ਭਾਈ ਗੁਰਬਖਸ਼ ਸਿਂੰਘ ਖਾਲਸਾ ਨੂੰ ‘ਕੰਧ’ ਤੋਂ ਧੱਕਾ ਮਾਰਿਆ ਗਿਆ-ਸੁਣੋ ਆਖਰੀ ਫੋਨ ਕਾਲ
ਜਦੋਂ 40 ਮੁਕਤੇ ਵੀ ਬੇਦਾਵਾ ਲਿਖ ਕੇ ਦੇ ਗਏ ਸੀ ਤਾਂ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਨਾਲ ਈ ਬੇਦਾਵਾ ਪੜਵਾਇਆ ਸੀ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮਾਫ਼ ਵੀ ਕਰ ਦਿੱਤਾ ਸੀ। ਸਿੱਖ ਕੌਮ ਚ ਜੇਕਰ ਇੱਕ ਵਾਰੀ ਪਿੱਠ ਦਿਖਾ ਦਿੱਤੀ ਤਾਂ ਮੁੜ ਸ਼ਹੀਦੀ ਨਾਲ਼ ਈ ਉਹ ਕਲੰਕ ਧੋਤਾ ਜਾਂਦਾ ਆ ਜੋ ਭਾਈ ਗੁਰਬਖ਼ਸ਼ ਸਿੰਘ ਨੇ ਵੀ ਧੋ ਲਿਆ।ਆਸ ਹੈ ਸਿੱਖ ਕੌਮ ਵੀ ਗੁਰਬਖ਼ਸ਼ ਸਿੰਘ ਦੀ ਸ਼ਹੀਦੀ ਨੂੰ ਪ੍ਰਵਾਨ ਕਰੇਗੀ ਅਤੇ ਪਹਿਲੀਆਂ ਗ਼ਲਤੀਆਂ ਮੁਆਫ਼ ਕਰੇਗੀ।ਜਿਹੜੇ ” ਵੱਡੇ ਸੂਰਮੇਂ ” ਹਾਲੇ ਵੀ ਗੁਰਬਖ਼ਸ਼ ਸਿੰਘ ਨੂੰ ਗਲਤ ਬੋਲ ਰਹੇ ਆ ਉਹ ਆਪਣੀਂ ਕੁਰਬਾਨੀ ਦੱਸਣ। ਗੁਰਬਖਸ਼ ਸਿੰਘ ਦੀਆਂ ਹੜਤਾਲਾਂ ਨੇ ਭਾਈ ਗੁਰਦੀਪ ਸਿੰਘ ਖੇੜਾ , ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ , ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਵਰਿਆਮ ਸਿੰਘ, ਭਾਈ ਲਾਲ ਸਿੰਘ ਹੁਣਾਂ ਲਈ ਪੈਰੋਲ਼ ਦਾ ਰਾਹ ਖੋਲ੍ਹਿਆ ਸੀ ਤੇ ਕੋਈ ਸਿੰਘ 18 ਸਾਲ ਬਾਅਦ , ਕੋਈ 20 ਤੇ ਕੋਈ 22 ਸਾਲ ਬਾਅਦ ਆਪਣੇ ਪਰਿਵਾਰਾਂ ਨੂੰ ਮਿਲੇ ਸਨ।
ਇਹ ਸਾਰੇ ਸਿੰਘ ਭਾਈ ਗੁਰਬਖ਼ਸ਼ ਸਿੰਘ ਦਾ ਧੰਨਵਾਦ ਕਰਦੇ ਹਨ ਹਮੇਸ਼ਾਂ, ਪਰ ਸਿੱਖ ਕੌਮ ਦੇ ਦੋਖੀ ਜਿਹਨਾਂ ਨੇ ਆਪ ਕਦੇ ਇੱਕ ਦਿਨ ਦਾ ਫ਼ਾਕਾ ਨੀ ਕੱਟਿਆ ਹੁੰਦਾ ਉਹ ਹੁਣ ਗੁਰਬਖਸ਼ ਸਿੰਘ ਦੀ ਸ਼ਹੀਦੀ ਨੂੰ ਰੋਲ਼ਣ ਲਈ ਪੱਬਾਂ ਭਾਰ ਹੋਏ ਪਏ ਆ।ਲਖਨੌਰ ਸਾਹਿਬ ਵਾਲੇ ਸੰਘਰਸ਼ ਦਾ ਭੋਗ ਪੈਣ ਨਾਲ ਗੁਰਬਖਸ਼ ਸਿੰਘ ‘ਤੇ ਕੌਮ ਦੇ ਲੀਡਰਾਂ ਅਤੇ ਉਹਨਾਂ ਲੋਕਾਂ ਨੇ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਜਿਹਨਾ ਦੀ ਦੁਕਾਨਦਾਰੀ ਟੁੱਟ ਗਈ ਸੀ। ਕੋਈ ਕਹਿੰਦਾ ਗੱਡੀ ਲੈ ਲਈ ਕੋਈ ਕਹੇ ਮਾਇਆ ਲੈ ਲਈ। ਵਿਕ ਗਿਆ! ਡਰ ਗਿਆ! ਵਗੈਰਾ ਵਗੈਰਾ। ਇਹ ਗੱਲਾਂ ਕੀ ਸੱਚ ‘ਚ ਕੋਈ ਮਾਅਨੇ ਰੱਖਦੀਆਂ ਹਨ।ਹੋ ਸਕਦਾ ਹੈ ਇਹੋ ਗੱਲਾਂ ਅਧਾਰ ਬਣੀਆਂ ਗੁਰਬਖਸ਼ ਸਿੰਘ ਦੇ ਅੰਤਮ ਸੰਘਰਸ਼ ਲਈ। ਪਰ ਨਹੀਂ ਅਜਿਹਾ ਨਹੀਂ ਸੀ। ਉਹਦੇ ਅੰਦਰ ਕੌਮ ਦਾ ਦਰਦ ਪੱਕੀ ਸਿੱਲ੍ਹ ਵਾਂਗ ਥਿਰ ਹੋ ਕੇ ਮੜ੍ਹਿਆ ਜਾ ਚੁੱਕਾ ਸੀ। ਉਹ ਵਾਰ ਵਾਰ ਕਹਿੰਦਾ ਕਿ ‘ਮਾਨ ਸਾਹਿਬ! ਯਾਦ ਕਰੋਂਗੇ, ਮੈਂ ਝੂਠਾ ਨਹੀਂ।