ਇਹ ਮੇਰੇ ਸ਼ਰੀਰ ਉੱਪਰ ਗ਼ਲਤ ਨਜ਼ਰ ਰੱਖਦਾ ਫਿਰ ….

ਮਰਦ_ਦੀ_ਗਾਥਾ
ਅਕਸਰ ਅਸੀਂ ਔਰਤ ਬਾਰੇ ਬੜਾ ਕੁੱਝ ਸੁਣਦੇ ਹਾਂ…ਕਿ ਇੱਕ ਔਰਤ ਹੋਣਾਂ ਬਹੁਤ ਵੱਡੀ ਗੱਲ ਹੈ…ਬਹੁਤ ਕੁੱਝ ਝੱਲਣਾਂ ਪੈਂਦਾ ਔਰਤ ਨੂੰ ਜ਼ਿੰਦਗ਼ੀ ‘ਚ…ਬੇਸ਼ਕ ਔਰਤ ਮਹਾਨ ਹੈ…..
ਪਰ ਅਸਲੀ ਅਰਥਾਂ ‘ਚ ਇੱਕ ਸਹੀ ਸੋਚ ਵਾਲੇ ਮਰਦ ਦੀ ਜ਼ਿੰਦਗ਼ੀ ਵੀ ਕੋਈ ਸੁਖਾਲੀ ਨਹੀਂ…ਮੈਂ ਅਸਲੀ ਮਰਦ ਦੀ ਗੱਲ ਕਰ ਰਿਹਾ ਹਾਂ ਨਿਪੁੰਸਕਾਂ ਦੀ ਨਹੀਂ…….

ਮਰਦ… ਇੱਜ਼ਤ ਸਿਰਫ਼ ਔਰਤ ਲਈ ਹੀ ਬਹੁਤੀ Important ਨਹੀਂ ….ਮਰਦ ਲਈ ਵੀ ਇਹ ਗਹਿਣਾਂ ਹੈ….
ਪਰਿਵਾਰ ‘ਚ, ਘਰਵਾਲੀ ਅੱਗੇ ਮਰਦ ਨੂੰ ਵੀ ਬਹੁਤ ਕੁੱਝ ਦੇਖਣਾਂ ਪੈਂਦਾ …..ਕੋਈ ਐਵੇਂ ਦੀ ਲਫੰਡਰ ਅਈਟਮ ਨਹੀਂ ਮਰਦ …..

ਜੇ ਕੋਈ ਮੇਰੇ ਵਰਗਾ ਕਿਸੇ ਹੋਰ ਔਰਤ ਨੂੰ ਦੋਸਤ ਬਣਾਉਂਦਾ ਏ, ਤਾਂ ਮਜ਼ਬੂਰੀਆਂ ਮੇਰੀਆਂ ਵੀ ਓਹ ਹੀ ਨੇਂ ਜੋ ਉਸ ਔਰਤ ਦੀਆਂ …ਕਿਸੇ ਕੁੜੀ ਦਾ ਨੰਬਰ ਮੇਰੇ ਵਰਗੇ ਦੇ phone ‘ਚ ਦੇਖ ਕੇ ਤੀਰਾਂ ਵਰਗੇ ਤਲਖ਼ ਸਵਾਲਾਂ ਦਾ ਸਾਹਮਣਾਂ ਮੈਨੂੰ ਵੀ ਕਰਨਾਂ ਪੈਂਦਾ….ਕਿਰਦਾਰ ਉੱਤੇ ਲੱਗਣ ਵਾਲੇ ਸ਼ੱਕ ਦੇ ਦਾਗ਼ ਪੀੜ ਮੈਨੂੰ ਵੀ ਓਨੀਂ ਹੀ ਦਿੰਦੇ ਨੇਂ…ਡਰਨਾਂ ਮੈਨੂੰ ਵੀ ਪੈਂਦਾ…ਵਫ਼ਾ ਮੈਨੂੰ ਵੀ ਨਿਭਾਉਣੀਂ ਪੈਂਦੀ ਏ ਪਤਨੀਂ ਨਾਲ…
ਹਰ ਸਵਾਲ ਲਈ ਜਵਾਬਦੇਹੀ ਮੇਰੀ ਵੀ ਬਣਦੀ ਏ ….

