ਕਿਸੇ ਵੀ ਪੇਸ਼ੇ ਅਤੇ ਉਦਯੋਗ ਨੂੰ ਚਲਾਉਣ ਦੇ ਲਈ ਪੈਸਾ ਹੋਣਾ ਜਰੂਰੀ ਹੁੰਦਾ ਹੈ । ਪੈਸੇ ਦੀ ਕਮੀ ਕਾਰਨ ਬਹੁਤ ਸਾਰੇ ਲੋਕਾਂ ਦੇ ਅਰਮਾਨ ਦਿਲ ਵਿਚ ਹੀ ਰਹਿ ਜਾਂਦੇ ਹਨ ।ਪਰ ਡੇਅਰੀ ਫਾਰਮ ਦਾ ਅਰਮਾਨ ਰੱਖਣ ਵਾਲੀਆਂ ਲਈ ਇੱਕ ਮਸ਼ੀਨ ਅਾ ਗਈ ਹੈ ਜੋ ਗਾਂ ਤੇ ਮੱਝ ਦੀ ਤਰਾਂ ਪੱਠੇ ਤਾਂ ਨਹੀਂ ਖਾਵੇਗੀ , ਪਰ ਦਿਨ ਵਿੱਚ ਸੋ ਲਿਟਰ ਦੁੱਧ ਜਰੂਰ ਦੇਵੇਗੀ ।
ਇਸ ਗੱਲ ਉੱਤੇ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਿਕਲ ਹੋ ਰਿਹਾ ਹੋਵੇਗਾ , ਪਰ ਅਜਿਹਾ ਸੰਭਵ ਹੋ ਚੁੱਕਿਆ ਹੈ । ਲਘੂ ਉਦਯੋਗ ਲਗਾਉਣ ਦੇ ਚਾਹਵਾਨਾਂ ਲਈ ਇਕ ਮਸ਼ੀਨ ਨੂੰ ਬਣਾਇਆ ਹੈ ਜਿਸ ਵਿੱਚ ਇੱਕ ਘੰਟੇ ਵਿੱਚ 1 ਕਿੱਲੋ ਸੋਇਆਬੀਨ ਤੋਂ ਅੱਠ ਕਿੱਲੋ ਦੁੱਧ , 6 ਕਿੱਲੋ ਦਹੀ ,ਡੇਢ ਕਿੱਲੋ ਪਨੀਰ , 10 ਕਿੱਲੋ ਲੱਸੀ ਨਿਕਲਦੀ ਹੈ ਯਾਨੀ ਦਿਨ ਭਰ ਵਿਚ ਸੌ ਲਿਟਰ ਦੁੱਧ ਨਿਕਲਦਾ ਹੈ ।
ਬੇਸ਼ੱਕ ਸਵਾਦ ਅਤੇ ਪੋਸ਼ਟਿਕਤਾ ਵਿੱਚ ਇਸਦਾ ਦੁੱਧ ਗਾਂ ਜਾ ਮੱਝ ਦੇ ਦੁੱਧ ਦਾ ਮੁਕਾਬਲਾ ਨਹੀਂ ਕਰਦਾ ਪਰ ਫੇਰ ਵੀ ਕੁਝ ਲੋਕ ਜਿਨ੍ਹਾਂ ਨੂੰ ਸ਼ੂਗਰ.ਮੁਟਾਪੇ ਜਾਂ ਕੋਈ ਹੋਰ ਬਿਮਾਰੀ ਹੁੰਦੀ ਹੈ ਉਹਨਾਂ ਲਈ ਇਹ ਦੁੱਧ ਬੇਹੱਦ ਲਾਭਦਾਇਕ ਹੈ ।ਨਾਲ ਹੀ ਸੋਇਆਬੀਨ ਦੁਆਰਾ ਬਣੇ ਹੋਏ ਪਨੀਰ ਜਿਸਨੂੰ ਟੋਫੂ ਕਿਹਾ ਜਾਂਦਾ ਹੈ ਦੀ ਮਾਰਕੀਟ ਵਿਚ ਬਹੁਤ ਮੰਗ ਹੈ ।ਇਸਦੀ ਵਰਤੋਂ ਸੋਯਾਚਾਪ ਸਮੇਤ ਬਹੁਤ ਸਾਰੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ ।
ਡੇਅਰੀ ਫਾਰਮ ਦੇ ਮੁਕਾਬਲੇ ਇਸ ਵਿਚ ਬਹੁਤ ਘੱਟ ਮਿਹਨਤ ਦੀ ਲੋੜ ਹੁੰਦੀ ਹੈ ਨਾਲ ਹੀ ਇਸ ਮਸ਼ੀਨ ਨੂੰ ਚਲਾਉਣ ਲਈ ਸਿਰਫ ਇੱਕ ਬੰਦੇ ਦੀ ਲੋੜ ਹੁੰਦੀ ਹੈ । ਮਸ਼ੀਨ ਦੀ ਕੀਮਤ 2 ਲੱਖ 50 ਹਜਾਰ ਹੈ ।ਸਾਰਾ ਪ੍ਰੋਜੈਕਟ ਸ਼ੁਰੂ ਕਰਨ ਵਿੱਚ 4 ਲੱਖ ਰੁਪਿਆ ਦਾ ਖਰਚਾ ਆ ਜਾਂਦਾ ਹੈ । ਜਿਸ ਕੰਪਨੀ ਤੋਂ ਤੁਸੀਂ ਮਸ਼ੀਨ ਦੀ ਖਰੀਦ ਕਰਦੇ ਹੋ ਉਹੀ ਕੰਪਨੀ ਵਲੋਂ ਮੁਫ਼ਤ ਵਿੱਚ ਮਸ਼ੀਨ ਚਲਾਉਣ ਦਾ ਵੱਲ ਵੀ ਸਿਖਾਇਆ ਜਾਂਦਾ ਹੈ । ਇਸ ਕੰਮ ਵਿੱਚ ਜੇਕਰ ਤੁਸੀਂ ਖੁਦ ਮੰਡੀਕਰਨ ਕਰਦੇ ਹੋ ਤਾਂ ਮਹੀਨੇ ਦਾ 1 ਲੱਖ ਵੀ ਕਮਾ ਸਕਦੇ ਹੋ ।
ਇਸ ਬਿਜਨੇਸ ਦੀ ਹੋਰ ਜ਼ਿਆਦਾ ਜਾਣਕਾਰੀ ਲਈ ਇਹ ਵੀਡੀਓ ਦੇਖੋ
ਇਹ ਮਹੀਨੇ ਕਿਵੇਂ ਕੰਮ ਕਰਦੀ ਹੈ ਉਸਦੇ ਲਈ ਇਹ ਵੀਡੀਓ ਦੇਖੋ