UK ਚ ਕੁੜੀ ਨੇ ਸਿੱਖ ਧਰਮ ਤੋਂ ਕਬੂਲਿਆ ਇਸਲਾਮ , ਕਰਨ ਚੱਲੀ ਸੀ ਇਹ ਖ਼ਰਨਾਕ ਕੰਮ !!

UK ਚ ਕੁੜੀ ਨੇ ਸਿੱਖ ਧਰਮ ਤੋਂ ਕਬੂਲਿਆ ਇਸਲਾਮ , ਕਰਨ ਚੱਲੀ ਸੀ ਇਹ ਖ਼ਰਨਾਕ ਕੰਮ !!

ਸੀਰੀਆ ਦੇ ਮੌਜੂਦਾ ਹਾਲਾਤਾਂ ਤੋਂ ਵੈਸੇ ਤਾਂ ਕੋਈ ਵੀ ਅਨਜਾਣ ਨਹੀਂ ਹੈ ਅਤੇ ਉਥੇ ਦਿਨ ਬ ਦਿਨ ਹੁੰਦੀਆਂ ਅੱਤਵਾਦੀ ਗਤੀਵਿਧੀਆਂ ਤੇ ਹਮਲੇ ਜਿਊਂਦੀ ਜਾਗਦੀ ਮੌਤ ਤੋਂ ਘੱਟ ਨਹੀਂ ਹੈ। ਪਰ ਅਜਿਹਾ ‘ਚ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਕੋਈ ਵਿਦਿਆਰਥਣ, ਸੀਰੀਆ ‘ਚ ਜਾਣਾ ਚਾਹੁੰਦੀ ਹੈ ਉਹ ਵੀ ਬਿਨ੍ਹਾਂ ਕਿਸੇ ਨੂੰ ਦੱਸੇ ਤਾਂ ਹੈਰਾਨੀ ਹੋਣੀ ਸੁਭਾਵਿਕ ਹੈ।

ਅਜਿਹਾ ਹੀ ਕੁਝ ਵਾਪਰਿਆ ਜਦੋਂ ਇਕ ਬ੍ਰਿਟਿਸ਼ ਸਕੂਲੀ ਕੁੜੀ, ਨੇ ਅੱਤਵਾਦੀਆਂ ਦਾ ਸਮਰਥਨ ਕਰਨ ਵਾਲੀ ਇਕ ਨਰਸ ਵਜੋਂ ਕੰਮ ਕਰਨ ਲਈ ਸੀਰੀਆ ਜਾਣ ਦੀ ਤਿਆਰੀ ਕੀਤੀ ਸੀ। ਉਸਦੀ ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਉਸਨੇ ਅਧਿਆਪਕਾਂ ਨੂੰ ਆਪਣਾ ਪਾਸਪੋਰਟ ਫੋਟੋ ਸਾਈਨ ਕਰਨ ਲਈ ਕਿਹਾ।

18 ਸਾਲ ਦੀ ਉਮਰ ਤੱਕ ਸਿੱਖ ਪਰਿਵਾਰ ‘ਚ ਪਲੀ ਅਤੇ ਵੱਡੀ ਹੋਈ ਸੰਦੀਪ ਸਮਰਾ ਨੇ 15 ਸਾਲ ਦੀ ਉਮਰ ਦੇ ਇਸਲਾਮ ਕਬੂਲ ਕਰ ਲਿਆ ਸੀ, ਪਰ ਉਸਨੇ ਇਸ ਬਾਰੇ ‘ਚ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੀ।

ਬਰਮਿੰਘਮ ਕ੍ਰਾਊਨ ਕੋਰਟ ਵਿਚ ਪੇਸ਼ ਹੋਣ ਤੋਂ ਬਾਅਦ ਉਸਨੇ ਪਿਛਲੇ ਸਾਲ 1 ਜੂਨ ਤੋਂ 31 ਜੁਲਾਈ ਤੱਕ ਸੀਰੀਆ ਦੀ ਯਾਤਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੱਤਵਾਦੀ ਕਾਰਵਾਈਆਂ ਦੀ ਤਿਆਰੀ ਵਿਚ ਕੰਮ ਕਰਨ ਲਈ ਦੋਸ਼ੀ ਪਾਈ ਗਈ ਸੀ।

