ਸ਼ਹਿਰ ਅੰਮ੍ਰਿਤਸਰ ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਅਤੇ ਇਸ ਵਾਰ ਵੀ ਇਸ ਸ਼ਹਿਰ ਦੀ ਇੱਕ ਖਬਰ ਸੁਰਖੀਆਂ ‘ਚ ਛਾਈ ਹੋਈ ਹੈ।
ਇਸਦਾ ਕਾਰਨ ਹੈ ਦਰਦ ਨਿਵਾਰਕ ਗੋਲੀ ਟਰੈਮਾਡੋਲ। ਇਸ ਦਵਾਈ ਨੇ ਭਾਰਤੀ ਅਤੇ ਅਮਰੀਕੀ ਜਾਂਚ ਏਜੰਸੀਆਂ ਦੀ ਨੀਂਦ ਉਡਾਈ ਕੇ ਰੱਖੀ ਹੈ। ਦਰਅਸਲ, ਇਸ ਗੋਲੀ ਨੂੰ ਇਸਲਾਮਿਕ ਸਟੇਟ ਦੇ ਜਹਾਦੀ ਵਰਤ ਰਹੇ ਹਨ।
ਹੁਣ ਤੱਕ ਪ੍ਰਾਪਤ ਖਬਰ ਦੇ ਅਨੁਸਾਰ, ਇਤਾਲਵੀ ਪੁਲਸ ਵੱਲੋਂ ਬੰਦਰਗਾਹ ਤੋਂ ਤਕਰੀਬਨ ੫ ਕਰੋੜ ਯੂਰੋ ਮੁੱਲ ਦੀਆਂ ੨.੪ ਕਰੋੜ ਗੋਲੀਆਂ ਫੜ੍ਹੀਆਂ ਗਈਆਂ ਹਨ। ਇਹ ਗੋਲੀਆਂ ਅੰਮ੍ਰਿਤਸਰ ਤੋਂ ਦੁਬਈ ਭੇਜੀਆਂ ਜਾਂਦੀਆਂ ਸਨ। ਪਰ ਹੋਇਆ ਇੰਝ ਕਿ ਗਲਤੀ ਨਾਲ ਗੋਲੀਆਂ ਕਿਤੇ ਹੋਰ ਪਹੁੰਚ ਗਈਆਂ। ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸਲਾਮਿਕ ਸਟੇਟ ਦੇ ਜਹਾਦੀ ਖਾਂਦੇ ਹਨ ਅਤੇ ਅੱਗੇ ਵੇਚਦੇ ਹਨ। ਮੀਡੀਆ ਦੀਆਂ ਖਬਰਾਂ ਦੀ ਮੰਨੀਏ ਤਾਂ ‘ਟਰੈਮਾਡੋਲ’ ਦੀ ਮੰਗ ਜਹਾਦੀਆਂ ‘ਚ ਬਹੁਤ ਜ਼ਿਆਦਾ ਹੈ।
ਦਰਅਸਲ, ਇਹ ਗੋਲੀਆਂ ‘ਫਾਈਟਰ ਡਰੱਗ’ ਦੇ ਨਾ ਨਾਲ ਜਾਣੀਆਂ ਜਾਂਦੀਆਂ ਹਨ ਅਤੇ ਇਹਨਾਂ ਨੂੰ ਦਰਦ ਅਤੇ ਥਕਾਨ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਇਸ ਖੂਬੀ ਕਾਰਨ ਇਹ ਦਵਾਈ ਮਹਿੰਗੀ ਵਿਕਦੀ ਹੈ ਅਤੇ ਇਸਨੂੰ ਵਿਦੇਸ਼ਾਂ ‘ਚ ਵੇਚ ਕੇ ਕਾਫੀ ਪੈਸੇ ਵੀ ਕਮਾਏ ਜਾਂਦੇ ਹਨ। ਖਾਸਕਰ ਉਹ ਦੇਸ਼ ਜਿੱਥੇ ਦਹਿਸ਼ਤੀ ਕਾਰਵਾਈਆਂ ਹੁੰਦੀਆਂ ਹਨ, ਉਥੇ ਇਹ ਦਵਾਈਆਂ ਦੀ ਕਾਫੀ ਮੰਗ ਹੈ ਅਤੇ ਉਹ ਇਸ ਲਈ ਫੰਡ ਮੁਹੱਈਆ ਕਰਾਉਂਦੇ ਹਨ।
ਐੱਨ. ਸੀ. ਬੀ. ਨੂੰ ਕੇਂਦਰੀ ਏਜੰਸੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਗੋਲੀਆਂ ਬਣਾਉਣ ਵਾਲੀਆਂ ਅੰਮ੍ਰਿਤਸਰ ਆਧਾਰਿਤ ਹਨ ਅਤੇ ਇਹਨਾਂ ਬਾਰੇ ਵੱਧ ਤੋਂ ਵੱੱਧ ਜਾਣਕਾਰੀ ਹਾਸਿਲ ਕੀਤੀ ਜਾਵੇ। ਅਜਿਹਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹਨਾਂ ਕੰਪਨੀਆਂ ਨੇ ਪਿਛਲੇ ਸਮੇਂ 2 ਖੇਪਾਂ ਦੁਬਈ ਭਿਜਵਾਈਆਂ ਸਨ ਅਤੇ ਗਲਤੀ ਨਾਲ ਇਹ ਕਿਤੇ ਹੋਰ ਪਹੁੰਚ ਗਈਆਂ ਹਨ। ਅੰਮ੍ਰਿਤਸਰ ‘ਚ ਪਹਿਲਾਂ ਵੀ ‘ਟਰੈਮਾਡੋਲ’ ਬਣਾਉਣ ਵਾਲੀਆਂ ਕੰਪਨੀਆਂ ਵਿਵਾਦਾਂ ‘ਚ ਘਿਰ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਸੂਬਾ ਡਰੱਗ ਕੰਟਰੋਲਰ ਵੱਲੋਂ ਪਿਛਲੇ ਸਾਲ ਐੱਨ. ਸੀ. ਬੀ. ਦੇ ਨਿਰਦੇਸ਼ਾਂ ‘ਤੇ ਕਰੀਬ ੭ ਕੰਪਨੀਆਂ ਦੇ ਲਾਈਸੈਂਸ ਮੁਅੱਤਲ ਕੀਤੇ ਗਏ ਸਨ।