ਅਮਰੀਕਾ :ਜਿੱਥੇ ਕਈ ਦੇਸ਼ਾ ਵਿੱਚ ਮਰਦਾਂ ਨੂੰ ਵਿਆਹ ਕਰਵਾਉਣ ਲਈ ਜੀਵਨ ਸਾਥੀ ਦੀ ਲੰਬੇ ਸਮੇਂ ਤੱਕ ਭਾਲ ਕਰਨੀ ਪੈਂਦੀ ਹੈ ,ਉੱਥੇ ਹੀ ਕਈ ਦੇਸ਼ ਇਹੋ ਜਿਹੇ ਵੀ ਹਨ ਜਿਨ੍ਹਾਂ ‘ਚ ਵਿਆਹ ਦੇ ਲਈ ਮਰਦ ਦਿਲਚਸਪੀ ਰੱਖਦੇ ਹੋਣ। ਉਹ ਕੁਝ ਪੈਸੇ ਭਰ ਕੇ ਪਤਨੀ ਹਾਸਲ ਕਰਦੇ ਹਨ। Mail-order bride purchasing ਦੀਆਂ ਅਜਿਹੀਆਂ ਕਈ ਵੈੱਬਸਾਈਟਾਂ ਹਨ। ਜਿਥੇ ਕਿਸੇ ਔਰਤ ਤੱਕ ਪਹੁੰਚਣ ਲਈ ਮਰਦ ਨੂੰ ਤੈਅ ਰਕਮ ਅਦਾ ਕਰਨੀ ਹੁੰਦੀ ਹੈ। ਇਸ ਲਈ ਆਮ ਭਾਸ਼ਾ ‘ਚ ਇਸ ਨੂੰ ਮੇਲ ਆਰਡਰ ਬ੍ਰਾਈਡ ਖਰੀਦਾਰੀ ਕਹਿੰਦੇ ਹਨ। ਅਮਰੀਕਾ ਦਾ ਮਤਲਬ ਹੈ ਜਦੋਂ ਕੋਈ ਔਰਤ ਆਪਣੀ ਪ੍ਰੋਫਾਈਲ ਅਜਿਹੀ ਇੰਟਰਨੈਸ਼ਨਲ ਮੈਰਿਜ ਜਾਂ ਡੇਟਿੰਗ ਵੈੱਬਸਾਈਟ ‘ਤੇ ਅਪਲੋਡ ਕਰਨ ‘ਤੇ ਰਜ਼ਾਮੰਦ ਹੋਵੇ, ਮਰਦ ਇਨ੍ਹਾਂ ਔਰਤਾਂ ਦੀ ਪ੍ਰੋਫਾਈਲ ਦੇਖ ਉਨ੍ਹਾਂ ਨਾਲ ਵਿਆਹ ਕਰਨ ‘ਚ ਦਿਲਚਸਪੀ ਰੱੱਖਦੇ ਹਨ। ਵਿਆਹ ਜਾਂ ਡੇਟਿੰਗ, ਇਹ ਜੋੜੇ ਦੀ ਪਸੰਦ ‘ਤੇ ਨਿਰਭਰ ਕਰਦਾ ਹੈ।ਇੰਟਰਨੈਸ਼ਨਲ ਮੈਰਿਜ ਏਜੰਸੀ ਦਾ ਇਹ ਇਕ ਅਜਿਹਾ ਬਿਜ਼ਨੈੱਸ ਹੈ, ਜਿਥੇ ਵੱਖ-ਵੱਖ ਦੇਸ਼ਾਂ ਦੀਆਂ ਔਰਤਾਂ ਅਤੇ ਮਰਦਾਂ ਨੂੰ ਵਿਆਹ, ਡੇਟਿੰਗ ਜਾਂ ਗੱਲਬਾਤ ਦੇ ਸੰਦਰਭ ‘ਚ ਮਿਲਾਇਆ ਜਾਂਦਾ ਹੈ। ਖੁਲੇ ਤੌਰ ‘ਤੇ ਇਸ ਨੂੰ ‘ਡੇਟਿੰਗ ਜਾਂ ਮੇਲ ਆਰਡਰ ਬ੍ਰਾਈਡ’ ਦਾ ਨਾਂ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਵੈੱਬਸਾਈਟਾਂ ਦੀ ਸ਼ੁਰੂਆਤ ‘ਚ ਵਿਕਸਤ ਦੇਸ਼ਾਂ ਦੀਆਂ ਔਰਤਾਂ ਜ਼ਿਆਦਾ ਦਿਲਚਸਪੀ ਲੈਂਦੀਆਂ ਸਨ। ਉਨ੍ਹਾਂ ਦਾ ਮਕਸਦ ਵਿਕਸਤ ਦੇਸ਼ਾਂ ‘ਚ ਸੈਟਲ ਹੋਣ ਦਾ ਹੁੰਦਾ ਸੀ। ਪਰ ਪਿਛਲੇ ਕੁਝ ਸਾਲਾਂ ‘ਚ ਵਿਕਸਤ ਦੇਸ਼ਾਂ ਦੀਆਂ ਔਰਤਾਂ ਵੀ ਵੱਡੀ ਗਿਣਤੀ ‘ਚ ਇਸ ‘ਚ ਆ ਰਹੀਆਂ ਹਨ।