ਅੱਜ ਦੀ ਵੱਡੀ ਖਬਰ, ਕੇਜਰੀਵਾਲ ਨੇ ਬਿਕਰਮਜੀਤ ਮਜੀਠੀਆ ਕੋਲੋਂ ਮੰਗੀ ਮੁਆਫੀ… ਦੇਖੋ ਕੀ ਕਿਹਾ ਕੇਜਰੀਵਾਲ ਨੇ
ਅੱਜ ਦੀ ਇੱਕ ਤਾਜ਼ਾ ਵੱਡੀ ਖਬਰ ਆ ਰਹੀ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਲਈ ਇਕ ਵੱਡੀ ਖਬਰ ਹੈ । ਖ਼ਬਰਾਂ ਮੁਤਾਬਿਕ ਅੱਜ ਅਰਵਿੰਦ ਕੇਜਰੀਵਾਲ ਨੇ ਬਿਕਰਮਜੀਤ ਮਜੀਠੀਆ ਕੋਲੋਂ ਉਨ੍ਹਾਂ ਉੱਪਰ ਲਗਾਏ ਗਏ ਨਸ਼ਾ ਤਸਕਰੀ ਦੇ ਇਲਜ਼ਾਮਾਂ ਦੇ ਸਬੰਧ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਕੋਲੋਂ ਲਿਖਤੀ ਰੂਪ ਵਿਚ ਮੁਆਫੀ ਮੰਗੀ ਹੈ ।

ਅਰਵਿੰਦ ਕੇਜਰੀਵਾਲ ਵੱਲੋਂ ਇਹ ਮੁਆਫੀਨਾਮਾ ਅਦਾਲਤ ਵਿੱਚ ਲਿਖਤੀ ਰੂਪ ਵਿੱਚ ਦਿੱਤਾ ਗਿਆ ਹੈ । ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸੰਨ 2016 ਦੀਆਂ ਚੋਣਾਂ ਵੇਲੇ ਉਨ੍ਹਾਂ ਵੱਲੋਂ ਬਿਕਰਮਜੀਤ ਮਜੀਠੀਆ ਉਪਰ ਨਸ਼ਾ ਤਸਕਰੀ ਦੇ ਅਤੇ ਦੂਸ਼ਣਬਾਜ਼ੀ ਭਰੇ ਕਈ ਇਲਜ਼ਾਮ ਲਗਾਏ ਗਏ ਸਨ ਜਿੰਨ੍ਹਾਂ ਦੇ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹਨ । ਸੋ ਇਸੇ ਦੇ ਚੱਲਦਿਆਂ ਹੀ ਅੱਜ ਕੇਜਰੀਵਾਲ ਵੱਲੋਂ ਆਪਣੇ ਇਨ੍ਹਾਂ ਇਲਜ਼ਾਮਾਂ ਦੇ ਤਹਿਤ ਮਜੀਠੀਆ ਕੋਲੋਂ ਮੁਆਫੀ ਮੰਗੀ ਗਈ ।

ਦੱਸਣਯੋਗ ਹੈ ਕਿ ਸੰਨ 2016 ਦੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਵੱਲੋਂ ਮਜੀਠੀਆ ਉੱਪਰ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੇ ਚੱਲਦਿਆਂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਉਪਰ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ ।

ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਨੇ ਤਾਂ ਮੁਆਫੀ ਮੰਗ ਲਈ ਹੈ ਪਰੰਤੂ ਸੰਜੇ ਸਿੰਘ ਨੇ ਹਾਲੇ ਤੱਕ ਮੁਆਫੀ ਨਹੀਂ ਮੰਗੀ । ਉਧਰ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖਿਆ ਕਿ
“ਨਸ਼ਾ ਤਸਕਰੀ ਬਾਰੇ ਝੂਠੇ ਇਲਜ਼ਾਮਾਂ ਅਤੇ ਦੂਸ਼ਣਬਾਜ਼ੀ ਕਾਰਨ ਮੈਂ ਇੱਕ ਲੰਮਾ ਸਮਾਂ ਬੜੀ ਗਹਿਰੀ ਮਾਨਸਿਕ ਪੀੜਾ ਵਿੱਚੋਂ ਲੰਘਿਆ ਹਾਂ। ਪਰਮਾਤਮਾ ਦੇ ਨਾਲ ਨਾਲ ਦੇਸ਼ ਦੇ ਕਾਨੂੰਨ ਉੱਤੇ ਮੈਂ ਅਟੁੱਟ ਭਰੋਸਾ ਰੱਖਿਆ ਹੈ, ਅਤੇ ਅੱਜ ਉਸੇ ਦਾ ਨਤੀਜਾ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਮੇਰੇ ਉੱਪਰ ਲਗਾਏ ਗਏ ਬੇਬੁਨਿਆਦ ਅਤੇ ਝੂਠੇ ਇਲਜ਼ਾਮਾਂ ਲਈ ਅਦਾਲਤ ਵਿੱਚ ਲਿਖਤੀ ਮਾਫੀ ਮੰਗੀ ਹੈ। ਹਰ ਮਾਂ ਦਾ ਦਿਲ ਆਪਣੇ ਬੱਚੇ ਲਈ ਤੜਫ਼ਦਾ ਹੈ ਅਤੇ ਉਸੇ ਤਰਾਂ ਮੇਰੇ ‘ਤੇ ਲੱਗੀ ਝੂਠੀ ਇਲਜ਼ਾਮਬਾਜ਼ੀ ਕਾਰਨ ਮੇਰੀ ਮਾਂ ਨੇ ਇਹ ਸਾਲ ਭਾਰੀ ਪੀੜਾ ਨਾਲ ਗੁਜ਼ਾਰੇ ਹਨ। ਇਹ ਲਿਖਤੀ ਮਾਫ਼ੀ ਵਾਹਿਗੁਰੂ ਜੀ ਦੀ ਇਨਸਾਫ਼ ਦੀ ਸ਼ਕਤੀ ਵਿੱਚ ਮੇਰੀ ਮਾਂ ਦੇ ਅਟੁੱਟ ਭਰੋਸੇ ਦਾ ਹੀ ਪ੍ਰਤੀਕ ਹੈ।”
ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਵੀ ਇਹ ਸਾਰਾ ਕੁਝ ਦੱਸਿਆ ਗਿਆ ਕਿ ਕੇਜਰੀਵਾਲ ਵੱਲੋਂ ਉਨ੍ਹਾਂ ਕੋਲੋਂ ਲਿਖਤੀ ਰੂਪ ਵਿਚ ਮੁਆਫੀ ਮੰਗੀ ਗਈ ਹੈ ।
ਦੇਖੋ ਵੀਡੀਓ
Sikh Website Dedicated Website For Sikh In World
