ਨਵੇਂ ਸਾਲ ਤੋਂ ਕੁਝ ਘੰਟੇ ਪਹਿਲਾ ਵੱਡਾ ਕਹਿਰ ਕਈ ਮਰੇ ਅਤੇ..

ਨਵੇਂ ਸਾਲ ਤੋਂ ਕੁਝ ਘੰਟੇ ਪਹਿਲਾ ਵੱਡਾ ਕਹਿਰ ਕਈ ਮਰੇ ਅਤੇ..

ਜਲੰਧਰ (ਵਰਿੰਦਰ ਮੋਹਨ) : ਜਲੰਧਰ-ਨਕੋਦਰ ਹਾਈਵੇ ‘ਤੇ ਸਥਿਤ ਪਿੰਡ ਤੇਜਪੁਰ ਨੇੜੇ ਤਿੰਨ ਵਾਹਨਾ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਅੱਧਾ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਦੁੱਧ ਵਾਲੇ ਟੈਂਕਰ, ਆਟੋ ਅਤੇ ਜੀਪ ਵਿਚਾਲੇ ਵਾਪਰਿਆ ਦੱਸਿਆ ਜਾ ਰਿਹਾ ਹੈ।

ਹਾਦਸੇ ਵਿਚ ਇਕ ਔਰਤ ਸਣੇ ਦੋ ਮਰਦਾਂ ਦੀ ਮੌਤ ਹੋ ਗਈ ਅਤੇ ਤਿੰਨ ਬੱਚਿਆਂ ਸਮੇਤ ਚਾਰ ਤੋਂ ਪੰਜ ਲੋਕ ਜ਼ਖਮੀ ਹੋ ਗਏ। ਕੁਝ ਜ਼ਖਮੀਆਂ ਸਿਵਲ ਹਸਪਤਾਲ ਅਤੇ ਕੁਝ ਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
PunjabKesari
ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।

error: Content is protected !!