SSC ਨੇ 1223 ਅਹੁਦਿਆਂ ਲਈ ਭਰਤੀ ਖੋਲ੍ਹੀ,ਜਲਦ ਕਰੋ ਅਪਲਾਈ..

SSC ਨੇ 1223 ਅਹੁਦਿਆਂ ਲਈ ਭਰਤੀ ਖੋਲ੍ਹੀ,ਜਲਦ ਕਰੋ ਅਪਲਾਈ..

SSC Recruitment 2018: SSC ਭਾਵ ਸਟਾਫ ਚੋਣ ਕਮਿਸ਼ਨ ਨੇ ਆਪਣੇ ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਸਟਾਫ ਚੋਣ ਕਮਿਸ਼ਨ ਉਮੀਦਵਾਰਾਂ ਨੂੰ ਦਿੱਲੀ ‘ਚ ਸਬ-ਇੰਸਪੈਕਟਰ ਬਣਨ ਦਾ ਸੁਨਹਿਰੀ ਮੌਕਾ ਦੇ ਰਹੀ ਹੈ। ਬਿਨੈਕਾਰ ਐਪਲੀਕੇਸ਼ਨ ਭਰਨ ਲਈ ਸੰਬੰਧਿਤ ਵੈਬਸਾਈਟ ‘ਤੇ ਜਾ ਕੇ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਭਰਨ ਦੀ ਪ੍ਰਕਿਰਿਆ ਨੂੰ ਪੂਰੀ ਕਰਨ। ਦੱਸ ਦੇਈਏ ਕਿ ਅਹੁਦਿਆਂ ਦੀ ਕੁੱਲ ਗਿਣਤੀ 1223 ਹੈ । ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ : ਐੈੱਸ.ਆਈ. ਅਤੇ ਏ.ਐੈੱਸ.ਆਈ. ।

jobs

 

ਅਹੁਦਿਆਂ ਲਈ ਸਿੱਖਿਅਤ ਯੋਗਤਾ ਬੈਚਲਰ ਡਿਗਰੀ ਨਿਰਧਾਰਿਤ ਕੀਤੀ ਗਈ ਹੈ । ਅਹੁਦਿਆਂ ਲਈ ਉਮੀਦਵਾਰ ਦੀ ਉਮਰ ਹੱਦ- 1 ਅਗਸਤ, 2018 ਦੇ ਆਧਾਰ ‘ਤੇ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ 25 ਸਾਲ ਦੀ ਉਮਰ ਹੋਵੇ । ਉਮੀਦਵਾਰ ਇਸ ਵੈਬਸਾਈਟ- www.ssc.nic.in ‘ਤੇ ਜਾ ਬਾਕੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ । ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ- 2 ਅਪ੍ਰੈਲ, 2018 ਨਿਰਸ਼ਾਰਿਤ ਕੀਤੀ ਗਈ ਹੈ ।

jobs

ਇਸ ਤਰ੍ਹਾਂ ਕਰੋ ਅਪਲਾਈ- ਐੈੱਸ.ਆਈ.ਅਤੇ ਏ.ਐੈੱਸ.ਆਈ. ਦੇ ਅਹੁਦਿਆਂ ਲਈ ਐਪਲੀਕੇਸ਼ਨ ਆਨਲਾਈਨ ਸੱਦੇ ਜਾਣਗੇ। ਐਪਲੀਕੇਸ਼ਨ ਭਰਨ ਲਈ ਉਮੀਦਵਾਰ ਸੰਬੰਧਿਤ ਵੈਸਬਸਾਈਟ ‘ਤੇ ਜਾ ਕੇ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰੀ ਕਰਨ। ਐਪਲੀਕੇਸ਼ਨ ਫੀਸ- ਜੀ.ਈ.ਐੈੱਨ./ਓ.ਬੀ.ਸੀ.-100/-ਅਤੇ ਹੋਰ ਵਰਗ ਮੁਫਤ । ਚੋਣ ਪ੍ਰਕਿਰਿਆ- ਲਿਖਤੀ ਪ੍ਰੀਖਿਆ, ਪੀ.ਈ.ਟੀ., ਪੀ.ਐੈੱਸ.ਟੀ. ਅਤੇ ਦਸਤਾਵੇਜ਼ ਜਾਂਚ ਹੋਵੇਗੀ |

jobs

ਇਹ ਵੀ ਪੜੋ : 10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਭਾਰਤੀ ਫੌਜ ਨੇ ਆਪਣੇ LDC ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਉਮੀਦਵਾਰਾਂ ਲਈ ਭਾਰਤੀ ਫੌਜ ‘ਚ ਨੌਕਰੀ ਦਾ ਇਹ ਬਹੁਤ ਵਧੀਆ ਸੁਨਹਿਰੀ ਮੌਕਾ ਹੈ। ਦੱਸ ਦੇਈਏ ਕਿ ਅਹੁਦਿਆਂ ਦੀ ਕੁੱਲ ਗਿਣਤੀ 15 ਹੈ । ਬਾਕੀ ਅਪਲਾਈ ਕਰਨ ਦੀ ਫੀਸ ਸਾਰੇ ਵਰਗ ਦੇ ਉਮੀਦਵਾਰਾਂ ਲਈ ਮੁਫ਼ਤ ਹੈ। ਰੱਖਿਆ ਮੰਤਰਾਲੇ,ਅਹੁਦਿਆਂ ਦੀ ਕੁੱਲ ਗਿਣਤੀ -15 । ਅਹੁਦਿਆਂ ਦਾ ਵੇਰਵਾ- ਲੋਅਰ ਡਿਵੀਜ਼ਨ ਕਲਰਕ (ਐੱਲ.ਡੀ.ਸੀ.) ਅਤੇ ਫਾਇਰਮੈਨ ।

