ਇੱਕ ਅਪ੍ਰੈਲ ਤੋਂ ਵਟਸਐਪ ‘ਤੇ ਗੁਡ ਮਾਰਨਿੰਗ ਮੈਸੇਜ ਭੇਜਣ ਉੱਤੇ ਲੱਗੇਗਾ GST !
ਸਵੇਰੇ ਨੀਂਦ ਖੁੱਲਣ ਤੋਂ ਬਾਅਦ ਜਿਆਦਾਤਰ ਲੋਕ ਸਭ ਤੋਂ ਪਹਿਲਾਂ ਆਪਣਾ ਵਟਸਐਪ ਚੈੱਕ ਕਰਦੇ ਹਨ। ਜਿੱਥੇ ਗੁਡਮਾਰਨਿੰਗ ਦੇ ਕਈ ਮੈਸੇਜ ਆਏ ਹੁੰਦੇ ਹਨ। ਬਦਲੇ ‘ਚ ਤੁਸੀ ਵੀ ਗੁਡ ਮਾਰਨਿੰਗ ਦਾ ਮੈਸੇਜ ਭੇਜਦੇ ਹੋ। ਪਰ ਜੇਕਰ ਪਤਾ ਚੱਲੇ ਕਿ ਗੁਡ ਮਾਰਨਿੰਗ ਮੈਸੇਜ ਭੇਜਣ ‘ਤੇ ਟੈਕਸ ਲੱਗੇਗਾ ਤਾਂ ਤੁਸੀ ਕਿਹੋ ਜਿਹਾ ਮਹਿਸੂਸ ਕਰੋਗੇ। ਯਕੀਨਨ ਤੁਹਾਡੀ ਪਰੇਸ਼ਾਨੀ ਵੱਧ ਜਾਵੇਗੀ। ਸੋਸ਼ਲ ਮੀਡਿਆ ‘ਤੇ ਇੰਜ ਹੀ ਇੱਕ ਵਾਇਰਲ ਮੈਸੇਜ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ।
18 % GST whatsapp message
ਅਖਬਾਰ ਦੀ ਇੱਕ ਕਟਿੰਗ ਵਾਇਰਲ ਹੋ ਰਹੀ ਹੈ ਜਿਸ ‘ਚ ਲਿਖਿਆ ਹੈ ਕਿ ਇੱਕ ਅਪ੍ਰੈਲ ਤੋਂ ਗੁਡ ਮਾਰਨਿੰਗ ਮੈਸੇਜ ਭੇਜਣ ਉੱਤੇ 18 ਪਰਸੈਂਟ ਤੱਕ ਜੀਐਸਟੀ ਲੱਗੇਗਾ। ਮੈਸੇਜ ਨੇ ਲੋਕਾਂ ਨੂੰ ਅਚੰਬੇ ‘ਚ ਪਾ ਰੱਖਿਆ ਹੈ। ਲੋਕ ਫੇਸਬੁਕ ਤੋਂ ਲੈ ਕੇ ਵਟਸਐਪ ‘ਤੇ ਤਰ੍ਹਾਂ – ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਅਜਿਹੇ ਵਿੱਚ ਅਸੀ ਮੈਸੇਜ ਦੀ ਸੱਚਾਈ ਦੱਸਦੇ ਹਾਂ।
ਅਖਬਾਰ ਦੀ ਕਟਿੰਗ ਵਿੱਚ ਕੀ ਲਿਖਿਆ ਹੈ ?
ਅਖਬਾਰ ਦੀ ਕਟਿੰਗ ਵਿੱਚ ਵੱਡੇ – ਵੱਡੇ ਅੱਖਰਾਂ ਵਿੱਚ ਹੈੱਡਲਾਇਨ ਲਿਖੀ ਹੈ ਕਿ ਗੁਡ ਮਾਰਨਿੰਗ ਮੈਸੇਜ ਉੱਤੇ ਲੱਗੇਗਾ 18 % GST, ਅਤੇ ਖਬਰ ਦੇ ਅੰਦਰ ਹੈ ਕਿ 1 ਅਪ੍ਰੈਲ ਤੋਂ ਜੋ ਗੁਡ ਮਾਰਨਿੰਗ ਮੈਸੇਜ ਭੇਜੇ ਜਾਣਗੇ ਸਰਕਾਰ ਉਨ੍ਹਾਂ ਓੱਤੇ ਟੈਕਸ ਲਗਾਏਗੀ। ਮੋਬਾਇਲ ਸੰਚਾਰ ਮੰਤਰਾਲੇ ਦੇ ਚੀਫ ਸੈਕਰੇਟਰੀ ਲੇਖਪਾਲ ਦੇ ਅਨੁਸਾਰ ਤੁਸੀ ਜੋ ਵੀ ਗੁਡ ਮਾਰਨਿੰਗ ਮੈਸੇਜ ਭੇਜੋਗੇ ਵਟਸਐਪ ਮੈਸੇਂਜਰ ਉਨ੍ਹਾਂ ਦਾ ਹਿਸਾਬ ਰੱਖੇਗਾ। ਅਜਿਹੇ ਮੈਸੇਜ ‘ਤੇ 18 ਪਰਸੈਂਟ ਜੀਐੱਸਟੀ ਤੈਅ ਕੀਤਾ ਗਿਆ ਹੈ ਜਿਸਦਾ ਮਹੀਨੇ ਦੇ ਅੰਤ ਵਿੱਚ ਬਿਲ ਬਣੇਗਾ ਅਤੇ ਮੋਬਾਇਲ ਬਿਲ ਦੇ ਨਾਲ ਉਸਦੀ ਪੇਮੈਂਟ ਵੀ ਅਦਾ ਕਰਨੀ ਹੋਵੇਗੀ।
ਖਬਰ ਵਿੱਚ ਇੰਟਰਨੈੱਟ ਦੀ ਸਪੀਡ ਘੱਟ ਕਰਨ ਦਾ ਇਲਜ਼ਾਮ