ਉਸਨੇ ਹਿੰਸਾ ਦੀਆਂ ਕਾਰਵਾਈਆਂ ਕਰਨ ਦੇ ਇਰਾਦੇ ਤੋਂ ਇਨਕਾਰ ਕੀਤਾ, ਜਿਸ ਵਿੱਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਉਹ ਯੂ ਕੇ ਛੱਡਣਾ ਚਾਹੁੰਦੀ ਸੀ ਜਦੋਂ ਉਸਨੂੰ ਪਤਾ ਲੱਗਿਆ ਕਿ ਅੱਤਵਾਦ ਵਿਰੋਧੀ ਟੀਮ ਦੇ ਮੈਂਬਰਾਂ ਨੇ ਉਸਦੇ ਪਰਿਵਾਰ ਨੂੰ ਦੱਸ ਦਿੱਤਾ ਸੀ ਕਿ ਉਹ ਧਰਮ ਬਦਲ ਚੁੱਕੀ ਹੈ।

ਮਿਲੀ ਜਾਣਕਾਰੀ ਮੁਤਾਬਕ, ਉਸ ਨੇ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਕਿਸੇ ਨੂੰ ਨੁਕਸਾਨ ਪਹੁੰਚਾਉਣ ਬਾਰੇ ਗੱਲ ਨਹੀਂ ਕੀਤੀ।


ਪ੍ਰੌਸੀਕਿਊਟਰਾਂ ਦਾ ਕਹਿਣਾ ਹੈ ਕਿ ਔਨਲਾਈਨ ਸੁਨੇਹਿਆਂ ਤੋਂ ਸਮਰਾ – ਜੋ ਦਾਅਵਾ ਕਰਦੀ ਹੈ ਕਿ ਉਹ ਸਿਰਫ ਇਕ ਨਰਸ ਦੇ ਤੌਰ ਤੇ ਆਈਐਸਆਈਐਸ ਦੀ ਸਹਾਇਤਾ ਕਰਨ ਦੀ ਯੋਜਨਾ ਬਣਾ ਰਹੀ ਸੀ – “ਮਰਨ ਲਈ ਜਾ ਰਹੀ ਸੀ” ਅਤੇ ਉਸਦਾ ਮਕਸਦ ਇਸਲਾਮੀ ਰਾਜ ਲਈ ਮਰਨਾ ਸੀ।

ਸੁਨੇਹੇ ਵਿਚ ਉਸਨੇ ਲਿਖਿਆ: “ਮੈਂ ਜਾਣਾ ਚਾਹੁੰਦੀ ਹਾਂ, ਇਨਸ਼ਹੱਲਾਹ ਜੇ ਇਹ ਅਜੇ ਵੀ ਸੰਭਵ ਹੈ – ਘੱਟੋ-ਘੱਟ ਸਾਡੀ ਨਰਸਾਂ ਸੈਨਿਕਾਂ ਦੀ ਮਦਦ ਕਰ ਸਕਦੀਆਂ ਹਨ, ਮੈਂ ਸੱਚਮੁੱਚ ਜਾਣਾ ਚਾਹੁੰਦੀ ਹਾਂ।”

ਸਮਰਾ ਨੇ ਸਤੰਬਰ 2015 ਵਿਚ ਆਪਣੇ ਪਹਿਲੇ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ ਪਰ ਇਕ ਮਹੀਨੇ ਬਾਅਦ ਜਦੋਂ ਅਧਿਆਪਕਾਂ ਨੇ ਇਸ ਸੰਬੰਧ ‘ਚ ਚਿੰਤਾ ਪ੍ਰਗਟਾਈ ਤਾਂ ਪਾਸਪੋਰਟ ਉਸਦੇ ਪਿਤਾ ਨੂੰ ਵਾਪਿਸ ਕਰ ਦਿੱਤਾ ਗਿਆ ਸੀ।