ਕੁੱਝ ਕੁੜੀਆਂ, ਜੋ ਮਜ਼ਬੂਰੀਆਂ ਦੇ ਵਾਸਤੇ ਦੇ ਕੇ ਪੱਲਾ ਛੁਡਾ ਜਾਂਦੀਆਂ ਨੇਂ….ਓਹਨਾਂ ਨੂੰ ਲੱਗਦਾ ਹੋਣਾਂ ਕਿ ਇੱਜ਼ਤ ਸਿਰਫ ਸਾਡੇ ਲਈ ਹੀ ਮਹੱਤਤਾ ਰੱਖਦੀ ਏ? ????? ਇਹ ਬੰਦਾ ਤਾਂ ਬਸ ਘਰੋਂ ਕੱਢਿਆ ਹੋਇਆ, ਇਹਦਾ ਕੀ ਏ ….

ਮਰਦ ਉੱਤੇ ਸ਼ੱਕ ਬੜੀ ਛੇਤੀ ਕਰਦਾ ਸਮਾਜ਼…. ਕਿਸੇ ਨਾਲ ਐਵੇਂ ਆਮ ਜਿਹੀ ਗੱਲ ਵੀ ਕਰ ਲਵੇ ਤਾਂ ਬਸ ਲੰਡਰ ਬੰਦੇ ਦਾ ਠੱਪਾ ਮਿੰਟਾਂ ‘ਚ ਲਾ ਦਿੱਤਾ ਜਾਂਦਾ….
ਕਿਸੇ ਧੀਆਂ ਵਰਗੀ ਕੁੜੀ ਨੂੰ ਓਹਦੇ ਭਵਿੱਖ ਲਈ ਹੀ ਲੰਡਰ ਮੁੰਡਿਆਂ ਦੀ ਸੰਗਤ ਕਰਨ ਤੋਂ ਰੋਕੀਏ, ਤਾਂ ਓਹ ਆਪਣੇਂ ਕਾਰਨਾਮਿਆਂ ਨੂੰ ਪਰਿਵਾਰ ਕੋਲੋਂ ਛੁਪਾਉਣ ਲਈ ਹੀ ਚੰਗੇ ਭਲੇ ਉਸ ਮਰਦ ਉੱਪਰ ਝੂਠਾ ਇਲਜ਼ਾਮ ਲਾ ਦਿੰਦੀ ਏ ਕਿ ਮੇਰੇ ਸ਼ਰੀਰ ਉੱਪਰ ਗ਼ਲਤ ਨਜ਼ਰ ਰੱਖਦਾ??

‘ਤੇ ਸਭ ਹੀ ਸੱਚ ਮੰਨ ਲੈਂਦੇ ਨੇਂ…ਓਹਦੇ ਮਾਪੇ, ਓਹਦੇ ਦੋਸਤ, ਏਥੋਂ ਤਕ ਕਿ ਉਸ ਅਭਾਗੇ ਮਰਦ ਦਾ ਸਾਰਾ ਪਰਿਵਾਰ ਵੀ…..ਕੱਲਾ ਰਹਿ ਜਾਂਦਾ ਬੰਦਾ…ਕੋਈ ਇੱਕ ਵੀ ਇਤਬਾਰ ਕਰਨ ਵਾਲਾ ਨਹੀਂ ਲੱਭਦਾ….
ਇਹਨਾਂ ਹਾਲਤਾਂ ਦਾ ਸਾਹਮਣਾਂ ਕਰਨਾਂ ਪੈਂਦਾ ਇੱਕ ਸੱਚੇ ‘ਤੇ ਈਮਾਨਦਾਰ ਮਰਦ ਨੂੰ…….
ਫਿਰ ਹਰ ਵੱਡਾ ‘ਤੇ ਔਖਾ ਕੰਮ ਮਰਦ ਦੀ ਹੀ ਜ਼ਿੰਮੇਂਵਾਰੀ ਹੈ…..ਧਰਤੀ ਹੇਠਲਾ ਬਲਦ ਬਣ ਕੇ ਜ਼ਿੰਦਗ਼ੀ ਗੁਜ਼ਰ ਜਾਂਦੀ ਏ …

ਪੋਸਟ ਜੇ ਵਧੀਆ ਲਗੇ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ

error: Content is protected !!