ਬੂਟ ਪਾਲਿਸ਼ ਕਰਨ ਵਾਲਾ ਇੱਕ ਦਿਨ ਦੇ ਸੱਠ ਹਜ਼ਾਰ ਕਮਾਉਂਦਾ

ਵਾਸ਼ਿੰਗਟਨ: ਕਿਹਾ ਜਾਂਦਾ ਹੈ ਜਿਸ ਤਰ੍ਹਾਂ ਦਾ ਕੰਮ ਓਵੇਂ ਦੀ ਕਮਾਈ। ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਜੁੱਤਾ ਪਾਲਿਸ਼ ਕਰ ਕੇ ਕੋਈ ਹਰ ਮਹੀਨੇ 18 ਲੱਖ ਰੁਪਏ ਕਮਾ ਸਕਦਾ ਹੈ।

ਜੀ ਹਾਂ , ਅਮਰੀਕਾ ਦੇ ਮਨਹੱਟਨ ਸ਼ਹਿਰ ਵਿੱਚ ਡਾਨ ਵਾਰਡ ਨਾਮ ਦੇ ਇੱਕ ਸ਼ਖ਼ਸ ਦਾ ਦਾਅਵਾ ਹੈ ਕਿ ਉਹ ਜੁੱਤੇ ਪਾਲਿਸ਼ ਕਰ ਹਰ ਮਹੀਨੇ ਕਰੀਬ 18 ਲੱਖ ਰੁਪਏ ਕਮਾ ਲੈਂਦਾ ਹੈ ।

ਡਾਨ ਵਾਰਡ ਰੋਜ਼ ਆਪਣੀ ਓਪਨ ਦੁਕਾਨ ਦੇ ਸਾਹਮਣੇ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਗੰਦੇ ਜੁੱਤਿਆਂ ਵੱਲ ਇਸ਼ਾਰਾ ਕਰ ਸ਼ਰਮਿੰਦਾ ਕਰਦਾ ਹੈ ਅਤੇ ਉਹ ਉਸ ਤੋਂ ਜੁੱਤੇ ਸਾਫ਼ ਕਰਵਾਉਣ ਲਈ ਚਲੇ ਆਉਂਦੇ ਹੈ।

ਵਾਰਡ ਦਾ ਕਹਿਣਾ ਹੈ ਕਿ ਮੱਛੀ ਫੜਨ ਲਈ ਤੁਸੀਂ ਕੀ ਕਰੋਗੇ ? ਚਾਰਾ ਹੀ ਪਾਉਗੇ ਨਾ? ਮੈਂ ਵੀ ਉਹੀ ਕਰ ਰਿਹਾ ਹਾਂ । ਮੈਂ ਇੱਥੋਂ ਗੁਜ਼ਰਨ ਵਾਲੇ ਲੋਕਾਂ ਨੂੰ ਚੁਟਕਲੇ ਸੁਣਾਉਂਦਾ ਹਾਂ , ਉਨ੍ਹਾਂ ਦੇ ਨਾਲ ਹੱਸਦਾ ਹਾਂ ਅਤੇ ਉਨ੍ਹਾਂ ਨੂੰ ਸਾਫ਼ ਜੁੱਤੇ ਪਹਿਨਣ ਲਈ ਪ੍ਰੇਰਿਤ ਕਰਦਾ ਹਾਂ ਅਤੇ ਉਹ ਮੇਰੇ ਕੋਲ ਖਿੱਚੇ ਚਲੇ ਆਉਂਦੇ ਹਨ।

ਇਸ ਤਰ੍ਹਾਂ ਵਾਰਡ ਇੱਕ ਦਿਨ ਵਿੱਚ ਕਰੀਬ 900 ਡਾਲਰ ਕਮਾ ਲੈਂਦਾ ਹੈ ਜੋ ਕਿ ਭਾਰਤੀ ਮੁਦਰਾ ਵਿੱਚ 60 , 000 ਰੁਪਏ ਹੁੰਦੇ ਹਨ। ਵਾਰਡ ਪਹਿਲਾਂ ਇੱਕ ਫ਼ੋਟੋ ਲੈਬ ਵਿੱਚ ਕੰਮ ਕਰਦੇ ਸਨ ਜਿੱਥੇ ਜ਼ਿਆਦਾ ਪੈਸੇ ਨਹੀਂ ਮਿਲਦੇ ਸਨ ।

ਆਪਣੇ ਦੋਸਤ ਨੂੰ ਵੇਖ ਕੇ ਉਸ ਨੇ ਆਪਣਾ ਪੈਸਾ ਬਦਲ ਲਿਆ ਅਤੇ ਜੁੱਤੇ ਪਾਲਿਸ਼ ਕਰਨ ਲੱਗ ਗਿਆ । ਵਾਰਡ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਅਤੇ ਕਮਾਈ ਤੋਂ ਬੇਹੱਦ ਖ਼ੁਸ਼ ਹੈ ।


Sikh Website Dedicated Website For Sikh In World