ਜਲੰਧਰ (ਬੁਲੰਦ)— ਸੀ. ਬੀ. ਐੱਸ. ਈ. ਵੱਲੋਂ ਨਵਾਂ ਗ੍ਰੇਡਿੰਗ ਸਿਸਟਮ ਜਾਰੀ ਕੀਤਾ ਗਿਆ ਹੈ, ਜਿਸ ਦੇ ਅਧੀਨ ਹੁਣ ਨਾ ਤਾਂ 10 ਗ੍ਰੇਸਿੰਗ ਮਾਰਕਸ ਮਿਲਣਗੇ ਅਤੇ ਨਾ ਹੀ ਹਰ ਕੋਈ ਟਾਪਰ ਬਣ ਸਕੇਗਾ। ਇਹ ਜਾਣਕਾਰੀ ਦਿੰਦੇ ਹੋਏ ਪ੍ਰੋ. ਐੱਮ. ਪੀ. ਸਿੰਘ ਨੇ ਦੱਸਿਆ ਕਿ ਪਹਿਲਾਂ ਸੀ. ਬੀ. ਐੱਸ. ਈ. ਵੱਲੋਂ 91 ਤੋਂ 100 ਫੀਸਦੀ ਤੱਕ ਦੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਏ ਗ੍ਰੇਡ ਦਿੱਤਾ ਜਾਂਦਾ ਹੈ ਅਤੇ 81 ਤੋਂ 90 ਫੀਸਦੀ ਨੰਬਰ ਲੈਣ ਵਾਲਿਆਂ ਨੂੰ ਏ-2 ਗ੍ਰੇਡ ਮਿਲਦਾ ਸੀ
ਪਰ ਹੁਣ ਸਿੱਖਿਆ ਬੋਰਡ ਦੀ ਨਵੀਂ ਨੀਤੀ ਤਹਿਤ ਪੂਰੇ ਦੇਸ਼ ਵਿਚ ਇਕ ਹੀ ਟਾਪਰ ਹੋਵੇਗਾ ਅਤੇ ਉਸ ਨੂੰ ਏ ਗ੍ਰੇਡ ਮਿਲੇਗਾ। ਦੂਜੇ ਨੰਬਰ ‘ਤੇ ਆਉਣ ਵਾਲੇ ਨੂੰ ਏ-2 ਗ੍ਰੇਡ ਮਿਲੇਗਾ।
ਉਨ੍ਹਾਂ ਦੱਸਿਆ ਕਿ ਨਵੀਂ ਅਸੈਸਮੈਂਟ ਨੂੰ ਰੀ-ਮਡਿਊਲ ਕਰਨ ਤਹਿਤ 80 ਨੰਬਰ ਥਿਊਰੀ ਦੇ ਹੋਣਗੇ ਅਤੇ 20 ਨੰਬਰ ਪ੍ਰਾਜੈਕਟ ਅਸੈਸਮੈਂਟ ਦੇ, ਜਦਕਿ ਪਹਿਲਾਂ ਜੋ ਨੰਬਰ ਕਰੀਕੁਲਮ ਐਕਟੀਵਿਟੀ ਦੇ ਦਿੱਤੇ ਜਾਂਦੇ ਸੀ, ਉਹ ਬੰਦ ਕਰ ਦਿੱਤੇ ਗਏ ਹਨ। ਹਰ ਵਿਦਿਆਰਥੀ ਦੀ ਡਿਟੇਲ ਮਾਰਕਸ਼ੀਟ ਦੇ ਉੱਪਰ ਸਬਜੈਕਟ ਅਨੁਸਾਰ ਹੀ ਨੰਬਰ ਅਤੇ ਗ੍ਰੇਡ ਲਗਾ ਕੇ ਆਉਣਗੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ 10 ਨੰਬਰ ਗ੍ਰੇਸ ਮਾਰਕਸ ਸੀ. ਸੀ. ਸਿਸਟਮ ਦੇ ਅਧੀਨ ਦਿੱਤੇ ਜਾਂਦੇ ਸਨ, ਉਹ ਹੁਣ ਬੰਦ ਹੋ ਗਏ ਹਨ। ਇਸ ਨਵੀਂ ਨੀਤੀ ਤਹਿਤ ਅਧਿਆਪਕ ਵਰਗ ਖੁਸ਼ ਹੈ ਕਿਉਂਕਿ ਹੁਣ ਵਿਦਿਆਰਥੀਆਂ ਵਿਚ ਪੜ੍ਹਨ ਦੇ ਪ੍ਰਤੀ ਗੰਭੀਰਤਾ ਆਵੇਗੀ ਅਤੇ ਬੱਚਾ ਜਿੰਨਾ ਮਿਹਨਤੀ ਹੋਵੇਗਾ, ਉਹ ਚੰਗੇ ਨੰਬਰ ਲੈ ਸਕੇਗਾ।