ਫਰਿਜ਼ਨੋ, (ਨੀਟਾ ਮਾਛੀਕੇ)— ਅਮਰੀਕਾ ‘ਚ ਫਰਿਜ਼ਨੋ ਦੇ ਨੇੜਲੇ ਸ਼ਹਿਰ ਮਡੇਰਾ ਦੇ ਟਾਕਲ ਬੌਕਸ ਗੈਸ ਸਟੇਸ਼ਨ ‘ਤੇ ਪੰਜਾਬੀ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ‘ਚ ਇਕ ਪੰਜਾਬੀ ਗ੍ਰਿਫਤਾਰ ਹੋਇਆ ਹੈ। ਜਾਂਚ ਕਰ ਰਹੀ ਪੁਲਸ ਨੇ ਮਡਿੱਸਟੋ ਨਿਵਾਸੀ ਅੰਮ੍ਰਿਤਰਾਜ ਸਿੰਘ ਅਠਵਾਲ (22) ਨੂੰ ਗ੍ਰਿਫ਼ਤਾਰ ਕੀਤਾ ਹੈ।
ਵਿਦੇਸ਼ ‘ਚ ਜਿੱਥੇ ਵੱਡੀ ਗਿਣਤੀ ‘ਚ ਪੰਜਾਬੀ ਭਾਈਚਾਰਾ ਇਕ ਜੁੱਟ ਹੋ ਕੇ ਰਹਿੰਦਾ ਹੈ, ਅਜਿਹੇ ‘ਚ ਇਕ ਪੰਜਾਬੀ ਵਲੋਂ ਪੰਜਾਬੀ ਦਾ ਕਤਲ ਕਰਨਾ ਬਹੁਤ ਸ਼ਰਮਨਾਕ ਤੇ ਦਰਦਨਾਕ ਘਟਨਾ ਹੈ। ਇਸ ਕਾਰਨ ਪੰਜਾਬੀ ਭਾਈਚਾਰੇ ਵਿਚ ਭਾਰੀ ਸੋਗ ਤੇ ਰੋਸ ਪਾਇਆ ਜਾ ਰਿਹਾ ਹੈ। ਪੁਲਸ ਇਸ ਘਟਨਾ ਨੂੰ ਲੁੱਟ ਖੋਹ ਤੋਂ ਹਟਕੇ ਨਿੱਜੀ ਰੰਜਿਸ਼ ਨਾਲ ਵੀ ਜੋੜ ਕੇ ਵੇਖ ਰਹੀ ਹੈ।ਪੁਲਸ ਨੇ ਦੋ ਹੋਰ ਕਾਤਲਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਪਿੰਡ ਖੌਥੜਾਂ ਦਾ ਨੌਜਵਾਨ ਧਰਮਪ੍ਰੀਤ ਸਿੰਘ ਆਪਣੇ ਮਾਪਿਆਂ ਇੰਦਰਜੀਤ ਸਿੰਘ ਤੇ ਕਮਲਪ੍ਰੀਤ ਕੌਰ ਦਾ ਇਕਲੌਤਾ ਪੁੱਤਰ ਸੀ। ਉਹ 2 ਕੁ ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਫਰਿਜ਼ਨੋ ‘ਚ ਆਪਣੇ ਦਾਦਾ ਭਾਗ ਸਿੰਘ ਤੇ ਦਾਦੀ ਸਵਰਨ ਕੌਰ ਕੋਲ ਪੜ੍ਹਾਈ ਕਰਨ ਗਿਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰਦਾ ਸੀ।
ਬੀਤੇ ਦਿਨੀਂ ਸਟੋਰ ‘ਤੇ ਆਏ 4 ਲੁਟੇਰਿਆਂ ਵੱਲੋਂ ਲੁੱਟ-ਖੋਹ ਦੀ ਵਾਰਦਾਤ ਦੌਰਾਨ ਧਰਮਪ੍ਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।\
Sikh Website Dedicated Website For Sikh In World