ਇੱਕ ਗਰਭਵਤੀ ਔਰਤ ਨੇ ਆਪਣੇ ਪਤੀ ਨੂੰ ਕਿਹਾ “ਤੁਸੀ ਕੀ ਸੋਚਦੇ ਹੋ ਮੁੰਡਾ ਹੋਵੇਗਾ ਜਾ ਕੁੜੀ!
ਪਤੀ- ਜੇ ਮੁੰਡਾ ਹੋਇਆ ਤਾਂ ਮੈਂ ਉਸ ਨੂੰ ਹਿਸਾਬ ਪੜਾਵਾਗਾ, ਅਸੀ ਖੇਡਣ ਜਾਇਆ ਕਰਨਗੇ, ਮੈ ਉਸ ਨੂੰ ਮੋਟਰ ਸਾਇਕਲ, ਕਾਰ ਸਿਖਾਵਾਗਾ।
ਪਤਨੀ -ਜੇ ਕੁੜੀ ਹੋਈ ਫੇਰ?
ਪਤੀ-ਜੇ ਕੁੜੀ ਹੋਈ ਤਾਂ ਫੇਰ ਮੈਨੂੰ ਉਸ ਨੂੰ ਸਿਖਾਉਣ ਦੀ ਕੋਈ ਜਰੂਰਤ ਨਹੀਂ ਹੋਣੀ ਕਿਉਂਕਿ ਉਹ ਸਭ ਵਰਗੀ ਇੱਕ ਹੋਵੇਗੀ ਜੋ ਸਭ ਕੁਝ ਮੈਨੂੰ ਦੁਬਾਰਾ ਸਿਖਾਵੇਗੀ ਕਿਦਾ ਪਾਉਣਾ, ਕਿਵੇ ਖਾਣਾ, ਕੀ ਕਹਿਣਾ ਜਾ ਨਹੀਂ ਕਹਿਣਾ।
ਇੱਕ ਤਰੀਕੇ ਉਹ ਮੇਰੀ ਦੂਸਰੀ ਮਾਂ ਹੋਵੇਗੀ ।ਉਹ ਮੈਨੂੰ ਆਪਣਾ ਹੀਰੋ ਸਮਝੇਗੀ ਭਾਵੇ ਮੈ ਉਸ ਨੂੰ ਕੋਈ ਖੁਸ਼ੀ ਦੇਵਾ ਜਾ ਉਸ ਲਈ ਕੁਝ ਕਰਾ ਜਾ ਨਾ ਕਰਾ।
ਜਦੋ ਮੈ ਕੋਈ ਗਲਤੀ ਕਰਾਗਾ ਜਾ ਗਲਤ ਹੋਵੇਗਾ ਤਾਂ ਉਹ ਮੈਨੂੰ ਸਮਝਾਵੇਗੀ। ਉਹ ਹਮੇਸ਼ਾ ਆਪਣੇ ਪਤੀ ਦੀ ਤੁਲਨਾ ਮੇਰੇ ਨਾਲ ਕਰੇਗੀ। ਇਹ ਮਾਇਨੇ ਨਹੀਂ ਰੱਖਦਾ ਕੇ ਉਹ ਕਿੰਨੇ ਵੀ ਸਾਲਾ ਦੀ ਹੋ ਜਾਵੇ, ਉਹ ਹਮੇਸ਼ਾ ਚਾਹੇਗੀ ਕੀ ਮੈ ਉਸ ਨੂੰ ਆਪਣੀ baby doll ਵਾਗ ਪਿਆਰ ਕਰਾ।
ਉਹ ਮੇਰੇ ਲਈ ਸਾਰੇ ਸੰਸਾਰ ਨਾਲ ਲੜ ਜਾਵੇਗੀ। ਜੋ ਮੈਨੂੰ ਦੁੱਖ ਦੇਵੇਗਾ ਉਸ ਨੂੰ ਕਦੀ ਮਾਫ ਨਹੀਂ ਕਰੇਗੀ।
ਪਤਨੀ-ਕਹਿਣ ਦਾ ਮਤਲਬ ਜੋ ਤੁਹਾਡੀ ਬੇਟੀ ਕਰੇਗੀ ਉਹ ਤੁਹਾਡਾ ਬੇਟਾ ਨਹੀ ਕਰ ਸਕੇਗਾ।
ਪਤੀ- ਨਹੀ ਨਹੀਂ ਕੀ ਪਤਾ ਬੇਟਾ ਵੀ ਇਵੇ ਕਰੇ ਪਰ ਉਹ ਸਿਖੇਗਾ, ਲੇਕਿਨ ਬੇਟੀ ਇਹਨਾ ਗੁਣਾ ਨਾਲ ਹੀ ਪੈਦਾ ਹੁੰਦੀ। ਕਿਸੇ ਬੇਟੀ ਦਾ ਪਿਤਾ ਹੋਣਾ ਹਰ ਬੰਦੇ ਲਈ ਮਾਨ ਦੀ ਗੱਲ ਹੈ।
ਪਤਨੀ – ਪਰ ਬੇਟੀ ਹਮੇਸ਼ਾ ਸਾਡੇ ਕੋਲ ਨਹੀਂ ਰਹੇਗੀ!!
ਪਤੀ- ਹਾਂ ਅਸੀ ਹਮੇਸ਼ਾਂ ਉਸ ਦੇ ਦਿਲ ਵਿੱਚ ਰਹਾਂਗੇ। ਇਸ ਨਾਲ ਕੋਈ ਫਰਕ ਨਹੀਂ ਪੈਦਾ ਬੇਟੀ ਕਿੰਨੀ ਵੀ ਦੁਰ ਚਲੀ ਜਾਵੇ ਉਹ ਪਰੀ ਹੁੰਦੀ ਹੈ।
ਜੋ ਸਦਾ ਬਿਨਾ ਸ਼ਰਤ ਦੇ ਪਿਆਰ, ਦੇਖ-ਭਾਲ ਕਰਨ ਲਈ ਜਨਮ ਲੈਂਦੀ ਹੈ।