ਇਸ ਤਰ੍ਹਾਂ ਦੀਆਂ ਕਈ ਵੈੱਬਸਾਈਟਾਂ ਚੱਲ ਰਹੀਆਂ ਹਨ ਜਿਥੇ ਔਰਤਾਂ ਦੀਆਂ ਹਰ ਤਰ੍ਹਾਂ ਫੋਟੋਆਂ, ਉਨ੍ਹਾਂ ਦੀ ਪ੍ਰੋਫਾਈਲ ਨੂੰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਲ ਗੱਲਬਾਤ ਕਰਨ ਲਈ ਜਾਂ ਇਨ੍ਹਾਂ ਤੱਕ ਪਹੁੰਚਣ ਲਈ ਕੁਝ ਪੈਸੇ ਪਹਿਲਾਂ ਅਦਾ ਕਰਨੇ ਹੁੰਦੇ ਹਨ। ਇਨ੍ਹਾਂ ਔਰਤਾਂ ‘ਚੋਂ ਕਈਆਂ ਦੀਆਂ ਪ੍ਰੋਫਾਈਲ ‘ਤੇ ਅਸ਼ਲੀਲ ਫੋਟੋਆਂ ਵੀ ਅਪਲੋਡ ਕੀਤੀਆਂ ਹੁੰਦੀਆਂ ਹਨ। ਇਹ ਸਭ ਕੁਝ ਔਰਤਾਂ ਦੀ ਰਜ਼ਾਮੰਦੀ ਨਾਲ ਹੁੰਦਾ ਹੈ। ਪ੍ਰੋਫਾਈਲ ਦੇਖ ਕੇ ਇਹੀ ਸਮਝ ਆਉਂਦਾ ਹੈ ਕਿ ਔਰਤਾਂ ਦਾ ਮਕਸਦ ਪੁਰਸ਼ਾਂ ਨੂੰ ਰੁਝਾਉਣਾ ਹੁੰਦਾ ਹੈ। ਰੂਸ, ਵਿਅਤਨਾਮ, ਕੋਲੰਬੀਆ, ਫਿਲੀਪਿੰਸ ਆਦਿ ਦੇਸ਼ਾਂ ਦੀਆਂ ਔਰਤਾਂ ਸਭ ਤੋਂ ਜ਼ਿਆਦਾ ਇਨ੍ਹਾਂ ਵੈੱਬਸਾਈਟਾਂ ‘ਤੇ ਦੇਖੀਆਂ ਜਾਂਦੀਆਂ ਹਨ।ਇਸ ਤਰ੍ਹਾਂ ਦੇ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਦੋਵੇਂ ਅਣਜਾਣ ਹੁੰਦੇ ਹਨ ਅਤੇ ਇਹੀਂ ਕਾਰਨ ਹੈ ਕਿ ਕਈ ਅੰਤਰ-ਰਾਸ਼ਟਰੀ ਅਖਬਾਰਾਂ ‘ਚ ਇਨ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣ ਦੀਆਂ ਖਬਰਾਂ ਛੱਪਦੀਆਂ ਰਹਿੰਦੀਆਂ ਹਨ।ਫਿਲੀਪਿੰਸ ‘ਚ ਇਹ ਗੈਰ-ਕਾਨੂੰਨੀ ਹੈ। ਇਸ ਦੇ ਲਈ ਐਂਟੀ ਮੇਲ ਆਰਡਰ ਬ੍ਰਾਈਡ ਕਾਨੂੰਨ ਹੈ। ਉਥੇ ਅਮਰੀਕਾ ‘ਚ ਇਹ ਇੰਟਰਨੈਸ਼ਨਲ ਮੈਰਿਜ ਬਰੋਕਰ ਰੈਗੁਲੇਸ਼ਨ ਐਕਟ ਮਤਲਬ ਆਈ. ਐੱਮ. ਬੀ. ਆਰ. ਏ. ਦੇ ਤਹਿਤ ਆਉਂਦਾ ਹੈ।