ਦਰਬਾਰ ਸਾਹਿਬ ਪਹਿਲਾਂ ਵੀ ਕਈ ਵਾਰੀ ਢੱਠਾ ਹੈ ਪਰ 1984 ਵਰਗਾ ਘਲੂਘਾਰਾ ਕਦੇ ਨਹੀਂ ਸੀ ਹੋਇਆ । ਜੇ ਸਿੱਖਾਂ ਦੀ 1984 ਵਾਲੀ ਤਕਲੇ ਗਾਰਤ ਤੇ ਨਜ਼ਰ ਮਾਈਏ ਤਾਂ ਲਗਦਾ ਹੈ ਕਿ ਏਨੇ ਵੱਡੇ ਪੈਮਾਨੇ ਤੇ ਐਡੇ ਆਕਾਰ ਵਾਲ ਤੇ ਇਸ ਤਰ੍ਹਾਂ ਦਾ ਵਰਤਾਰਾ ਪਹਿਲਾਂ ਕਦੇ ਨਹੀਂ ਹੋਇਆ।
ਇਸ ਸਾਰੇ ਘਟਨਾਕ੍ਰਮ ‘ਚ ਭਾਰਤ ਦੀ ਬਹੁ ਗਿਣਤੀ ਤੋਂ ਇਲਾਵਾ ਬਹਾਰ ਬੈਠੀਆਂ ਸ਼ਕਤੀਆਂ (ਬਰਤਾਨੀਆ, ਸੋਵੀਅਤ ਯੂਨੀਅਰ) ਦੀ ਸ਼ਮੂਲੀਅਤ ਵੀ ਸੀ।
ਬਹੁਤ ਸਾਰੇ ਸਿੱਖ ਵਿਚਾਰਵਾਨ ਇਸ ਗੱਲ ਨਾਲ ਸਹਿਮਤੀ ਰਖਦੇ ਹਨ ਕਿ ਇਹ ਸਾਰਾ ਵਰਤਾਰ ਸਿੱਖੀ ਅਤੇ ਸਿੱਖਾਂ ਨੂੰ ਮਲੀਆਮੇਟ ਕਰਨ ਦੀ ਇਕ ਸੋਚੀ ਸਮਝੀ ਚਾਲ ਹੈ ਅਤੇ ਇਸ ਵਿਚ ਹੁਣ ਕਿਸੇ ਕਿਸਮ ਦੀ ਰੋਕ ਨਹੀਂ ਲੱਗ ਸਕਦੀ। ਇਹ ਸਾਰਾ ਕੁੱਝ ਪੂਰੇ ਜ਼ੋਸ਼ ਖ਼ਰੋਸ਼ ਨਾਲ ਬਿਨਾਂ ਕਿਸੇ ਹੀਲ ਹੁੱਜਤ ਦੇ ਅਤੇ ਬਿਨਾਂ ਕਿਸੇ ਢਿਲ ਤੋਂ ਜਾਰੀ ਰਹੇਗਾ। ਇਸ ਦਾ ਉਪਰਾਲਾ ਸਰੂਪ ਥੋੜਾ ਬਹੁਤ ਬਦਲ ਸਕਦਾ ਹੈ ਪਰ ਅੰਤਰੀਵ ਉਹੀ ਹੈ ਅਤੇ ਉਹੀ ਰਹੇਗਾ।
1947 ਵਿਚ ਹਿੰਦੂ ਅਤੇ ਮੁਸਲਮਾਨ ਆਜ਼ਾਦ ਹੋ ਗਏ ਅਤੇ ਉਨ੍ਹਾਂ ਦੇ ਹੱਥ ਵਿਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਸੱਤਾ ਆ ਗਈ। ਸਿੱਖਾਂ ਦਾ ਬਟਵਾਰਾ ਹੋ ਗਿਆ, ਜਿਸ ਵਿਚ ਉਨ੍ਹਾਂ ਦੀ ਸਾਰੀ ਆਬਾਦੀ ਦਾ ਢਾਈ ਫ਼ੀ ਸਦੀ ਮਾਰਿਆ ਗਿਆ ਅਤੇ 40 ਫ਼ੀ ਸਦੀ ਅਪਣਾ ਘਰ ਬਾਰ ਜ਼ਮੀਨ ਜਾਇਦਾਦ ਤੇ ਗੁਰਦਵਾਰੇ ਛੱਡ ਕੇ ਉਜੜ ਕੇ ਸੜਕਾਂ ‘ਤੇ ਰੁਲਣ ਲਗੇ ਅਤੇ ਰਫ਼ਿਊਜੀ ਅਖਵਾਉਣ ਲਗੇ। 1947 ਵਿਚ ਭਾਰਤੀ ਹੁਕਮਰਾਨਾਂ ਨੇ ਇਸ ਮੁਲਕ ਦੇ ਕੰਮਕਾਜ ਨੂੰ ਚਲਾਉਣ ਲਈ ਚਾਣਕਿਆ ਦੇ ‘ਅਰਥ ਸ਼ਾਸਤਰ” ਨੂੰ ਆਧਾਰ ਬਣਾਇਆ। ਚਾਣਕਿਆ ਦਾ ਦੂਸਰਾ ਨਾਂ ਕੰਟਲਿਆ ਸੀ। ਉਸ ਵੇਲੇ ਦੇ ਹੁਕਮਰਾਨ ਗਾਂਧੀ, ਨਹਿਰੂ ਤੇ ਪਟੇਲ, ਕਹਿਣ ਨੂੰ ਭਾਵੇਂ ਸੈਕੁਲਰ ਸਨ ਪ੍ਰੰਤੂ ਅੰਦਰੋਂ ਪੂਰੇ ਕੱਟੜਵਾਦੀ ਹਿੰਦੂ ਸਨ। ਉਨ੍ਹਾਂ ਨੂੰ ਚੁਪ ਚਪੀਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 1947 ਤੋਂ ਪਹਿਲਾਂ ਜਿਥੇ ਅੰਬੈਂਸੀਆਂ ਸਨ, ਉਸ ਖ਼ਿਨੂੰ ਡਿਪਲੋਮੈਟਿਕ ਐਨਕਲੇਵ ਕਹਿੰਦੇ ਸਨ, ਉਸ ਦਾ ਨਾਂ ਬਦਲ ਕੇ ਚਾਣਕਿਆਪੁਰੀ ਰੱਖ ਦਿੱਤਾ ਅਤੇ ਜੋ ਸੜਕ ਉਸ ਪਾਸੇ ਨੂੰ ਜਾਂਦੀ ਹੈ, ਉਸ ਦਾ ਨਾਂ ਕੌਟਲਿਆ ਮਾਰਗ ਰੱਖ ਦਿੱਤਾ। ਇਹ ਗੱਲ ਬੜੀ ਹੀ ਮਹੱਤਵਪੂਰਨ ਤੇ ਉਸ ਤੋਂ ਵੀ ਵੱਧ, ਸੰਕੇਤਕ ਹੈ।