ਪਿਛਲੇ ਸਾਲ ਜੂਨ ਵਿਚ ਦੁਬਾਰਾ ਗਿਰਫਤਾਰ ਹੋਣ ਤੋਂ ਪਹਿਲਾਂ ਉਸਨੇ ਫਿਰ ਅਰਜ਼ੀ ਦਿੱਤੀ ਸੀ। ਇਸ ਦੌਰਾਨ ਉਸਦਾ ਫੋਨ ਜ਼ਬਤ ਕੀਤਾ ਗਿਆ ਸੀ, ਜਿਸ ਵਿਚ ਸੀਰੀਆ ਦਾ ਦੌਰਾ ਕਰਨ ਦੀਆਂ ਯੋਜਨਾਵਾਂ ਦਾ ਖੁਲਾਸਾ ਹੋਇਆ ਸੀ।

ਜਦੋਂ ਸਮਰਾ 15 ਸਾਲ ਦੀ ਉਮਰ ਦੀ ਸੀ ਅਤੇ ਇਸ ਨੂੰ ਇਕ ਨਰਸ ਵਜੋਂ ਕੰਮ ਕਰਨ ਦੀ ਯੋਜਨਾ ਬਣਾਈ ਅਤੇ ਉਹ ਇਸਲਾਮ ਧਰਮ ਵਿਚ ਤਬਦੀਲ ਹੋ ਗਈ ਸੀ।

ਸਮਰਾ ਤੋਂ ਦੋ ਟੈਲੀਫ਼ੋਨਸ ਲਏ ਗਏ ਸਨ, ਇੱਕ ਅਕਤੂਬਰ 2015 ਵਿੱਚ, ਦੂਜਾ ਜੁਲਾਈ 2017 ਵਿੱਚ ਜ਼ਬਤ ਕੀਤਾ ਗਿਆ ਸੀ। ਸੰਦੇਸ਼ ਦਿਖਾਉਂਦੇ ਹਨ ਕਿ ਸਮਰਾ ਸਿਰ ਕੱਟੇ ਜਾਣ ਜਹੀਆਂ ਵੀਡੀਓਜ਼ ਦੇਖਦੀ ਸੀ ਅਤੇ ਉਸਦਾ ਇਹ ਵੀ ਮੰਨਣਾ ਹੈ ਕਿ ਜੇਕਰ ਉਸ ਥਾਂ ‘ਤੇ ਬਰਾਕ ਓਬਾਮਾ ਜਿਹਾ ਕੋਈ ਹੋਵੇ ਤਾਂ ਉਸਨੂੰ ਕੋਈ ਪਰਵਾਹ ਨਹੀਂ ਹੋਵੇਗੀ”।

ਦੱਸਣਯੋਗ ਹੈ ਕਿ ਅਦਾਲਤ ਵਿਚ ਪੇਸ਼ ਕੀਤੇ ਇਕ ਨੁਮਾਇੰਦੇ ਵਿਚ ਸਮਰਾ ਨੇ ਕਿਹਾ ਕਿ ਉਹ ਆਪਣੀ ਨਰਸਿੰਗ ਪੜਾਈ ਜਾਰੀ ਰੱਖਣ ਲਈ ਭਾਰਤ ਅਤੇ ਦੁਬਈ ਜਾਣ ਬਾਰੇ ਵੀ ਵਿਚਾਰ ਕਰ ਰਹੀ ਸੀ। ਫਿਲਹਾਲ ਇਸ ਮਾਮਲੇ ‘ਤੇ ਅਜੇ ਸੁਣਵਾਈ ਜਾਰੀ ਹੈ।

error: Content is protected !!