ਇਰਾਕ ‘ਚ ਮਾਰੇ ਗਏ ਭਾਰਤੀਆ ਦੀਆਂ ਮ੍ਰਿਤਕਾਂ ਦੇਹਾਂ ਅੱਜ ਆਉਣਗੀਆਂ ਭਾਰਤ
ਇਰਾਕ ‘ਚ ਮਾਰੇ ਗਏ ਭਾਰਤੀਆ ਦੀਆਂ ਮ੍ਰਿਤਕਾਂ ਦੇਹਾਂ ਅੱਜ ਆਉਣਗੀਆਂ ਭਾਰਤ:ਇਰਾਕ ‘ਚ ਮਾਰੇ ਗਏ 39 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਅੱਜ ਭਾਰਤ ਆਉਣਗੀਆਂ।ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਮ੍ਰਿਤਕ ਦੇਹਾਂ ਲੈਣ ਲਈ ਇਰਾਕ ਗਏ ਹੋਏ ਹਨ।
ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਆਪਣੇ ਦੇਸ਼ ਵਾਪਸ ਲਿਆਉਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ।ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਅੱਜ 39 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਭਾਰਤ ਵਾਪਸ ਪਰਤਣਗੇ।ਇਨ੍ਹਾਂ ਲਾਸ਼ਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਮਦਦ ਨਾਲ ਸਭ ਤੋਂ ਪਹਿਲਾਂ ਅੰਮ੍ਰਿਤਸਰ ਲਿਆਂਦਾ ਜਾਵੇਗਾ,ਜਿਸ ਤੋਂ ਬਾਅਦ ਪਟਨਾ ਅਤੇ ਫਿਰ ਕੋਲਕੱਤਾ ਲਿਜਾਇਆ ਜਾਵੇਗਾ।ਦੱਸ ਦਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਕਿਹਾ ਸੀ ਕਿ ਕਰੀਬ 39 ਭਾਰਤੀਆਂ ਨੂੰ ਇਰਾਕ ਦੇ ਮੋਸੂਲ ਤੋਂ ਆਈਐਸਆਈਐਸ ਅੱਤਵਾਦੀ ਸੰਗਠਨ ਨੇ ਅਗਵਾ ਕਰ ਲਿਆ ਸੀ ਪਰ ਉਨ੍ਹਾਂ ਵਿੱਚੋਂ ਇੱਕ ਖ਼ੁਦ ਨੂੰ ਬੰਗਲਾਦੇਸ਼ੀ ਮੁਸਲਮਾਨ ਦੱਸ ਕੇ ਬਚ ਨਿਕਲਣ ਵਿੱਚ ਕਾਮਯਾਬ ਰਿਹਾ।ਦੱਸ ਦਈਏ ਕਿ ਲਾਸ਼ਾਂ ਨੂੰ ਲਿਆਉਣ ਵਿੱਚ ਦੇਰੀ ਹੋਣ ਕਾਰਨ ਪੀੜਤ ਪਰਿਵਾਰਾਂ ਨੇ ਵੀ ਇਸ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਸੀ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਨੂੰ ਜ਼ਲਦ ਸੌਂਪੀਆਂ ਜਾਣ।