀ ਜਰਦਾਹਾ ਮੋੜ ‘ਤੇ ਪੁਜੀ। ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਦੀ ਵਜ੍ਹਾਂ ਧੁੰਦ ਮੰਨਿਆ ਜਾ ਰਿਹਾ ਹੈ। ਜੀਪ ‘ਚ ਸਵਾਰ ਸੱਤ ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਤੇ ਕਲੀਨਰ ਗੱਡੀ ਨੂੰ ਮੌਕੇ ਤੋਂ ਛੱਡ ਕਿ ਭੱਜ ਗਿਆ।

india

ਬੀਤੇ ਦਿਨ ਸੰਘਣੀ ਧੁੰਦ ਕਾਰਨ ਅੱਜ ਕੱਲ੍ਹ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋ ਗਿਆ ਹੈ। ਜਿਸ ਕਾਰਨ ਬਹੁਤ ਸੜਕੀ ਹਾਦਸੇ ਹੋ ਰਹੇ ਹਨ। ਤਾਜ਼ਾ ਮਾਮਲਾ ਦਿੱਲੀ ਪਾਨੀਪਤ ਹਾਈਵੇ ‘ਤੇ ਹੋਇਆ ਹੈ। ਜਿਥੇ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ‘ਚ ਚਾਰ ਕੌਮੀ ਪਾਵਰ ਲਿਫਟਿੰਗ ਖਿਡਾਰੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਹਾਦਸੇ ‘ਚ ਦੋ ਜਖਮੀ ਵੀ ਹੋਏ ਹਨ। ਇਹ ਹਾਦਸਾ ਸੰਘਣੀ ਧੁੰਦ ਕਾਰਨ ਦੱਸਿਆ ਜਾ ਰਿਹਾ ਹੈ ਤੇ ਸਿੰਧੂ ਬਾਰਡਰ ਦੇ ਕੋਲ ਹਾਦਸਾ ਵਾਪਰਿਆ ਹੈ।

india

ਹਾਸਦੇ ‘ਚ ਵਲਡ-ਚੈਂਪੀਅਨ ਸਮੇਤ ਛੇ ਖਿਡਾਰੀ ਸਨ। ਹਾਦਸੇ ‘ਚ ਚੈਂਪੀਅਨ ਸਖ਼ਸਮ ਯਾਦਵ ਤੇ ਦੂਸਰੇ ਖਿਡਾਰੀਆਂ ਬਾਲੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਪਹਿਲਾਂ ਡਵਾਈਡਰ ਤੇ ਫਿਰ ਖੰਬੇ ਨਾਲ ਜਾ ਟਕਰਾਈ, ਜਿਸ ਕਾਰਨ ਇਹ ਹਾਦਸਾ ਹੋਇਆ। ਇਕ ਹੀ ਕਾਰ ‘ਚ ਸਵਾਰ ਇਨ੍ਹਾਂ ਖਿਡਾਰੀਆਂ ‘ਚ ਚਾਰ ਖਿਡਾਰੀਆਂ ਦੀ ਦਰਦਨਾਖ ਮੌਤ ਹੋ ਗਈ।

india

ਦੋ ਖਿਡਾਰੀਆਂ ਨੂੰ ਗੰਭੀਰ ਹਾਲਤ ‘ਚ ਨਜਦੀਕ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਕਾਰ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰਿਆ। ਇਸ ਘਟਨਾ ‘ਤੇ ਡੀਸੀਪੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਗੱਡੀ ਦੀ ਰਫ਼ਤਾਰ ਕਾਫੀ ਤੇਜ਼ ਸੀ ਤੇ ਉਥੋ ਕੁਝ ਬੋਤਲਾਂ ਵੀ ਮਿਲੀਆਂ ਹਨ। ਇਸ ਲਈ ਸੰਭਾਵਨਾ ਹੈ ਕਿ ਸ਼ਰਾਬ ਪੀ ਕਿ ਗੱਡੀ ਚਲਾਉਣ ਦਾ ਮਾਮਲਾ ਹੈ।

