ਅਮਰੀਕਾ ਤੋਂ ਆਈ ਅੱਤ ਦੁਖਦਾਈ ਮਾੜੀ ਖਬਰ। …….
ਵਾਸ਼ਿੰਗਟਨ-ਵਰਜੀਨੀਆ ਦੇ ਉਪ ਨਗਰ ਵਿੱਚ ਇਕ ਮਕਾਨ ’ਚ ਇਕ ਭਾਰਤੀ-ਅਮਰੀਕੀ ਔਰਤ ਅਤੇ ਉਸ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਔਰਤ ਦੀ ਪਛਾਣ ਮਾਲਾ ਮਨਵਨੀ (65) ਤੇ ਉਸ ਦੇ ਪੁੱਤਰ ਰਿਸ਼ੀ ਮਨਵਨੀ (32) ਵੱਜੋਂ ਹੋਈ ਹੈ।

ਪੁਲਿਸ ਨੂੰ ਬੁੱਧਵਾਰ ਨੂੰ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦ ਮ੍ਰਿਤਕਾਂ ’ਚੋਂ ਇਕ ਦੇ ਸਹਿਕਰਮੀ ਨੇ ਫੋਨ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਇਸ ਹਫ਼ਤੇ ਤੋਂ ਕੰਮ ’ਤੇ ਨਹੀਂ ਆ ਰਿਹਾ। ਇਸ ਤੋਂ ਬਾਅਦ ਪੁਲਿਸ ਨੇ ਜਦ ਘਰ ਜਾ ਕੇ ਦੇਖਿਆ ਤਾਂ ਦੋਵੇਂ ਮ੍ਰਿਤਕ ਪਾਏ ਗਏ। ਲੂਡੋਨ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਮੁਤਾਬਿਕ ਦੋਵਾਂ ਨੂੰ ਬੰਦੂਕ ਦੀ ਗੋਲੀ ਨਾਲ ਹਲਾਕ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕੇ ਇਹ ਜਾਰੀ ਰਹਿਣ ਵਾਲਾ ਵਰਤਾਰਾ ਨਹੀਂ ਜਾਪਦਾ ਕਿਉਂਕਿ ਹਤਿਆਰੇ ਦਾ ਘਟਨਾ ਤੋਂ ਬਾਅਦ ਫ਼ਿਲਹਾਲ ਕੋਈ ਅਤਾ-ਪਤਾ ਨਹੀਂ ਹੈ। ਇਸ ਲਈ ਆਮ ਲੋਕਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਘਰ ਵਿੱਚ ਬਸ ਦੋਵੇਂ ਮਾਂ-ਪੁੱਤ ਹੀ ਰਹਿ ਰਹੇ ਸਨ।
Sikh Website Dedicated Website For Sikh In World
				