State bank did special TWEET, customers do not ignore it ਨਵੀਂ ਦਿੱਲੀ : ਜੇਕਰ ਤੁਸੀ ਵੀ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਸਾਲ ਖਤਮ ਹੋਣ ਤੱਕ ਭਾਵ 31 ਦਸੰਬਰ ਤੱਕ ਇਹ ਕੰਮ ਕਰਨਾ ਲਾਜ਼ਮੀ ਹੋਵੇਗਾ । ਭਾਰਤੀ ਸਟੇਟ ਬੈਂਕ ਅਨੁਸਾਰ 31 ਦਸੰਬਰ ਤੱਕ ਤੁਹਾਨੂੰ ਆਪਣੇ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਜੋੜਨਾ ਲਾਜ਼ਮੀ ਹੋਵੇਗਾ । ਜੇਕਰ ਤੁਸੀ ਅਜਿਹਾ ਨਹੀਂ ਕਰਦੇ ਹੋ ਤਾਂ 1 ਜਨਵਰੀ ਤੱਕ ਤੁਹਾਨੂੰ ਆਪਣਾ ਅਕਾਊਂਟ ਆਪਰੇਟ ਕਰਨ ‘ਚ ਮੁਸ਼ਕਿਲ ਹੋ ਸਕਦੀ ਹੈ । ਬੈਂਕ ਨੇ ਇਹ ਸਾਫ਼ ਕਿਹਾ ਹੈ ਕਿ ਅਜਿਹਾ ਨਾ ਕਰਨ ਵਾਲੀਆਂ ਦਾ ਖਾਤਾ ਬੰਦ ਕਰ ਦਿੱਤਾ ਜਾਵੇਗਾ । ਇਸਨੂੰ ਲੈ ਕੇ ਭਾਰਤੀ ਸਟੇਟ ਬੈਂਕ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ‘ਤੇ ਟਵੀਟ ਕੀਤਾ ਹੈ, ਜਿਸਦੇ ਜਰਿਏ ਇਹ ਅਹਿਮ ਜਾਣਕਾਰੀ ਆਪਣੇ ਗਾਹਕਾਂ ਤੱਕ ਪਹੁੰਚਾਈ ਜਾ ਰਹੀ ਹੈ ।
ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਇਕ ਬਹੁਤ ਜ਼ਰੂਰੀ ਕੰਮ 31 ਦਸੰਬਰ ਤੋਂ ਪਹਿਲਾਂ ਹਰ ਹਾਲ ‘ਚ ਕਰਨਾ ਹੋਵੇਗਾ। ਬੈਂਕ ਨੇ ਕਿਹਾ ਹੈ ਕਿ ਜੇਕਰ ਗਾਹਕ 1 ਜਨਵਰੀ ਤੋਂ ਬੈਂਕਿੰਗ ਸੇਵਾਵਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਚਾਹੁੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਆਪਣਾ ਖਾਤਾ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਅਜਿਹਾ ਨਹੀਂ ਕਰਨ ਵਾਲੇ ਗਾਹਕਾਂ ਦਾ ਖਾਤਾ ਰੋਕ ਦਿੱਤਾ ਜਾਵੇਗਾ। ਐੱਸ. ਬੀ. ਆਈ. ਨੇ ਕਿਹਾ ਹੈ ਕਿ ਡਿਜੀਟਲ ਜ਼ਿੰਦਗੀ ਦੇ ਲਾਭ ਲੈਣ ਲਈ ਆਪਣੇ ਖਾਤੇ ਨੂੰ ਆਧਾਰ ਨਾਲ ਜਲਦ ਤੋਂ ਜਲਦ ਲਿੰਕ ਕਰੋ। ਇਸ ਲਈ 31 ਦਸੰਬਰ ਆਖਰੀ ਤਰੀਕ ਹੈ, ਜੋ ਗਾਹਕ ਅਜਿਹਾ ਨਹੀਂ ਕਰਨਗੇ ਉਨ੍ਹਾਂ ਦਾ ਖਾਤਾ 1 ਜਨਵਰੀ ਤੋਂ ਉਦੋਂ ਤਕ ਲਈ ਰੋਕ ਦਿੱਤਾ ਜਾਵੇਗਾ, ਜਦੋਂ ਤਕ ਆਧਾਰ ਨੰਬਰ ਨੂੰ ਖਾਤੇ ਨਾਲ ਲਿੰਕ ਨਹੀਂ ਕੀਤਾ ਜਾਵੇਗਾ।ਐੱਸ. ਬੀ. ਆਈ. ਨੇ ਕਿਹਾ ਹੈ ਕਿ ਡਿਜੀਟਲ ਜ਼ਿੰਦਗੀ ਦੇ ਲਾਭ ਲੈਣ ਲਈ ਆਪਣੇ ਖਾਤੇ ਨੂੰ ਆਧਾਰ ਨਾਲ ਜਲਦ ਤੋਂ ਜਲਦ ਲਿੰਕ ਕਰੋ। ਇਸ ਲਈ 31 ਦਸੰਬਰ ਆਖਰੀ ਤਰੀਕ ਹੈ, ਜੋ ਗਾਹਕ ਅਜਿਹਾ ਨਹੀਂ ਕਰਨਗੇ ਉਨ੍ਹਾਂ ਦਾ ਖਾਤਾ 1 ਜਨਵਰੀ ਤੋਂ ਉਦੋਂ ਤਕ ਲਈ ਰੋਕ ਦਿੱਤਾ ਜਾਵੇਗਾ, ਜਦੋਂ ਤਕ ਆਧਾਰ ਨੰਬਰ ਨੂੰ ਖਾਤੇ ਨਾਲ ਲਿੰਕ ਨਹੀਂ ਕੀਤਾ ਜਾਵੇਗਾ। ਟਵੀਟ ‘ਚ ਬੈਂਕ ਨੇ ਲਿਖਿਆ ਹੈ ਕਿ ਡਿਜ਼ੀਟਲ ਲਾਇਫ ਦਾ ਮੁਨਾਫ਼ਾ ਚੁੱਕਣ ਲਈ ਤੁਹਾਨੂੰ ਛੇਤੀ ਤੋਂ ਛੇਤੀ ਆਪਣੇ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਾਉਣਾ ਲਾਜ਼ਮੀ ਹੋਵੇਗਾ | ਇਸ ਦੇ ਲਈ 31 ਦਸੰਬਰ ਆਖਰੀ ਤਾਰੀਖ ਹੈ | ਜੋ ਵੀ ਖਾਤਾਧਾਰਕ ਅਜਿਹਾ ਨਹੀਂ ਕਰਣਗੇ, ਉਨ੍ਹਾਂ ਦਾ ਖਾਤਾ 1 ਜਨਵਰੀ ਤੋਂ ਉਸ ਸਮੇਂ ਤੱਕ ਲਈ ਸਸਪੈਂਡ ਕਰ ਦਿੱਤਾ ਜਾਵੇਗਾ, ਜਦੋਂ ਤੱਕ ਕਿ ਆਧਾਰ ਨੰਬਰ ਨੂੰ ਅਕਾਊਂਟ ਨਾਲ ਲਿੰਕ ਨਹੀਂ ਕੀਤਾ ਜਾਵੇਗਾ |ਸੰਦੇਸ਼ ਭੇਜੇ ਹੋਣ ਤੇ ਕੁੱਝ ਸਮਾਂ ਬਾਅਦ ਤੁਹਾਡੇ ਬੈਂਕ ਖ਼ਾਤੇ ਨੂੰ ਆਧਾਰ ਕਾਰਡ ਲਿੰਕ ਹੋਣ ਦੀ ਸੂਚਨਾ ਸੰਦੇਸ਼ ਮਿਲ ਜਾਵੇਗਾ | ਇਸ ਤਰ੍ਹਾਂ ਤੁਸੀ ਆਪਣੇ ਖ਼ਾਤੇ ਨਾਲ ਆਧਾਰ ਲਿੰਕ ਕਰ ਸਕਦੇ ਹੈ , ਹਾਂ ਇਸ ਲਈ ਤੁਹਾਡਾ ਮੋਬਾਇਲ ਨੰਬਰ ਤੁਹਾਡੇ ਬੈਂਕ ਖ਼ਾਤੇ ‘ਚ ਰਜਿਸਟਰਡ ਹੋਣਾ ਜਰੁਰੀ ਹੈ | ਜੇਕਰ ਤੁਸੀਂ ਅਜੇ ਤਕ ਆਪਣੇ ਆਧਾਰ ਨੂੰ ਬੈਂਕ ਖਾਤੇ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਫਿਰ ਖਾਤੇ ‘ਚੋਂ ਪੈਸੇ ਨੂੰ ਨਾ ਤੁਸੀਂ ਕਢਾ ਸਕੋਗੇ ਅਤੇ ਨਾ ਹੀ ਜਮ੍ਹਾ ਕਰਾ ਸਕੋਗੇ। ਇਸ ਦੇ ਇਲਾਵਾ ਖਾਤੇ ‘ਚੋਂ ਫੰਡ ਟਰਾਂਸਫਰ ਵੀ ਨਹੀਂ ਹੋ ਸਕੇਗਾ, ਯਾਨੀ ਆਨਲਾਈਨ ਵੀ ਪੈਸੇ ਟਰਾਂਸਫਰ ਨਹੀਂ ਹੋ ਸਕਣਗੇ। ਜੇਕਰ ਤੁਹਾਡੇ ਖਾਤੇ ‘ਚੋਂ ਕੋਈ ਲੈਣ-ਦੇਣ ਚੱਲ ਰਿਹਾ ਹੈ ਤਾਂ ਫਿਰ ਉਸ ਦੀ ਕਿਸ਼ਤ ਵੀ ਜਮ੍ਹਾ ਨਹੀਂ ਹੋ ਸਕੇਗੀ। ਅਜਿਹੇ ‘ਚ ਤੁਹਾਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਨਵਾਂ ਖਾਤਾ ਖੋਲ੍ਹਣ ਲਈ ਆਧਾਰ ਜ਼ਰੂਰੀ ਕੀਤਾ ਗਿਆ ਹੈ। ਭਾਵੇਂ ਤੁਸੀਂ ਕਿਸੇ ਵੀ ਬੈਂਕ ‘ਚ ਹੁਣ ਖਾਤਾ ਖੁੱਲ੍ਹਵਾਓ ਤੁਹਾਨੂੰ ਆਧਾਰ ਕਾਰਡ ਦੀ ਕਾਪੀ ਨਾਲ ਲਾਉਣੀ ਹੀ ਪਵੇਗੀ। ਜੇਕਰ ਤੁਸੀਂ ਪੰਜਾਹ ਹਜ਼ਾਰ ਰੁਪਏ ਜਾਂ ਇਸ ਤੋਂ ਵਧ ਰਕਮ ਜਮ੍ਹਾ ਕਰਾਉਣੀ ਹੈ ਤਾਂ ਪੈਨ ਕਾਰਡ ਵੀ ਦੇਣਾ ਜ਼ਰੂਰੀ ਹੈ। ਪੈਨ ਕਾਰਡ ਨਾ ਹੋਣ ਦੀ ਹਾਲਤ ‘ਚ ਫਾਰਮ-60 ਭਰਿਆ ਜਾ ਸਕਦਾ ਹੈ।