ਨਵੀਂ ਦਿੱਲੀ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਮਾਤੀ ਜਗਦੀਸ਼ ਭਗਵਤੀ ਜੋ ਬ੍ਰਿਟੇਨ ਦੀ ਕੈਮਬ੍ਰਿਜ ਯੂਨੀਵਰਸਟੀ ‘ਚ ਇਕੱਠੇ ਪੜ੍ਹਦੇ ਸਨ, ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਿਟੇਨ ਦੀ ਠੰਡ ‘ਚ ਵੀ ਸਵੇਰੇ 4 ਵਜੇ ਉੱਠ ਕੇ ਨਹਾਉਂਦੇ ਸਨ। ਉਨ੍ਹਾਂ ਦਾ ਅੱਜ ਹੀ ਦੇ ਦਿਨ (26 ਸਤੰਬਰ) ਨੂੰ ਜਨਮ ਹੋਇਆ ਸੀ।

ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਵੰਡ ਤੋਂ ਪਹਿਲਾ 1932 ‘ਚ ਪਿੰਡ ਬੇਗਲ (ਅੱਜ ਕੱਲ ਪਾਕਿਸਤਾਨ) ਦੇ ਇਕ ਕਿਸਾਨ ਦੇ ਘਰ ‘ਚ ਹੋਇਆ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ। ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਬੇਟੀਆਂ ਹਨ। ਅਰਥਸ਼ਾਸਤਰੀ ਜਗਦੀਸ਼ ਭਗਵਤੀ ਨੇ ਇੱਕ ਲੇਖ ‘ਚ ਲਿਖਿਆ ਸੀ ਕਿ ਮਨਮੋਹਨ ਸਿੰਘ ਦਾ ਆਪਣੇ ਸਮੇਂ ਦਾ ਪਾਬੰਦ ਹੋਣਾ ਉਨ੍ਹਾਂ ਨੂੰ ਕਿਸੇ ਮੰਜ਼ਿਲ ‘ਤੇ ਜਰੂਰ ਲੈ ਕੇ ਜਾਵੇਗਾ ਤੇ ਅਹਿਜਾ ਹੀ ਹੋਇਆ।

ਇਸ ਤਰ੍ਹਾਂ ਬਣੇ ਦੇਸ਼ ਦੇ ਪੀ ਐੱਮ
ਮਨਮੋਹਨ ਸਿੰਘ 72 ਸਾਲ ਦੀ ਉਮਰ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੂੰ 22 ਮਈ 2004 ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਇਸ ਤੋਂ ਪਹਿਲਾਂ ਨਰਸਿਮਹਾ ਰਾਓ ਦੀ ਸਰਕਾਰ ‘ਚ ਉਹ ਵਿੱਤ ਮੰਤਰੀ ਸਨ।

ਕੈਮਬ੍ਰਿਜ ਤੋਂ ਵਾਪਿਸ ਆਉਣ ਤੋਂ ਬਾਅਦ ਪੰਜਾਬ ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਟੀ ‘ਚ ਪੜ੍ਹਾਇਆ ਤੇ ਉਸ ਤੋਂ ਬਾਅਦ ਉਹ ਪੀ.ਐੱਚ.ਡੀ ਕਰਨ ਦੇ ਲਈ ਆਕਸਫਾਰਡ ਯੂਨੀਵਰਸਟੀ ਚਲੇ ਗਏ। 1982 ‘ਚ ਉਹ ਰਿਜ਼ਰਵ ਬੈਂਕ ਦੇ ਗਵਰਨਰ ਬਣੇ।

ਵੀਪੀ ਸਿੰਘ ਸਰਕਾਰ ‘ਚ ਉਹ ਪੀਐਮ ਦੇ ਆਰਥਿਕ ਸਲਾਹਕਾਰ ਵੀ ਸਨ। 1991 ‘ਚ ਉਹ ਰਾਜ ਸਭ ਦੇ ਸੰਸਦ ਵੀ ਰਹੇ,1998 ਤੋਂ 2004 ਤੱਕ ਵਿਰੋਧੀ ਨੇਤਾ ਵੀ ਰਹੇ। ਡਾ. ਮਨਮੋਹਨ ਸਿੰਘ 2004 ‘ਚ ਆਮ ਚੋਣਾਂ ਦੇ ਬਾਅਦ 22 ਮਈ 2004 ਨੂੰ ਦੇਸ਼ ਦੇ ਪ੍ਰਧਾਨਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਤੇ 22 ਮਈ 2009 ਨੂੰ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।
SBI ਨੇ ਘਟਾਈ 2 ਹਜਾਰ Balance Limit , 5 ਕਰੋੜ ਖਾਤਾ ਧਾਰਕਾਂ ਨੂੰ ਮਿਲੇਗਾ ਫਾਇਦਾ . . .

ਭਾਰਤ ਦੇ ਇਤਿਹਾਸ ‘ਚ ਜੇਕਰ ਬਹੁਤ ਹੀ ਘੱਟ ਬੋਲਣ ਵਾਲਾ ਪੀਐਮ ਕੋਈ ਹੋਇਆ ਹੈ ਤਾਂ ਉਹ ਮਨਮੋਹਨ ਸਿੰਘ ਹੀ ਹਨ। ਅਜਿਹਾ ਇਸ ਲਈ ਵੀ ਕਿਉਂਕਿ ਪੜ੍ਹੇ ਲਿਖੇ ਤੇ ਸਮਝਦਾਰ ਵਿਅਕਤੀ ਕੰਮ ਦੇ ਸਮੇਂ ਘੱਟ ਹੀ ਬੋਲਦੇ ਹਨ।

Sikh Website Dedicated Website For Sikh In World