ਅਖਬਾਰ ਕਿ ਕਟਿੰਗ ਵਿੱਚ ਜੀਐੱਸਟੀ ਲਾਗੂ ਕਰਨ ਦੀ ਵਜ੍ਹਾ ਵੀ ਦਿੱਤੀ ਗਈ ਹੈ। ਲਿਖਿਆ ਹੈ ਕਿ ਸਰਕਾਰ ਨੇ ਇਹ ਫੈਸਲਾ ਉਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ ਜਿਸ ਦੇ ਅਨੁਸਾਰ ਸਵੇਰੇ – ਸਵੇਰੇ ਲੱਖਾਂ ਗੁਡ ਮਾਰਨਿੰਗ ਮੈਸੇਜ ਭੇਜੇ ਜਾਣ ਦੀ ਵਜ੍ਹਾ ਨਾਲ ਭਾਰਤ ‘ਚ ਇੰਟਰਨੈੱਟ ਦੀ ਸਪੀਡ ਘੱਟ ਹੋ ਜਾਂਦੀ ਹੈ। ਭਾਰਤ ਦੁਨੀਆਂ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਇੰਟਰਨੈੱਟ ਦੇ ਨਾਲ ਅਜਿਹਾ ਹੋ ਰਿਹਾ ਹੈ। ਅਜਿਹੇ ‘ਚ ਟੈਕਸ ਲਗਾਉਣ ਨਾਲ ਲੋਕ ਗੁਡ ਮਾਰਨਿੰਗ ਮੈਸੇਜ ਘੱਟ ਭੇਜਣਗੇ ਅਤੇ ਇੰਟਰਨੈੱਟ ਦੀ ਸਪੀਡ ਦੇ ਵਿੱਚ ਸੁਧਾਰ ਆ ਜਾਵੇਗਾ। ਜੇਕਰ ਇਸ ਦੇ ਬਾਅਦ ਵੀ ਹਾਲਤਾਂ ਦੇ ਵਿੱਚ ਸੁਧਾਰ ਨਹੀਂ ਆਉਦਾ ਤਾਂ ਗੁਡ ਮਾਰਨਿੰਗ ਮੈਸੇਜ ਰਸੀਵ ਕਰਨ ਵਾਲੇ ਨੂੰ ਵੀ ਟੈਕਸ ਦੇ ਦਾਇਰੇ ਵਿੱਚ ਲਿਆਇਆ ਜਾਵੇਗਾ।
ਕੀ ਹੈ ਸੱਚਾਈ ?
ਅਖਬਾਰ ਦੀ ਕਟਿੰਗ ਵਿੱਚ ਖਬਰ ਤੋਂ ਇਲਾਵਾ ਤਾਰੀਖ ਜਾਂ ਅਖਬਾਰ ਦਾ ਨਾਮ ਨਹੀਂ ਲਿਖਿਆ ਹੋਇਆ ਸੀ। ਪਰ ਅਖਬਾਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਹਰ ਅਖਬਾਰ ਦੀ ਖਬਰ ਦੇ ਵਿੱਚ ਇੱਕ ਖਾਸ ਲਿਖਾਵਟ ਅਤੇ ਲੇਆਉਟ ਹੁੰਦਾ ਹੈ। ਬਸ ਇੱਥੋਂ ਹੀ ਅਖਬਾਰ ਦੇ ਬਾਰੇ ਵਿੱਚ ਅੰਦਾਜਾ ਲਗਾਇਆ ਜਾ ਸਕਦਾ ਹੈ। ਅਜਿਹੀ ਲਿਖਾਵਟ ਅਤੇ ਸਟਾਇਲ ਨਵ ਭਾਰਤ ਟਾਈਮਸ ਯਾਨੀ NBT ਅਖਬਾਰ ਨੇ ਕੀਤੀ ਹੈ।
ਕਰਾਸ ਚੈੱਕ ਕੀਤਾ ਗਿਆ ਤਾਂ ਅੰਦਾਜਾ ਠੀਕ ਸਾਬਿਤ ਹੋਇਆ। ਐੱਨਬੀਟੀ ਦੇ 2 ਮਾਰਚ ਦੇ ਦਿੱਲੀ ਐਡੀਸ਼ਨ ‘ਚ ਇਹ ਖਬਰ ਸਭ ਤੋਂ ਉੱਤੇ ਛਪੀ ਹੋਈ ਸੀ। ਜੋ ਵਟਸਐਪ ਤੋਂ ਲੈ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ। ਪਰ ਅਖਬਾਰ ਦੇ ਹੇਠਲੇ ਹਿੱਸੇ ‘ਚ ਲਿਖਿਆ ਸੀ ਕਿ ਬੁਰਾ ਨਾ ਮੰਨੋ ਹੋਲੀ ਹੈ। ਭਾਵ ਹੋਲੀ ਦੇ ਦੌਰਾਨ ਮਜਾਕ ਦੇ ਤੌਰ ‘ਤੇ ਇਹ ਖਬਰ ਛਾਪੀ ਗਈ ਸੀ। ਮਤਲਬ ਇਸ ਖਬਰ ‘ਚ ਕੋਈ ਸਚਾਈ ਨਹੀਂ ਹੈ। ਵਾਇਰਲ ਹੋ ਰਹੀ ਖਬਰ ਪੂਰੀ ਤਰ੍ਹਾਂ ਨਾਲ ਝੂਠ ਹੈ।