jobs

ਅਹੁਦਿਆਂ ਲਈ ਸਿੱਖਿਆ ਯੋਗਤਾ- 10ਵੀਂ/12ਵੀਂ ਪਾਸ ਅਤੇ ਤੈਅ ਟਾਈਪਿੰਗ (ਅਹੁਦਿਆਂ ਅਨੁਸਾਰ) । ਅਹੁਦਿਆਂ ਲਈ ਉਮੀਦਵਾ ਦੀ ਉਮਰ- 18 ਤੋਂ 25 ਸਾਲ ਹੋਵੇ । ਵੈੱਬਸਾਈਟ- www.indianarmy.nic.in ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ- 15 ਮਾਰਚ 2018 ਨਿਰਧਾਰਿਤ ਕੀਤੀ ਗਈ ਹੈ । ਇਸ ਤਰ੍ਹਾਂ ਕਰੋ ਅਪਲਾਈ- ਸੰਬੰਧਤ ਵੈੱਬਸਾਈਟ ਤੋਂ ਐਪਲੀਕੇਸ਼ਨ ਪੱਤਰ ਦੇ ਤੈਅ ਫਾਰਮੈਟ ਨੂੰ ਡਾਊਨਲੋਡ ਕਰ ਕੇ ਉਸ ਨੂੰ ਭਰੋ।

jobs

ਪੂਰੀ ਤਰ੍ਹਾਂ ਭਰੇ ਹੋਏ ਐਪਲੀਕੇਸ਼ਨ ਪੱਤਰ ਨਾਲ ਮੰਗੇ ਗਏ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਜੋੜ ਕੇ ‘ਮਿਨੀਸਟਰੀ ਆਫ ਡਿਫੈਂਸ, 16 ਫੀਲਡ ਐਮਿਊਨੀਸ਼ਨ ਡਿਪੋ, ਸੀ/ਓ 99 ਏ.ਪੀ.ਓ.’ ਦੇ ਪਤੇ ‘ਤੇ ਭੇਜ ਦਿਓ। ਐਪਲੀਕੇਸ਼ਨ ਫੀਸ- ਸਾਰੇ ਵਰਗਾਂ ਲਈ ਐਪਲੀਕੇਸ਼ਨ ਮੁਫ਼ਤ ਹੈ। ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟੈਸਟ ਦੇ ਆਧਾਰ ‘ਤੇ ਹੋਵੇਗੀ।

jobs

ਇਹ ਵੀ ਪੜੋ: ਪੜ੍ਹੇ-ਲਿਖੇ ਨੌਜੁਆਨਾਂ ਲਈ ਖੁਸ਼ਖਬਰੀ ਹੈ ਕਿ ਏਅਰ ਇੰਡੀਆ ਏਲਾਈਡ ਸਰਵਿਸੇਜ਼ ਲਿਮਟਿਡ ‘ਚ ਆਪਣਾ ਭਵਿੱਖ ਬਣਾ ਸਕਦੇ ਹਨ ।ਏਅਰ ਇੰਡੀਆ ਏਲਾਈਡ ਸਰਵਿਸੇਜ਼ ਲਿਮਟਿਡ ਨੇ ਆਪਣੇ ਸਟੇਸ਼ਨ ਮੈਨੇਜਰ, ਇੰਸਟਰਕਟਰ (ਨਿਰਦੇਸ਼ਕ) ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ।

jobs

ਉਮੀਦਵਾਰ ਲਈ ਏਅਰ ਇੰਡੀਆ ਏਲਾਈਡ ਸਰਵਿਸੇਜ਼ ਲਿਮਟਿਡ ‘ਚ ਨੌਕਰੀ ਕਰਨ ਦਾ ਇਹ ਸ਼ਾਨਦਾਰ ਮੌਕਾ ਹੈ। ਸਟੇਸ਼ਨ ਮੈਨੇਜਰ ਅਤੇ ਕੇਬਿਨ ਕਰੂ ਅਹੁਦੇ ਲਈ ਭਰਤੀਆਂ ਨਿਕਲੀਆਂ ਹਨ। ਅਹੁਦਿਆਂ ਲਈ ਅਪਲਾਈ ਕਰਨ ਲਈ ਵੈੱਬਸਾਈਟ- www.airindia.in ‘ ਤੇ ਲੋਗ ਇੰਨ ਕਰ ਸਕਦੇ ਹੋ ।ਦੱਸ ਦੇਈਏ ਕਿ ਅਹੁਦਿਆਂ ਦੀ ਕੁੱਲ ਗਿਣਤੀ 35 ਹੈ । ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ । ਸਟੇਸ਼ਨ ਮੈਨੇਜਰ, ਇੰਸਟਰਕਟਰ (ਨਿਰਦੇਸ਼ਕ) ਆਦਿ।

jobs

error: Content is protected !!