ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ.. ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦਿਹਾਂਤ
ਪੰਜਾਬੀ ਸੰਗੀਤ ਜਗਤ ਨੂੰ ਅੱਜ ਇੱਕ ਹੋਰ ਵੱਡਾ ਘਾਟਾ ਪਿਆ ਹੈ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਤੇ ਨਾਮਵਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਅੱਜ ਦਿਹਾਂਤ ਹੋ ਗਿਆ ਹੈ । ਇਹ ਦੁੱਖਮਈ ਖ਼ਬਰ ਸੁਣ ਕੇ ਪੂਰੀ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਸੋਸ਼ਲ ਮੀਡੀਆ ਉੱਪਰ ਵੀ ਸਾਬਰ ਕੋਟੀ ਦੇ ਫੈਨ ਅਤੇ ਸਪੋਟਰਸ ਇਸ ਗੱਲ ਦੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ । ਸਾਬਰਕੋਟੀ ਪਿਛਲੇ ਲੰਮੇ ਸਮੇਂ ਤੋਂ ਕਾਫ਼ੀ ਬਿਮਾਰ ਰਹਿ ਰਹੇ ਸਨ ਅਤੇ ਇਸੇ ਬੀਮਾਰੀ ਦੇ ਚੱਲਦਿਆਂ ਹੀ ਉਨ੍ਹਾਂ ਦੀ ਸਿਹਤ ਅਕਸਰ ਹੀ ਖ਼ਰਾਬ ਰਹਿੰਦੀ ਸੀ । ਉਨ੍ਹਾਂ ਦੀ ਸਿਹਤ ਵਿੱਚ ਕੌਣ ਵਾਲਾ ਇਹ ਬਦਲਾਅ ਉਨ੍ਹਾਂ ਦੇ ਚਿਹਰੇ ਉੱਪਰ ਵੀ ਦੇਖਣ ਨੂੰ ਮਿਲਦਾ ਸੀ ।
Source
ਜ਼ਿਕਰਯੋਗ ਹੈ ਕਿ ਇਸ ਬੀਮਾਰੀ ਦੇ ਦੌਰਾਨ ਵੀ ਸਾਬਰਕੋਟੀ ਗਾਉਂਦੇ ਰਹੇ । ਉਹ ਸਟੇਜ ਸ਼ੋਅ ਵੀ ਕਰਦੇ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਕੁਝ ਗੀਤ ਵੀ ਰਿਲੀਜ਼ ਹੋਏ ਸਨ । ਜਲੰਧਰ ਦੇ ਮੈਟਰੋ ਹਸਪਤਾਲ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਹ ਲਏ । ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਕਿਡਨੀਆਂ ਵਿਚ ਖ਼ਰਾਬੀ ਸੀ ਅਤੇ ਇਸ ਸ਼ਿਕਾਇਤ ਦਾ ਉਹ ਇਲਾਜ ਵੀ ਕਰਵਾ ਰਹੇ ਸਨ । ਉਹ ਜਲੰਧਰ ਦੇ ਕੈਂਟ ਦੇ ਰਹਿਣ ਵਾਲੇ ਸਨ । ਉਨ੍ਹਾਂ ਦਾ ਹੁਣ ਤੱਕ ਦਾ ਗਾਇਕੀ ਦਾ ਸਫਰ ਕਾਫੀ ਲੰਮਾ ਰਿਹਾ ਅਤੇ ਉਨ੍ਹਾਂ ਨੇ ਕਈ ਸਦਾਬਹਾਰ ਗੀਤ ਪੰਜਾਬੀ ਦਰਸ਼ਕਾਂ ਦੀ ਝੋਲੀ ਵਿੱਚ ਪਾਏ ।
Source
ਉਨ੍ਹਾਂ ਦੇ ਜ਼ਿਆਦਾਤਰ ਗੀਤ ਦਰਦ ਭਰੇ ਹੁੰਦੇ ਸਨ ਪ੍ਰੰਤੂ ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਰੋਮਾਂਟਿਕ ਅਤੇ ਐਂਟਰਟੇਨਮੈਂਟ ਵਾਲੇ ਗੀਤ ਵੀ ਗਾਏ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਉੱਪਰ ਵੀ ਤੇਜ਼ੀ ਨਾਲ ਫੈਲ ਰਹੀ ਹੈ । ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਅਤੇ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
Source
“ਹੰਝੂਆਂ ਨੇ ਵਿੱਚ ਕੰਮ ਨੂੰ ਪਾ ਕੇ ਪੀਣਾ ਸਿੱਖ ਲਿਆ” ਅਤੇ “ਉਹ ਮੌਸਮ ਵਾਂਗੂੰ ਬਦਲ ਗਏ ਅਸੀਂ ਰੁੱਖਾਂ ਵਾਂਗੂੰ ਖੜ੍ਹੇ ਰਹੇ” ਆਦਿ ਸਾਬਰਕੋਟੀ ਦੇ ਮਸ਼ਹੂਰ ਅਤੇ ਮਕਬੂਲ ਕੀਤੇ ਹੋਏ ਪੰਜਾਬੀ ਗੀਤ ਹਨ । ਭਾਵੇਂ ਕਿ ਸਰੀਰਕ ਰੂਪ ਵਿੱਚ ਉਹ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੇ ਗੀਤਾਂ ਦੇ ਜ਼ਰੀਏ ਉਹ ਆਪਣੇ ਦਰਸ਼ਕਾਂ ਦੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹਿਣਗੇ ।