ਜੇਲ੍ਹ ‘ਚ ਰਾਮ ਰਹੀਮ ‘ਤੇ ਏਨਾ ਸਖ਼ਤ ਪਹਿਰਾ ਕੇ ਕੋਈ ਸੁਪਨੇ ਵਿਚ ਵੀ ਨਹੀ ਸੋਚ ਸਕਦਾ।….. ਦੇਖ ਕੇ ਸੋਚਾਂ ਚ ਪੈ ਜਾਵੋਂਗੇ

ਸੁਨਾਰੀਆ ਜੇਲ੍ਹ ‘ਚ ਰਾਮ ਰਹੀਮ ‘ਤੇ ਸਖ਼ਤ ਪਹਿਰਾ


ਸੁਨਾਰੀਆ ਜੇਲ੍ਹ ‘ਚ ਗੁਰਮੀਤ ਰਾਮ ਰਹੀਮ ‘ਤੇ ਪਹਿਰਾ ਕਾਫ਼ੀ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਰਾਮ ਰਹੀਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੂੰ ਸੌਾਪੀ ਗਈ ਹੈ | ਸੁਰੱਖਿਆ ਦੀ ਦਿ੍ਸ਼ਟੀ ਨਾਲ ਗੁਰਮੀਤ ਰਾਮ ਰਹੀਮ ਦੇ ਖਾਣੇ ਦੀ ਉਸ ਨੂੰ ਦੇਣ ਤੋਂ ਪਹਿਲਾਂ ਡੂੰਘਾਈ ਨਾਲ ਜਾਂਚ ਹੁੰਦੀ ਹੈ ਅਤੇ ਖਾਣਾ ਤਿਆਰ ਕਰਨ ਵਾਲੇ ਨੂੰ ਪਹਿਲਾਂ ਉਸ ਵਿਚੋਂ ਕੁਝ ਖਾਣਾ ਖ਼ੁਦ ਖਾ ਕੇ ਦਿਖਾਉਣਾ ਪੈਂਦਾ ਹੈ ਅਤੇ ਇਸ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਂਦੀ ਹੈ

ਜੋ ਖਾਣਾ ਬਣਾਉਣ ਤੋਂ ਪਹਿਲਾਂ ਸ਼ੁਰੂ ਹੋ ਕੇ ਗੁਰਮੀਤ ਰਾਮ ਰਹੀਮ ਨੂੰ ਖਾਣਾ ਦਿੱਤੇ ਜਾਣ ਤਕ ਚੱਲਦੀ ਹੈ | ਇਸ ਖਾਣੇ ਦੇ ਰੋਜ਼ਾਨਾ ਨਮੂਨੇ ਵੀ ਲਏ ਜਾਂਦੇ ਹਨ | ਇਸ ਦੇ ਇਲਾਵਾ ਜੇਲ੍ਹ ‘ਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਫ਼ੋਨ ਵੀ ਸਰਵਿਲਾਂਸ ‘ਤੇ ਲਾਏ ਜਾਂਦੇ ਹਨ ਅਤੇ ਸਾਰੇ ਅਧਿਕਾਰੀਆਂ ਦੇ ਫ਼ੋਨ ਰਿਕਾਰਡ ‘ਤੇ ਵੀ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ | ਇਸੇ ਦਰਮਿਆਨ ਰਾਮ ਰਹੀਮ ਦੀਆਂ ਫ਼ਿਲਮਾਂ ਤੇ ਕੰਪਨੀਆਂ ਨੂੰ ਲੈ ਕੇ ਵੀ ਵਿਆਪਕ ਜਾਂਚ ਸ਼ੁਰੂ ਹੋ ਗਈ ਹੈ | ਡੇਰਾ ਮੁਖੀ ਦੀ ਮੈਸੰਜ਼ਰ ਆਫ਼ ਗਾਡ ਫ਼ਿਲਮ ਤੋਂ ਲੈ ਕੇ ਜੱਟੂ ਇੰਜੀਨੀਅਰ ਸਮੇਤ ਸਾਰੀਆਂ ਦੀ ਵੱਡੇ ਪੱਧਰ ‘ਤੇ ਜਾਂਚ ਹੋਵੇਗੀ | ਡੇਰੇ ‘ਤੇ ਫ਼ਿਲਮਾਂ ਦੇ ਨਾਂਅ ‘ਤੇ ਕਰੋੜਾਂ ਰੁਪਏ ਦੀ ਬਜਟ ਦੇ ਸਾਰੇ ਲੈਣ-ਦੇਣ ਦੀ ਵੀ ਜਾਂਚ ਹੋਵੇਗੀ |

Dera Sacha Sauda Chief- Sant Gurmeet Ram Rahim Singh during the Discourse in sector-5 of Panchkula *** Local Caption *** Dera Sacha Sauda Chief- Sant Gurmeet Ram Rahim Singh during the Discourse in sector-5 of Panchkula on Sunday.- Express photo by Vikram Joy. 20-02-2011/Chandigarh.
ਵਟਸਐਪ ਬਣਿਆ ਹਨੀਪ੍ਰੀਤ ਦੀ ਗਿ੍ਫ਼ਤਾਰੀ ‘ਚ ਅੜਿੱਕਾ
ਹਰਿਆਣਾ ਪੁਲਿਸ ਦੀ ਗਿ੍ਫ਼ਤਾਰੀ ਤੋਂ ਲਗਾਤਾਰ ਬਚ ਰਹੀ ਹਨੀਪ੍ਰੀਤ ਅਤੇ ਅਦਿੱਤਿਆ ਇੰਸਾ ਸਮੇਤ ਵੱਖ-ਵੱਖ ਫ਼ਰਾਰ ਲੋਕ ਆਪਸ ‘ਚ ਵਟਸਐਪ ਜ਼ਰੀਏ ਇਕ-ਦੂਜੇ ਦੇ ਸੰਪਰਕ ‘ਚ ਹਨ | ਵਟਸਐਪ ਸੰਦੇਸ਼ ਜ਼ਰੀਏ ਹੀ ਇਨ੍ਹਾਂ ਲੋਕਾਂ ਨੇ ਹਿੰਸਾ ਦੀ ਆਪਣੀ ਰਣਨੀਤੀ ਨੂੰ ਅੰਜਾਮ ਦਿੱਤਾ ਅਤੇ ਹੁਣ ਪੁਲਿਸ ਦੀ ਗਿ੍ਫ਼ਤਾਰੀ ਤੋਂ ਬਚਦੇ ਫਿਰ ਰਹੇ ਹਨ |

error: Content is protected !!