india

ਸੰਘਣੀ ਧੂੰਦ ਦੇ ਚਲਦਿਆਂ ਨਿੱਤ ਹਾਦਸੇ ਵਾਪਰਦੇ ਰਹਿੰਦੇ ਹਨ। ਸੰਘਣੀ ਧੁੰਦ ਅਤੇ ਤੇਜ ਰਫਤਾਰ ਦੇ ਚੱਲਦਿਆਂ ਪਹਿਲਾਂ ਵੀ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸੁਨਾਮ-ਭਵਾਨੀਗੜ੍ਹ ਰੋਡ ਉੱਤੇ ਵਾਪਰਿਆ ਸੀ। ਇਸ ਹਾਦਸੇ ਵਿੱਚ ਪੀਆਰਟੀਸੀ ਦੀ ਬੱਸ ਅਤੇ ਇਕ ਟਰੱਕ ਵਿਚਕਾਰ ਭਿਆਨਕ ਟੱਕਰ ਹੋਈ ਅਤੇ ਇਸ ਹਾਦਸੇ ਵਿਚ ਬੱਸ ਅਤੇ ਟਰੱਕ ਚਾਲਕ ਸਮੇਤ 4 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਕਰੀਬ 12 ਸਵਾਰੀਆਂ ਜਖਮੀ ਹੋ ਗਈਆਂ। ਜਖਮੀਆਂ ਵਿਚੋਂ 5 ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

india

ਮੌਕੇ ਤੇ ਪੁੱਜੀ ਪੁਲਸ ਨੇ ਬਹੁਤ ਮੁਸ਼ਕਿਲ ਨਾਲ ਸਵਾਰੀਆਂ ਨੂੰ ਹਾਦਸਾਗ੍ਰਸਤ ਵਾਹਨਾਂ ਵਿਚੋਂ ਕੱਢਿਆ ਗਿਆ। ਫਿਲਹਾਲ ਜਖਮੀਆਂ ਨੂੰ ਸੰਗਰੂਰ ਅਤੇ ਭਵਾਨੀਗੜ੍ਹ ਦੇ ਸਰਕਾਰੀ ਹਸਤਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਭਿਆਨਕ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਪੁਲਿਸ ਟੀਮ ਹਾਦਸੇ ਵਾਲੀ ਜਗ੍ਹਾ ਉਤੇ ਪਹੁੰਚ ਗਈ। ਹਾਦਸਾ ਐਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੂਰੀ ਤਰ੍ਹਾਂ ਨੁਕਸਾਨੇ ਗਏ ਸਨ। ਜਖਮੀਆਂ ਨੂੰ ਤੁਰੰਤ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਸੀ।

india

ਮੌਕੇ ‘ਤੇ ਮੌਜੂਦ ਪ੍ਰਤੱਖਦਰਸ਼ੀਆਂ ਦਾ ਕਹਿਣਾ ਸੀ ਕਿ ਇਹ ਹਾਦਸਾ ਦਿਲ ਕੰਬਾਉਣ ਵਾਲਾ ਸੀ। ਜਿਹੜੀਆਂ ਸਵਾਰੀਆਂ ਦੀ ਮੌਤ ਹੋਈ ਹੈ, ਉਹ ਅੱਗੇ ਬੈਠੀਆਂ ਸਨ। ਉਨ੍ਹਾਂ ਦੱਸਿਆ ਕਿ ਉਹ ਕੋਲੋਂ ਹੀ ਲੰਘ ਰਹੇ ਸਨ ਅਤੇ ਹਾਦਸਾ ਵੇਖ ਕੇ ਰਾਹਤ ਕਾਰਜਾਂ ਵਿੱਚ ਜੁਟ ਗਏ। ਜਦੋਂ ਉਨ੍ਹਾਂ ਨੂੰ ਪੁਲਿਸ ਤੇ ਪ੍ਰਸਾਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਸਭ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜਾਂ ਵਿੱਚ ਜੁਟ ਗਏ

india

error: Content is protected !!