ਕੈਨੇਡੀਅਨ ਪੰਜਾਬੀ ਨਕਲੀ ਟਿਕਟ ਨਾਲ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ….
ਸ਼ੁੱਕਰਵਾਰ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐਸਐਫ) ਨੇ ਨਕਲੀ ਟਿਕਟ ਦੇ ਨਾਲ ਹਵਾਈ ਅੱਡੇ’ ‘ਚ ਦਾਖਲ ਹੋਣ ਕਾਰਨ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ ‘ਚ ਲਿਆ ਹੈ। ਇਸ ਦੇ ਸੰਬੰਧ ਵਿੱਚ ਇਕ ਅਧਿਕਾਰੀ ਨੇ ਸਾਰੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਕੈਨੇਡਾ ਦਾ ਸਿਟੀਜਨ ਹੈ ਅਤੇ ਭਾਰਤ ਦੇ ਵਿੱਚੋਂ ਪੰਜਾਬ ਦੇ ਨਾਲ ਸੰਬੰਧ ਰੱਖਦਾ ਹੈ ਨੇ ਨਕਲੀ ਟਿਕਟ ਦੇ ਨਾਲ ਹਵਾਈ ਅੱਡੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਹੀ ਫੜਿਆ ਗਿਆ। 
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੀਆਈਐਸਐਫ ਦੇ ਜਵਾਨਾਂ ਨੇ ਉਸ ਨੂੰ ਚੈੱਕ-ਇਨ ਏਰੀਏ ਦੇ ਨੇੜੇ ਸ਼ੱਕੀ ਤਰੀਕੇ ਨਾਲ ਘੁੰਮਦੇ ਹੋਏ ਦੇਖਿਆ। ਉਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਤੋਂ ਬਾਹਰ ਜਾਣ ਦੀ ਕੋਸ਼ਿਸ਼ ‘ਚ ਸੀ। ਜਿਸ ਦੇ ਦੌਰਾਨ ਉਸ ਨੂੰ ਅਧਿਕਾਰੀਆ ਨੇ ਜਾਂਚ ਦੇ ਲਈ ਰੋਕ ਲਿਆ ਅਤੇ ਉਸ ਦੇ ਕੋਲੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ। ਜਿਸ ਦੇ ਦੌਰਾਨ ਉਸ ਦੇ ਕੋਲ ਵੈਲਿਡ ਟਿਕਟ ਨਾ ਹੋਣ ਦਾ ਪਤਾ ਲੱਗਿਆ।
ਸੀਆਈਐਸਐਫ ਅਸਿਸਟੈਂਟ ਇੰਸਪੈਕਟਰ ਜਨਰਲ ਹੇਮੇਂਦਰ ਸਿੰਘ ਨੇ ਕਿਹਾ ਕਿ ਜਾਂਚ ਕਰਨ ਦੇ ਲਈ ਰੋਕਣ ਤੋਂ ਬਾਅਦ ਉਸ ਦੇ ਕੋਲੋਂ ਪੁੱਛ – ਗਿੱਛ ਦੇ ਦੌਰਾਨ ਉਸ ਨੇ ਦੱਸਿਆ ਕਿ ਉਹ ਟੋਰਾਂਟੋ ਜਾਣ ਵਾਲੀ ਇਕ ਫਲਾਈਟ ਦੀ ਰੱਦ ਕੀਤੀ ਗਈ ਟਿਕਟ ‘ਤੇ ਉਹ ਟਰਮੀਨਲ ਦੀ ਇਮਾਰਤ ਅੰਦਰ ਦਾਖਲ ਹੋਣ ‘ਚ ਕਾਮਯਾਬ ਹੋ ਗਿਆ। ਪਰ ਉਸ ਨੇ ਦੱਸਿਆ ਜਿ ਉਹ ਇੱਥੇ ਆਪਣੀ ਦਾਦੀ ਨੂੰ ਛੱਡਣ ਲਈ ਆਇਆ ਸੀ ਅਤੇ ਉਸ ਨੂੰ ਛੱਡ ਕੇ ਵਾਪਿਸ ਜਾ ਰਿਹਾ ਸੀ। ਅਧਿਕਾਰੀਆ ਨੇ ਕਿਹਾ ਕਿ ਇਸ ਦੇ ਸੰਬੰਧ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਉਕਤ ਫੜੇ ਗਏ ਕੈਨੇਡੀਅਨ ਪੰਜਾਬੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
Sikh Website Dedicated Website For Sikh In World