ਆਹ ਦੇਖੋ ਲੰਗਾਹ ਨਾਲ ਠਾਣੇ ਚ ਪਹਿਲੇ ਦਿਨ ਹੀ ਕੀ ਕੀ ਹੋ ਗਿਆ …..

ਗੁਰਦਾਸਪੁਰ(ਦੀਪਕ)— ਅਕਾਲੀ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਹੇ ਦੋਸ਼ੀ ਸੁੱਚਾ ਸਿੰਘ ਲੰਗਾਹ ਦੀ ਵੀਰਵਾਰ ਨੂੰ ਗੁਰਦਾਸਪੁਰ ਦੇ ਸਿਟੀ ਥਾਣਾ ਵਿਚ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਪੁਲਸ ਲੰਗਾਹ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਲੈ ਕੇ ਗਈ ਅਤੇ ਲੰਗਾਹ ਨੂੰ ਇਲਾਜ ਤੋਂ ਬਾਅਦ ਕੁਝ ਹੀ ਮਿੰਟਾਂ ‘ਚ ਵਾਪਸ ਥਾਣੇ ਲਿਆਂਦਾ ਗਿਆ।

 

ਹਾਲਾਂਕਿ ਪੁਲਸ ਵੱਲੋਂ ਲੰਗਾਹ ਕੋਲੋਂ ਸਖਤੀ ਨਾਲ ਪੁੱਛਗਿੱਛ ਲਗਾਤਾਰ ਜਾਰੀ ਹੈ ਅਤੇ ਲੰਗਾਹ ਵੱਲੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਕਰਨ ਦੀ ਸ਼ੰਕਾ ਜਤਾਈ ਜਾ ਰਹੀ ਹੈ।

PunjabKesariਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਦੀ ਬੁੱਧਵਾਰ ਨੂੰ ਪਹਿਲੀ ਰਾਤ ਥਾਣੇ ਅੰਦਰ ਬੜੀ ਮੁਸ਼ਕਿਲ ਨਾਲ ਨਿਕਲੀ ਅਤੇ ਉਸ ਨੂੰ ਜਦੋਂ ਦਾ ਪੁਲਸ ਵੱਲੋਂ ਰਿਮਾਂਡ ‘ਤੇ ਲਿਆ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸੁੱਚਾ ਸਿੰਘ ਲੰਗਾਹ ਨੇ ਰੋਟੀ ਤੱਕ ਨਹੀਂ ਖਾਧੀ ਅਤੇ ਨਾ ਹੀ ਸਾਰੀ ਰਾਤ ਸੁੱਤਾ ਅਤੇ ਬੇਚੈਨੀ ਵਿਚ ਸਾਰੀ ਰਾਤ ਕੱਢੀ। ਵੀਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਹਿਬਾਨਾਂ ਵੱਲੋਂ ਪੰਥ ‘ਚੋਂ ਛੇਕੇ ਜਾਣ ਦੀ ਸੂਚਨਾ ਮਿਲਣ ‘ਤੇ ਸੁੱਚਾ ਸਿੰਘ ਲੰਗਾਹ ਦੀ ਅੱਜ ਬਾਅਦ ਦੁਪਹਿਰ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਪੁਲਸ ਵੱਲੋਂ ਡਾਕਟਰੀ ਸਹਾਇਤਾ ਲਈ ਗਈ।

 


ਸੂਤਰਾਂ ਅਨੁਸਾਰ ਸੁੱਚਾ ਸਿੰਘ ਲੰਗਾਹ ਤੋਂ ਪੁਲਸ ਵੱਲੋਂ ਬੁੱਧਵਾਰ ਤੋਂ 5 ਦਿਨਾਂ ‘ਤੇ ਰਿਮਾਂਡ ‘ਤੇ ਲੈ ਕੇ ਥਾਣਾ ਸਿਟੀ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ 29 ਸਤੰਬਰ ਨੂੰ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਕਿੱਥੇ ਰਿਹਾ, ਕਿਸ ਨੇ ਇਸ ਨੂੰ ਪਨਾਹ ਦਿੱਤੀ ਅਤੇ ਕਿਹੜੇ ਲੋਕਾਂ ਨੇ ਇਸ ਦਾ ਸਾਥ ਦਿੱਤਾ, ਉਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।  

error: Content is protected !!