ਪ੍ਰੋ: ਕਿਰਪਾਲ ਸਿੰਘ ਬੰਡੂਗਰ ਵੱਲੋਂ ਐੱਸ. ਜੀ. ਪੀ. ਸੀ. ਵਲੋਂ ਸਿੱਖਿਆ ਦੇ ਖੇਤਰ ‘ਚ ਸੁਧਾਰ ਲਈ ਕੀਤੇ ਗਏ ਯਤਨਾਂ ਬਾਰੇ ਜਿੱਥੇ ਵਿਸਥਾਰ ਸਹਿਤ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਉਥੇ ਹੀ ਉਹਨਾਂ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਿਹਤ ਸੰਬੰਧੀ ਮਸਲਿਆਂ ‘ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਵੀ ਐੱਸ. ਜੀ. ਪੀ. ਸੀ. ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ।
ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਦੀ ਧਾਰਮਿਕ ਪ੍ਰੀਖਿਆ ‘ਚ ਤਕਰੀਬਨ 50 ਹਜ਼ਾਰ ਬੱਚੇ ਪ੍ਰੀਖਿਆ ਦੇਣ ਜਾਣਗੇ। ਇਸ ਪ੍ਰੀਖਿਆ ‘ਚੋਂ ਪਹਿਲਾ ਦਰਜਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਦੀ ਰਾਸ਼ੀ ‘ਚ ਵੀ ਵਾਧਾ ਕੀਤਾ ਗਿਆ ਹੈ।
Kirpal Singh Badungar gives statement on Khalistan: ਉਨ੍ਹਾਂ ਦੱਸਿਆ ਕਿ ਵਿਦੇਸ਼ ‘ਚ ਸਿੱਖ ਮੇਅਰ ਬਣੇ ਰਵਿੰਦਰ ਸਿੰਘ ਭੱਲਾ ਦਾ ਵੀ ਸਨਮਾਨ ਕੀਤਾ ਜਾਵੇਗਾ।
ਦੇਸ਼ ਦੀ ਸਰਵਉਚ ਅਦਾਲਤ ਦਾ ਸਮਰਥਨ ਕਰਦੇ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾਲਿਸਤਾਨ ਕਹਿਣਾ ਕੋਈ ਗਲਤ ਨਹੀਂ। ਉਹਨਾਂ ਕਿਹਾ ਕਿ ਇਹ ਕੋਈ ਬੁਰੀ ਚੀਜ਼ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸੁਮਾਦਾਇਆਂ ਦੀ ਆਪਸੀ ਲੜ੍ਹਾਈ ਹੋ ਰਹੀ ਹੈ, ਪਰ ਜਿਸ ਦੇਸ਼ ‘ਚ ਰੱਖਿਆ ਮੰਤਰੀ ਵੀ ਸਿੱਖ ਹੈ ਅਤੇ ਜਿਥੇ ਬਹੁਤ ਸਾਰੇ ਐੱਮ. ਪੀ. ਸਿੱਖ ਹਨ ਉਥੇ ਪਹਿਚਾਣ ਦਾ ਮਸਲਾ ਨਹੀਂ ਹੋਣਾ ਚਾਹੀਦਾ। ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਿੱਖਾਂ ਨੇ ਵਿਦੇਸ਼ ‘ਚ ਵੀ ਕਈ ਮੱਲਾਂ ਮਾਰੀਆਂ ਹਨ ਅਤੇ ਇਤਿਹਾਸ ਕਾਇਮ ਕੀਤਾ ਹੈ।