ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ 7 ਕਤਲਾਂ ਦੇ ਦੋਸ਼ੀ ਨੇ ਕੀ ਕੀ ਕਰਤਾ ਫਰਾਰ ਹੋਣ ਲਈ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ 7 ਕਤਲਾਂ ਦੇ ਦੋਸ਼ੀ ਨੇ ਕੀ ਕੀ ਕਰਤਾ ਫਰਾਰ ਹੋਣ ਲਈ
ਖੋਸਾ ਦਲ ਸਿੰਘ/ਜ਼ੀਰਾ, 23 ਮਾਰਚ (ਗੁਰਪ੍ਰੀਤ ਸਿੰਘ ਹੁੰਦਲ, ਮਨਜੀਤ ਸਿੰਘ ਢਿੱਲੋਂ)- ਇਕੋ ਪਰਿਵਾਰ ਦੇ 7 ਜੀਆਂ ਨੂੰ ਕਤਲ ਕਰਨ ਦੇ ਮਾਮਲੇ ‘ਚ ਸਜ਼ਾ ਯਾਫ਼ਤਾ ਅਤੇ ਪੁਲਿਸ ਤੋਂ ਭਗੌੜੇ ਮੁਲਜ਼ਮ ਨੇ ਮੁੜ ਪੁਲਿਸ ਹਿਰਾਸਤ ‘ਚ ਭੱਜਣ ਦੀ ਤਾਕ ‘ਚ ਪੁਲਿਸ ਜੀਪ ਅਤੇ ਬੱਸ ਦਾ ਫ਼ਿਲਮੀ ਤਰਜ਼ ‘ਤੇ ਹਾਦਸਾ ਕਰਵਾ ਦਿੱਤਾ,
ਜਿਸ ਦੌਰਾਨ ਪੁਲਿਸ ਜੀਪ ਅਤੇ ਬੱਸ ਦੋਵੇਂ ਪਲਟ ਗਏ ਅਤੇ ਪੁਲਿਸ ਮੁਲਾਜ਼ਮ ਅਤੇ ਬੱਸ ਦੀਆਂ ਕਈ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ | ਜਾਣਕਾਰੀ ਅਨੁਸਾਰ ਮਲੂਕ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਢੋਲੇ ਵਾਲਾ ਜੋ ਕਿ 7 ਜੀਆਂ ਦੇ ਕਤਲ ‘ਚ ਸਜ਼ਾ ਕੱਟ ਰਿਹਾ ਸੀ ਅਤੇ ਜੇਲ੍ਹ ‘ਚੋਂ 2009 ਪੈਰੋਲ ‘ਤੇ ਛੁੱਟੀ ਆਉਣ ਤੋਂ ਬਾਅਦ ਭਗੌੜਾ ਹੋ ਗਿਆ ਸੀ, ਜਿਸ ਦੌਰਾਨ ਉਸ ਨੇ ਇਲਾਹਾਬਾਦ ਬੈਂਕ ਜ਼ੀਰਾ ‘ਚ ਸਾਡੇ ਬਾਰਾਂ ਲੱਖ ਦੀ ਡਕੈਤੀ ਕੀਤੀ ਸੀ, ਜਿਸ ਸਬੰਧੀ ਸਿਟੀ ਪੁਲਿਸ ਨੇ ਉਸ ਨੂੰ
ਗਿ੍ਫ਼ਤਾਰ ਕਰ ਲਿਆ ਸੀ ਅਤੇ ਵਧੇਰੇ ਪੁੱਛਗਿੱਛ ਲਈ ਪੁਲਿਸ ਜੀਪ ਨੰਬਰ ਪੀ.ਬੀ. 05 ਜੇ-4673 ਉਸ ਨੂੰ ਸੀ.ਆਈ. ਸਟਾਫ਼ ਫ਼ਿਰੋਜ਼ਪੁਰ ਨੂੰ ਲਿਜਾ ਰਹੀ ਸੀ ਕਿ ਪਿੰਡ ਚੂਚਕ ਵਿੰਡ ਕੋਲ ਉਕਤ ਮੁਲਜ਼ਮ ਨੇ ਜੀਪ ਚਾਲਕ ਮੁਲਾਜ਼ਮ ਨੂੰ ਪਿੱਛੋਂ ਜੱਫਾ ਪਾ ਲਿਆ ਅਤੇ ਖ਼ੁਦ ਸਟੇਅਰਿੰਗ ਮੋੜ ਕੇ ਜੀਪ ਸਾਹਮਣੇ ਤੋਂ ਆ ਰਹੀ ਬੱਸ ਨੰਬਰ ਪੀ.ਬੀ. 03 ਏ.ਐਫ਼-6847 ‘ਚ ਟੱਕਰ ਮਾਰ ਦਿੱਤੀ ਤਾਂ ਜੋ ਉਹ ਭੱਜ ਸਕੇ, ਪਰ ਇਸ ਦੇ ਦਰਮਿਆਨ
ਜੀਪ ਅਤੇ ਬੱਸ ਦੋਵੇਂ ਪਲਟ ਗਈਆਂ ਅਤੇ ਦੋਵਾਂ ਵਾਹਨਾਂ ‘ਚ ਸਵਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ | ਇਸ ਘਟਨਾ ਦੌਰਾਨ ਪੁਲਿਸ ਮੁਲਾਜ਼ਮ ਬਲਰਾਜ ਸਿੰਘ, ਲੱਖਾ ਸਿੰਘ, ਗੁਰਜੀਤ ਸਿੰਘ ਅਤੇ ਸੱਤਪਾਲ ਸਿੰਘ ਜ਼ਖ਼ਮੀ ਹੋ ਗਏ | ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਜੰਮੂ, ਪ੍ਰਵੀਨ ਪੁੱਤਰ ਚਰਨਦਾਸ ਵਾਸੀ ਜੰਮੂ, ਜਸਵਿੰਦਰ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਖੋਸਾ ਦਲ ਸਿੰਘ, ਵਿੱਦਿਆ, ਅਮਰਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਨਸੀਰੇ ਵਾਲਾ, ਭੋਲੀ ਪਤਨੀ ਤਰਸੇਮ ਸਿੰਘ ਵਾਸੀ ਫ਼ਤਿਹਗੜ੍ਹ ਪੰਜਤੂਰ, ਮੁਨੀਸ਼ ਪੁੱਤਰ ਹਾਰਫ਼ ਵਾਸੀ ਫ਼ਿਰੋਜ਼ਪੁਰ, ਗੀਤਾ ਪਤਨੀ ਬੱਗਾ ਸਿੰਘ ਵਾਸੀ ਕੁੱਲਗੜ੍ਹੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ‘ਚੋਂ ਜ਼ਿਆਦਾ ਗੰਭੀਰ ਜ਼ਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ |